ਰੋਜ਼ਾਨਾਂ ਇਕ ਸਟ੍ਰਾਬੇਰੀ ਖਾਣ ਨਾਲ ਦੂਰ ਹੁੰਦੀਆਂ ਹਨ ਸਰੀਰ ਦੀਆਂ ਇਹ ਬੀਮਾਰੀਆਂ

06/24/2020 4:58:20 PM

ਜਲੰਧਰ- ਸਟ੍ਰਾਬੇਰੀ ਇਕ ਰਸੀਲਾ ਫਲ ਹੈ। ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਸਿਹਤ ਲਈ ਕਿੰਨੀ ਫਾਇਦੇਮੰਦ ਹੁੰਦੀ ਹੈ। ਪ੍ਰੋਟੀਨ, ਕੈਲੋਰੀ,ਫਾਈਬਰ, ਆਇਓਡੀਨ, ਫੋਲੇਟ, ਓਮੇਗਾ 3, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ-ਬੀ ਅਤੇ ਸੀ ਦੇ ਗੁਣਾਂ ਨਾਲ ਭਰਪੂਰ ਸਟ੍ਰਾਬੇਰੀ ਦੀ ਵਰਤੋਂ ਤੁਹਾਡੇ ਸਰੀਰ ਨੂੰ ਕਈ ਬੀਮਾਰੀਆਂ ਨਾਲ ਲੜਣ ਦੀ ਤਾਕਤ ਦਿੰਦੀ ਹੈ। ਸੂਪਰਫੂਡ ਮੰਨਿਆ ਜਾਣ ਵਾਲਾ ਸਟ੍ਰਾਬੇਰੀ ਫਲ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਡਾਇਬਿਟੀਜ਼, ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਦੇ ਨਾਲ-ਨਾਲ ਕਈ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਨੂੰ ਵੀ ਦੂਰ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ 1 ਸਟ੍ਰਾਬੇਰੀ ਦੀ ਵਰਤੋਂ ਜ਼ਰੂਰ ਕਰੋ, ਜਿਸ ਨਾਲ ਤੁਹਾਡੇ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੋ ਸਕਦੇ ਹਨ। ਆਓ ਜਾਣਦੇ ਹਾਂ ਰੋਜ਼ਾਨਾ ਸਟ੍ਰਾਬੇਰੀ ਖਾਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋ ਸਕਦੇ ਹਨ।

1. ਦਿਲ ਦੀਆਂ ਬੀਮਾਰੀਆਂ
ਇਸ 'ਚ ਮੌਜੂਦ ਫਲੇਵੋਨਾਈਡਸ ਅਤੇ ਐਂਟੀਆਕਸੀਡੈਂਟਸ ਸਰੀਰ ਦਾ ਬੈਡ ਕੋਲੈਸਟਰੋਲ ਤੋਂ ਬਚਾਅ ਕਰਦਾ ਹੈ। ਜਿਸ ਨਾਲ ਧਮਨੀਆਂ ਬਲਾਕ ਹੋਣ ਤੋਂ ਬਚ ਜਾਂਦੀਆਂ ਹਨ। ਇਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।

PunjabKesari

2. ਡਿਪ੍ਰੈਸ਼ਨ
ਇਸ ਦੀ ਵਰਤੋਂ ਤੁਹਾਡੇ ਮੂਡ ਨੂੰ ਸਹੀ ਬਣਾਈ ਰੱਖਦਾ ਹੈ। ਇਸ ਨਾਲ ਤੁਹਾਨੂੰ ਸਾਕਾਰਾਤਮਕ ਊਰਜਾ ਮਿਲਦੀ ਹੈ ਅਤੇ ਤੁਸੀਂ ਚੰਗਾ ਮਹਿਸੂਸ ਕਰਦੇ ਹੋ। ਦਿਮਾਗ ਨੂੰ ਠੰਡਾ ਅਤੇ ਫ੍ਰੈਸ਼ ਰਹਿਣ ਨਾਲ ਤੁਸੀਂ ਡਿਪ੍ਰੈਸ਼ਨ ਅਤੇ ਤਣਾਅ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ।

3. ਕੈਂਸਰ ਨਾਲ ਲੜਣ 'ਚ ਮਦਦ ਕਰੇ
ਸਟ੍ਰਾਬੇਰੀ 'ਚ ਮੌਜੂਦ ਐਂਟੀਆਕਸੀਡੈਂਟ, ਫਲੇਵੋਨਾਈਡ ਅਤੇ ਵਿਟਾਮਿਨ ਸੀ ਸਰੀਰ 'ਚ ਕੈਂਸਰ ਸੈਲਸ ਨੂੰ ਖਤਮ ਕਰਨ 'ਚ ਮਦਦ ਕਰਦੇ ਹਨ। ਇਸ ਦੀ ਵਰਤੋਂ ਸਰੀਰ ਨੂੰ ਹਰ ਤਰ੍ਹਾਂ ਦੇ ਕੈਂਸਰ ਨਾਲ ਲੜਣ 'ਚ ਮਦਦ ਕਰਦੇ ਹਨ।

PunjabKesari

4. ਇਮਿਊਨ ਸਿਸਟਮ
ਵਿਟਾਮਿਨ ਬੀ ਅਤੇ ਸੀ ਦੇ ਗੁਣਾਂ ਨਾਲ ਭਰਪੂਰ ਸਟ੍ਰਾਬੇਰੀ ਦੀ ਵਰਤੋਂ ਇੰਮਊਨ ਸਿਸਟਮ ਨੂੰ ਵਧਾਉਣ 'ਚ ਮਦਦ ਕਰਦਾ ਹੈ ਅਤੇ ਇਸ ਦੇ ਨਾਲ ਦਿਨਭਰ ਤੁਹਾਡੇ ਸਰੀਰ 'ਚ ਐਨਰਜੀ ਵੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਸਟ੍ਰਾਬੇਰੀ ਦੀ ਵਰਤੋਂ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।

5. ਡਾਇਬਿਟੀਜ਼ ਨੂੰ ਕਰੇ ਕੰਟਰੋਲ
ਡਾਇਬਿਟੀਜ਼ ਦੇ ਮਰੀਜ ਬਿਨਾ ਕਿਸੇ ਟੈਂਸ਼ਨ ਦੇ ਇਸ ਨੂੰ ਖਾ ਸਕਦੇ ਹਨ। ਸਟ੍ਰਾਬੇਰੀ ਦੀ ਵਰਤੋਂ ਟਾਈਪ 2 ਡਾਇਬਿਟੀਜ਼ ਦਾ ਖਤਰਾ ਵੀ ਘੱਟ ਕਰਦੀ ਹੈ।

6. ਭਾਰ ਘਟਾਉਣ 'ਚ ਮਦਦਗਾਰ
ਲੋਅ ਕੈਲੋਰੀ ਫੂਡ ਇਕ ਕੱਪ ਸਟ੍ਰਾਬੇਰੀ 'ਚ 53 ਕੈਲੋਰੀ ਹੁੰਦੀ ਹੈ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਵੀ ਹੁੰਦਾ ਹੈ। ਜਿਸ ਨਾਲ ਇਸ ਨੂੰ ਖਾਣ ਦੇ ਬਾਅਦ ਕਾਫੀ ਦੇਰ ਤਕ ਪੇਟ ਭਰਿਆ ਰਹਿੰਦਾ ਹੈ ਅਤੇ ਤੁਸੀਂ ਅਨਹੈਲਦੀ ਸਨੈਕ ਖਾਣ ਤੋਂ ਬਚ ਜਾਂਦੇ ਹੋ। ਇਸ ਤੋਂ ਇਲਾਵਾ ਇਸ 'ਚ ਮੌਜੂਦ ਵਿਟਾਮਿਨ ਸੀ ਤੁਹਾਡਾ ਮੈਟਾਬਾਲੀਜ਼ਮ ਤੇਜ਼ ਕਰਦਾ ਹੈ। ਜਿਸ ਨਾਲ ਸਰੀਰ ਤੇਜ਼ੀ ਨਾਲ ਕੈਲੋਰੀ ਬਰਨ ਕਰਦਾ ਹੈ।

PunjabKesari

7. ਕਬਜ਼ ਤੋਂ ਰਾਹਤ
ਰੋਜ਼ ਇਸ ਨੂੰ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਸਟ੍ਰਾਬੇਰੀ 'ਚ ਮੌਜੂਦ ਫਾਈਬਰ ਦੀ ਵਰਤੋਂ ਨਾਲ ਪਾਚਨ ਕਿਰਿਆ ਨੂੰ ਦਰੁਸਤ ਰੱਖਿਆ ਜਾ ਸਕਦਾ ਹੈ। ਜਿਸ ਨਾਲ ਕਬਜ਼, ਐਸੀਡਿਟੀ, ਅਪਚ ਅਤੇ ਗੈਸ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।

8. ਅਸਥਮਾ
ਸਟ੍ਰਾਬੇਰੀ 'ਚ ਕਈ ਤੱਤ ਹੁੰਦੇ ਹਨ ਜਿਸ ਨਾਲ ਅਸਥਮਾ ਵਰਗੀਆਂ ਬੀਮਾਰੀਆਂ ਨੂੰ ਠੀਕ ਕਰਨ 'ਚ ਮਦਦ ਮਿਲਦੀ ਹੈ। ਜੇ ਤੁਹਾਨੂੰ ਅਸਥਮਾ ਦੀ ਸਮੱਸਿਆ ਹੈ ਤਾਂ ਤੁਹਾਨੂੰ ਸਟ੍ਰਾਬੇਰੀ ਜ਼ਰੂਰ ਖਾਣੀ ਚਾਹੀਦੀ ਹੈ।

9. ਅੱਖਾਂ ਦੀ ਰੋਸ਼ਨ
ਇਸ 'ਚ ਮੌਜੂਦ ਅੰਜਾਇਮ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਸ 'ਚ ਐਂਟੀ ਆਕਸੀਡੈਂਟ ਤੱਤ ਹੁੰਦੇ ਹਨ ਜੋ ਕਿ ਅੱਖਾਂ ਨੂੰ ਮੋਤਿਆਬਿੰਦ ਤੋਂ ਬਚਾਉਂਦਾ ਹੈ। ਇਸ ਲਈ ਰੋਜ਼ਾਨਾ 1 ਸਟ੍ਰਾਬੇਰੀ ਦੀ ਵਰਤੋਂ ਜ਼ਰੂਰ ਕਰੋ।

PunjabKesari

10. ਗਠੀਆ ਰੋਗ
ਇਸ 'ਚ ਐਂਟੀਆਕਸੀਡੈਂਟਸ ਗੁਣ ਹੋਣ ਕਾਰਨ ਗਠੀਆ ਰੋਗ ਦੇ ਉਪਚਾਰ 'ਚ ਮਦਦ ਮਿਲਦੀ ਹੈ। ਇਸ ਦੀ ਵਰਤੋਂ ਨਾਲ ਸਰੀਰ 'ਚ ਐਂਠਨ ਅਤੇ ਦਰਦ ਦੀ ਸਮੱਸਿਆ ਦੂਰ ਹੁੰਦੀ ਹੈ, ਜਿਸ ਨਾਲ ਤੁਹਾਨੂੰ ਗਠੀਆ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ।


rajwinder kaur

Content Editor

Related News