Health Tips: ਇਨਫੈਕਸ਼ਨ ਕਾਰਨ ਢਿੱਡ ''ਚ ਹੋਵੇ ਦਰਦ ਤਾਂ ਅਪਣਾਓ ਇਹ ਦੇਸੀ ਨੁਸਖ਼ੇ, ਮਿੰਟਾਂ ''ਚ ਮਿਲੇਗਾ ਆਰਾਮ
Friday, Nov 17, 2023 - 01:51 PM (IST)
ਜਲੰਧਰ (ਬਿਊਰੋ) - ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਇੱਕ ਆਮ ਗੱਲ ਹੈ। ਇਨ੍ਹਾਂ ਵਿੱਚੋਂ ਇੱਕ ਹੈ ‘ਢਿੱਡ ਦਰਦ’ ਹੋਣ ਦੀ ਸਮੱਸਿਆ। ਢਿੱਡ ਦਰਦ ਦੀ ਸਮੱਸਿਆ ਜ਼ਿਆਦਾਤਰ ਖਾਣੇ ਵਿੱਚ ਬਦਲਾਅ ਅਤੇ ਪਾਚਨ ਕਿਰਿਆ ’ਚ ਗੜਬੜੀ ਦੇ ਕਰਕੇ ਹੁੰਦੀ ਹੈ। ਜੇਕਰ ਲਗਾਤਾਰ ਤੁਹਾਡਾ ਢਿੱਡ ਦਰਦ ਹੁੰਦਾ ਹੈ ਤਾਂ ਇਸ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ। ਢਿੱਡ ਦਰਦ ਹੋਣ ਦੇ ਨਾਲ-ਨਾਲ ਉਲਟੀ, ਠੰਡ ਲੱਗਣਾ, ਕਮਜ਼ੋਰੀ, ਭੁੱਖ ਨਾ ਲੱਗਣਾ ਜਿਹੀਆਂ ਸਮੱਸਿਆ ਹੁੰਦੀਆਂ ਹਨ, ਤਾਂ ਇਹ ਢਿੱਡ ਦੀ ਇਨਫੈਕਸ਼ਨ ਦੇ ਲੱਛਣ ਹੋ ਸਕਦੇ ਹਨ। ਜੇਕਰ ਇਕੱਲਾ ਢਿੱਡ ਦਰਦ ਹੁੰਦਾ ਹੈ, ਤਾਂ ਉਹ ਜ਼ਿਆਦਾਤਰ ਸਾਫ਼-ਸਫ਼ਾਈ ਨਾ ਰੱਖਣ ਕਾਰਨ ਜਾਂ ਫਿਰ ਬਾਹਰ ਦਾ ਖਾਣਾ ਖਾਣ ਕਾਰਨ ਹੁੰਦਾ ਹੈ, ਜਿਸ ਨੂੰ ਢਿੱਡ ਦੀ ਇਨਫੈਕਸ਼ਨ ਵੀ ਕਿਹਾ ਜਾਂਦਾ ਹੈ। ਇਸੇ ਕਰਕੇ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਢਿੱਡ ਦਰਦ ਅਤੇ ਢਿੱਡ ਦੀ ਇਨਫੈਕਸ਼ਨ ਤੋਂ ਛੁਟਕਾਰਾ ਪਾ ਸਕਦੇ ਹੋ....
ਲਸਣ
ਢਿੱਡ ਦੇ ਦਰਦ ਨੂੰ ਦੂਰ ਕਰਨ ਲਈ ਲਸਣ ਦਾ ਸੇਵਨ ਕਰਨਾ ਚਾਹੀਦਾ ਹੈ। ਰੋਜ਼ਾਨਾ ਸਵੇਰੇ ਖਾਲੀ ਢਿੱਡ ਲਸਣ ਦੀਆਂ 2-3 ਕਲੀਆਂ ਖਾਣ ਨਾਲ ਢਿੱਡ 'ਚ ਹੋਣ ਵਾਲਾ ਦਰਦ ਅਤੇ ਢਿੱਡ ਦੀ ਇਨਫੈਕਸ਼ਨ ਦੀ ਸਮੱਸਿਆ ਬਹੁਤ ਜਲਦੀ ਦੂਰ ਹੋ ਜਾਂਦੀ ਹੈ।
ਲੌਂਗ
ਢਿੱਡ ਦੇ ਦਰਦ ਨੂੰ ਦੂਰ ਕਰਨ ਲਈ ਲੌਂਗ ਦਾ ਸੇਵਨ ਜ਼ਰੂਰ ਕਰੋ। ਲੌਂਗ ਢਿੱਡ ਅਤੇ ਅੰਤੜੀਆਂ ਵਿੱਚ ਹੋਣ ਵਾਲੇ ਬੈਕਟੀਰੀਆ ਨੂੰ ਦੂਰ ਕਰਦਾ ਹੈ। ਇਸ ਨਾਲ ਢਿੱਡ ਦੀ ਇਨਫੈਕਸ਼ਨ ਦੀ ਸਮੱਸਿਆ ਵੀ ਨਹੀਂ ਹੁੰਦੀ।
ਸ਼ਹਿਦ
ਜੇਕਰ ਤੁਹਾਨੂੰ ਢਿੱਡ ਦਰਦ ਦੀ ਸਮੱਸਿਆ ਹੋ ਰਹੀ ਹੈ, ਤਾਂ ਸ਼ਹਿਦ ਨੂੰ ਦਾਲਚੀਨੀ ਪਾਊਡਰ ਨਾਲ ਮਿਲਾ ਕੇ ਖਾਓ। ਢਿੱਡ ਦੀ ਇਨਫੈਕਸ਼ਨ ਦੂਰ ਕਰਨ ਲਈ ਇਕ ਚਮਚ ਹਲਦੀ ਪਾਊਡਰ ਵਿੱਚ 6 ਛੋਟੇ ਚਮਚ ਸ਼ਹਿਦ ਰਲਾ ਕੇ ਇੱਕ ਜਾਰ ਵਿਚ ਰੱਖ ਦਿਓ। ਇਸ ਨੂੰ ਦਿਨ ਵਿਚ ਦੋ ਵਾਰ ਅੱਧਾ ਦਾ ਚਮਚ ਖਾਓ। ਢਿੱਡ ਦੀ ਇਨਫੈਕਸ਼ਨ ਠੀਕ ਹੋ ਜਾਵੇਗੀ ।
ਹਿੰਗ
ਢਿੱਡ ਵਿੱਚ ਗੈਸ ਦੀ ਵਜ੍ਹਾ ਨਾਲ ਦਰਦ ਹੋਵੇ, ਤਾਂ ਥੋੜ੍ਹੀ ਜਿਹੀ ਹਿੰਗ ਪਾਣੀ ਵਿੱਚ ਮਿਲਾ ਕੇ ਪੀਓ ਅਤੇ ਪਾਣੀ ਵਿਚ ਹਿੰਗ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਧੁੰਨੀ ’ਤੇ ਲਗਾਓ। ਇਸ ਨਾਲ ਢਿੱਡ ਦਰਦ ਅਤੇ ਗੈਸ ਦੀ ਸਮੱਸਿਆ ਦੂਰ ਹੋ ਜਾਵੇਗੀ ।
ਅਜਵਾਇਣ
ਜੇਕਰ ਤੁਹਾਡਾ ਖਾਣਾ ਖਾਣ ਤੋਂ ਬਾਅਦ ਢਿੱਡ ਦਰਦ ਹੁੰਦਾ ਹੈ, ਤਾਂ 1 ਚਮਚ ਅਜਵਾਇਣ ਨੂੰ ਤਵੇ ’ਤੇ ਭੁੰਨ ਕੇ ਉਸ ਵਿਚ ਕਾਲਾ ਨਮਕ ਮਿਲਾ ਕੇ ਇਸ ਨੂੰ ਕੋਸੇ ਪਾਣੀ ਨਾਲ ਲਓ। ਇਸ ਨਾਲ ਢਿੱਡ ਦਰਦ ਠੀਕ ਹੋ ਜਾਵੇਗਾ ।
ਤੁਲਸੀ ਦਾ ਰਸ
ਢਿੱਡ ਦਰਦ ਹੋਣ ’ਤੇ ਤੁਰੰਤ ਤੁਲਸੀ ਦਾ ਰਸ ਲਓ ਜਾਂ ਫਿਰ ਤੁਲਸੀ ਦੀ ਚਾਹ ਬਣਾ ਕੇ ਪੀਓ। ਅਜਿਹਾ ਕਰਨ ਨਾਲ ਢਿੱਡ ਦਰਦ ਤੋਂ ਆਰਾਮ ਮਿਲੇਗਾ।
ਅਦਰਕ
ਢਿੱਡ ਦਰਦ ਦੀ ਸਮੱਸਿਆ ਹੋਣ ’ਤੇ ਅਦਰਕ ਦਾ ਰਸ ਧੁੰਨੀ ਵਿੱਚ ਲਗਾਓ ਅਤੇ ਨਾਲ ਹੀ ਅਦਰਕ ਦਾ ਛੋਟਾ ਜਿਹਾ ਟੁਕੜਾ ਮੂੰਹ ਵਿੱਚ ਰੱਖ ਕੇ ਚੂਸੋ। ਇਸ ਨਾਲ ਢਿੱਡ ਦਰਦ ਠੀਕ ਹੋ ਜਾਂਦਾ ਹੈ ਅਤੇ ਪਾਚਣ ਕਿਰਿਆ ਵੀ ਠੀਕ ਹੋ ਜਾਂਦੀ ਹੈ ।