ਗਰਮੀਆਂ ''ਚ ਇਸ ਤਰ੍ਹਾਂ ਕਰੋਂ ਬੱਚਿਆਂ ਦੀ ਦੇਖ ਭਾਲ
Tuesday, Apr 04, 2017 - 09:59 AM (IST)

ਨਵੀਂਦਿੱਲੀ— ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਮੌਸਮ ''ਚ ਬੱਚਿਆਂ ਨੂੰ ਸਿਹਤ ਅਤੇ ਚਮੜੀ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਗਰਮੀਆਂ ''ਚ ਬੱਚਿਆਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਸਮ ''ਚ ਬੱਚੇ ਖੇਡਣ-ਕੁੱਦਣ ''ਚ ਇੰਨੇ ਵਿਅਸਥ ਹੁੰਦੇ ਹਨ ਕਿ ਉਹ ਸਭ ਕੁਝ ਭੁੱਲ ਜਾਂਦੇ ਹਨ। ਬੱਚਿਆਂ ਦਾ ਸਰੀਰ ਵੱਡਿਆਂ ਦੇ ਮੁਕਾਬਲੇ ਬਹੁਤ ਕਮਜ਼ੋਰ ਹੁੰਦਾ ਹੈ। ਉਨ੍ਹਾਂ ਨੂੰ ਲੂ ਲੱਗ ਜਾਂਦੀ ਹੈ ਜਿਸਦੇ ਕਾਰਨ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
1. 6 ਮਹੀਨੇ ਦੇ ਬੱਚੇ ਨੂੰ ਧੁੱਪ ਦੀਆਂ ਕਿਰਨਾਂ ਤੋਂ ਬਚਾ ਕੇ ਰੱਖੋ। ਉਨ੍ਹਾਂ ਨੂੰ ਜ਼ਿਆਦਾ ਗਰਮੀ ''ਚ ਬਾਹਰ ਨਾ ਲੈ ਕੇ ਜਾਓ।
2. ਬੱਚਿਆਂ ਨੂੰ ਹਲਕੇ ਕਾਟਨ ਦੇ ਕੱਪੜੇ ਪਹਿਨਾਓ ਅਤੇ ਹਲਕੇ ਰੰਗਾਂ ਦੀ ਚੋਣ ਕਰੋ। ਇਸਦੇ ਨਾਲ ਉਨ੍ਹਾਂ ਦੇ ਸਿਰ ਨੂੰ ਸੇਫ ਰੱਖਣ ਲਈ ਹੈਟ ਦਾ ਇਸਤੇਮਾਲ ਕਰੋ।
3. ਧੁੱਪ ਤੋਂ ਬੱਚਿਆਂ ਨੂੰ ਬਚਾਓ। ਜੇਕਰ ਬੱਚਿਆਂ ਨੂੰ ਧੁੱਪ ''ਚ ਲੈ ਕੇ ਜਾਣਾ ਹੈ ਤਾਂ ਉਨ੍ਹਾਂ ਦੇ ਪੂਰੀ ਬਾਜੂ ਦੇ ਕੱਪੜੇ ਪਹਿਨਾਓ।
4.ਗਰਮੀਆਂ ''ਚ ਬੱਚਿਆਂ ਲਈ ਡਾਈਪਰ ਦੀ ਜਗ੍ਹਾ ਸੂਤੀ ਕੱਪੜੇ ਦਾ ਇਸਤੇਮਾਲ ਕਰਾਓ। ਇਸ ਨਾਲ ਬੱਚਿਆਂ ਨੂੰ ਇੰਨਫੈਕਸ਼ਨ ਨਹੀਂ ਹੁੰਦੀ।
5.ਇਸ ਮੌਸਮ ''ਚ ਬੱਚਿਆ ਨੂੰ ਬਾਹਰ ਦਾ ਖਾਣਾ ਘੱਟ ਖਿਲਾਓ। ਕੋਲਡ ਡਿੰ੍ਰੰਕ, ਬਰਫ ਆਦਿ ਤੋਂ ਦੂਰ ਰੱਖੋ। ਬੱਚੇ ਇਸ ਨਾਲ ਬੀਮਾਰ ਹੋ ਜਾਂਦੇ ਹਨ।
6. ਇਨ੍ਹਾਂ ਦਿਨ੍ਹਾਂ ''ਚ ਬੱਚਿਆਂ ਨੂੰ ਦਿਨ ''ਚ 2 ਬਾਰ ਨਿਲਾਉਣ ਦੀ ਆਦਤ ਪਾਓ। ਜਦੋਂ ਬੱਚੇ ਬਾਹਰੋਂ ਆਉਣ ਤਾਂ ਉਨ੍ਹਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਨਿਹਲਾਓ ਤਾਂਕਿ ਸੰਕਰਮਣ ਨਾ ਹੋਣ।