ਸਿਰ ਦੀ ਚਮੜੀ ''ਚ ਹੋਣ ਵਾਲੇ ਕਿੱਲਾਂ ਤੋਂ ਜਲਦ ਪਾਓ ਛੁਟਕਾਰਾ

Thursday, Mar 31, 2016 - 05:50 PM (IST)

 ਸਿਰ ਦੀ ਚਮੜੀ ''ਚ ਹੋਣ ਵਾਲੇ ਕਿੱਲਾਂ ਤੋਂ ਜਲਦ ਪਾਓ ਛੁਟਕਾਰਾ

ਕਿੱਲ ਕੇਵਲ ਸਰੀਰ ਜਾਂ ਚਿਹਰੇ ਤੱਕ ਸੀਮਿਤ ਨਹੀਂ ਹੁੰਦੇ। ਇਹ ਸਰੀਰ ਦੇ ਕਿਸੇ ਵੀ ਹਿੱਸੇ ਤੇ ਹੋ ਸਕਦੇ ਹਨ। ਇਹ ਸਿਰ ਦੀ ਚਮੜੀ ''ਚ ਵੀ ਹੋ ਸਕਦੇ ਹਨ। ਜ਼ਿਆਦਾਤਰ ਲੋਕਾਂ ਨੂੰ ਇਸ ਦਾ ਇਲਾਜ ਕਰਨ ''ਚ ਬਹੁਤ ਸਮੱਸਿਆ ਆਉਂਦੀ ਹੈ। ਸਰੀਰ ਦੇ ਬਾਕੀ ਹਿੱਸੇ ਦੀ ਤਰ੍ਹਾਂ ਸਿਰ ਦੀ ਚਮੜੀ ''ਚ ਵੀ ਰੋਮ ਛਿੱਦ ਹੁੰਦੇ ਹਨ। ਜਿਹੜੇ ਤੇਲ ਨਾਲ ਪੈਦਾ ਹੁੰਦੇ ਹਨ। ਤੇਲ ਨਾਲ ਸਿਰ ਤੇ ਧੂੜ ਮਿੱਟੀ ਜਮ ਜਾਂਦੀ ਹੈ ਅਤੇ ਸਿਰ ਦੀ ਚਮੜੀ ''ਚ ਕਿਲ ਹੋਣ ਦੀ ਸਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਹਾਰਮੋਨ ਅਸੰਤੁਲਨ, ਤੰਦਰੁਸਤ ਖੁਰਾਕ, ਸਫਾਈ ਅਤੇ ਸਿਰ ਦੀ ਚਮੜੀ ''ਚ ਹੋਰ ਅਲਰਜੀ ਪ੍ਰਤੀਕਰਮ ਕਈ ਕਾਰਕ ਕਿੱਲ ਦੀ ਸਮੱਸਿਆ ਲਈ ਯੋਗਦਾਨ ਹਨ ਅਤੇ ਇਸ ਸਥਿਤੀ ਨੂੰ ਹੋਰ ਵੀ ਬਦਤਰ ਕਰ ਸਕਦਾ ਹੈ।
ਇਸ ਸਥਿਤੀ ''ਚ ਤੁਸੀ ਕਈ ਤਰ੍ਹਾਂ ਦੇ ਘਰੇਲੂ ਨੁਸਖੇ ਅਪਣਾ ਸਕਦੇ ਹੋ। ਜਿਹੜੇ ਕਿ ਕੁਦਰਤੀ ਹਨ।
1. ਸਿਰ ਦੀ ਚਮੜੀ ''ਚ ਟਮਾਟਰ ਦਾ ਤਾਜ਼ਾ ਰਸ ਲਗਾਓ ਅਤੇ 10 ਮਿੰਟ ਬਾਅਦ ਧੋ ਲਓ। ਇਸ ਨੂੰ ਚਮੜੀ ਤੇ ਜ਼ਿਆਦਾ ਦੇਰ ਤੱਕ ਲੱਗਿਆ ਨਾ ਰਹਿਣ ਦਿਓ।
2. ਸ਼ਹਿਦ ਕਿੱਲ ਪੈਦਾ ਕਰਨ ਵਾਲੇ ਬੈਕਟੀਰੀਆਂ ਨੂੰ ਰੋਕਦਾ ਹੈ ਸ਼ਹਿਦ ਨੂੰ ਕਿੱਲ ਤੇ ਲਗਾਓ ਅਤੇ 10 ਮਿੰਟ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ। ਇਸ ਨੂੰ ਘੱਟ ਤੋਂ ਘੱਟ ਦਿਨ ''ਚ ਇਕ ਵਾਰ ਜ਼ਰੂਰ ਕਰੋ।
3. ਕਵਾਰ ਗੰਦਲ ਦੀ ਜੈਲ ਨੂੰ ਵਾਲਾ ਦੀ ਚਮੜੀ ''ਚ ਕਿੱਲ ਤੇ ਲਗਾਓ ਅਤੇ ਇਸ ਨੂੰ ਸੁੱਕਣ ਦਿਓ। ਇਸ ਨੂੰ ਦਿਨ ''ਚ ਦੋ ਵਾਰ ਕਰੋ।
4. ਨਿੰਮ ਦੀਆਂ ਕੁਝ ਪੱਤੀਆ ਨੂੰ ਚੰਗੀ ਤਰ੍ਹਾਂ ਉਬਾਲ ਲਓ ਅਤੇ ਉਸ ਨੂੰ ਪੀਸ ਕੇ ਇਸ ਦਾ ਪੇਸਟ ਬਣਾ ਕੇ ਕਿਲ ਤੇ ਲਗਾਓ ਅਤੇ ਇਸ ਨੂੰ ਸੁਕਣ ਦਿਓ।
5. ਸੇਬ ਦੇ ਰਸ ''ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਜੋ ਸਿਰ ਦੀ ਚਮੜੀ ਤੇ ਪੈਦਾ ਹੋਣ ਵਾਲੇ ਬੈਕਟੀਰੀਆਂ ਅਤੇ ਤੇਲ ਨੂੰ ਸਾਫ ਕਰਦੇ ਹਨ। ਇਸ ਨੂੰ ਪਾਣੀ ਦੀ ਸਮਾਨ ਮਾਤਰਾ ''ਚ  ਸਿਰ ਦੀ ਚਮੜੀ ਤੇ ਲਗਾਓ ਅਤੇ 20 ਮਿੰਟ ਬਾਅਦ ਧੋ ਲਓ।


Related News