ਸੋਇਆਬੀਨ ਖਾਣ ਨਾਲ ਮਿਲਣਗੇ ਤੁਹਾਨੂੰ ਇਹ ਫਾਇਦੇ
Saturday, Nov 05, 2016 - 12:16 PM (IST)

ਸੋਇਆਬੀਨ ''ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਜੇਕਰ ਤੁਸੀਂ ਸੋਇਆਬੀਨ ਨਹੀਂ ਖਾਂਦੇ ਤਾਂ ਇਸ ਨੂੰ ਖਾਣ ਦੇ ਫਾਇਦੇ ਜਾਣ ਕੇ ਤੁਸੀਂ ਜ਼ਰੂਰ ਖਾਣਾ ਸ਼ੁਰੂ ਕਰ ਦਵੋਗੇ। ਆਓ ਜਾਣਦੇ ਹਾਂ ਇਸ ਨੂੰ ਖਾਣ ਦੇ ਫਾਇਦੇ।
1. ਸੋਇਆਬੀਨ ''ਚ ਅੋਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਦਿਲ ਦੀ ਬੀਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
2. ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੀ ਸ਼ਕਤੀ ਦਿੰਦਾ ਹੈ।
3. ਜੇਕਰ ਤੁਹਾਡਾ ਲੀਵਰ ਕਮਜ਼ੋਰ ਹੈ ਤਾਂ ਤੁਸੀਂ ਸੋਇਆਬੀਨ ਖਾ ਸਕਦੇ ਹੋ। ਇਸ ''ਚ ਲੇਸੀਥਿਨ ਪਾਇਆ ਜਾਂਦਾ ਹੈ ਜੋ ਲੀਵਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
4. ਇਹ ਐਂਟੀ ਏਜਿੰਗ ਫੂਡ ਹੈ ਜਿਸ ''ਚ 43 ਫੀਸਦੀ ਪ੍ਰੋਟੀਨ ਪਾਇਆ ਜਾਂਦਾ ਹੈ। ਇਸ ਨੂੰ ਰੋਜ਼ ਖਾਣ ਨਾਲ ਬੁਢਾਪਾ ਦੂਰ ਹੁੰਦਾ ਹੈ।
5. ਸੋਇਆਬੀਨ ''ਚ ਫੀਟੋਸਟ੍ਰੋਜ਼ਨ ਪਾਇਆ ਜਾਂਦਾ ਹੈ। ਜੋ ਚਿਹਰੇ ਦੀ ਝੂਰੀਆਂ ਅਤੇ ਫਾਇਨ ਲਾਇਨ ਤੋਂ ਬਚਾ ਕੇ ਚਿਹਰੇ ਦੀ ਖੂਬਸੂਰਤੀ ਵਧਾਉਂਦਾ ਹੈ।
6. ਸੋਇਆਬੀਨ ''ਚ ਆਇਸੋਫਲੇਵਿਨ ਨਾਮ ਦਾ ਤੱਤ ਪਾਇਆ ਜਾਂਦਾ ਹੈ। ਇਹ ਸਰੀਰ ਨੂੰ ਸਤਨ ਅਤੇ ਪ੍ਰੋਸਟ੍ਰੇਟ ਕੈਂਸਰ ਤੋਂ ਬਚਾਉਂਦਾ ਹੈ।
7. ਜੇਕਰ ਤੁਸੀਂ ਜ਼ਿਆਦਾ ਪਤਲੇ ਹੋ ਤਾਂ ਆਪਣੇ ਖਾਣੇ ''ਚ ਸੋਇਆਬੀਨ ਜ਼ਰੂਰ ਸ਼ਾਮਲ ਕਰੋ। ਰੋਜ਼ 15-20 ਸੋਇਆਬੀਨ ਖਾਣ ਨਾਲ ਕੁਝ ਮਹੀਨਿਆਂ ਤੱਕ ਵਜ਼ਨ ਵੱਧ ਜਾਂਦਾ ਹੈ।