ਇਨ੍ਹਾਂ ਘਰੇਲੂ ਨੁਸਖਿਆਂ ਦੇ ਨਾਲ ਛੁੱਟੇਗੀ ਤੁਹਾਡੀ ਸਿਗਰੇਟ ਪੀਣ ਦੀ ਆਦਤ

09/01/2019 5:40:31 PM

ਜਲੰਧਰ— ਸਿਗਰੇਟ ਪੀਣੀ ਸਾਡੀ ਸਿਹਤ ਦੇ ਲਈ ਬੇਹੱਦ ਹੀ ਨੁਕਸਾਨਦੇਹ ਹੁੰਦੀ ਹੈ ਪਰ ਕਈ ਵਾਰ ਅਸÄ ਚਾਅ ਕੇ ਵੀ ਇਸ ਆਦਤ ਤੋਂ ਛੁਟਕਾਰਾ ਨਹੀਂ ਪਾ ਸਕਦੇ। ਸਿਗਰੇਟ ਪੀਣ ਕਰਕੇ ਲੋਕ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਸਿਗਰੇਟ ਪੀਣ ਕਾਰਨ ਲੋਕਾਂ ਨੂੰ ਕੈਂਸਰ ਅਤੇ ਅਤੇ ਬੀ.ਪੀ. ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਈ ਵਾਰ ਲੋਕ ਆਪਣੀ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦੀ ਵੀ ਵਰਤੋਂ ਕਰਦੇ ਹਨ ਪਰ ਨਤੀਜਾ ਨਾ ਮਾਤਰ ਹੀ ਰਹਿੰਦਾ ਹੈ। ਇਥੇ ਦੱਸ ਦੇਈਏ ਕਿ ਸਿਗਰੇਟ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜੇ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਸਿਗਰੇਟ ਪੀਣ ਦੀ ਆਦਤ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ। 
ਇਹ ਹਨ ਘਰੇਲੂ ਨੁਸਖੇ 
ਅਰਦਕ ਤੇ ਨਿੰਬੂ ਕਰੇ ਸਮੋਕਿੰਗ ਦੀ ਆਦਤ ਦੂਰ

ਸਮੋਕਿੰਗ ਯਾਨੀ ਸਿਗਰੇਟਨੋਸ਼ੀ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਅਦਰਕ ਅਤੇ ਨਿੰਬੂ ਬੇਹੱਦ ਹੀ ਲਾਹੇਵੰਦ ਹੁੰਦਾ ਹੈ। ਕੱਟੇ ਹੋਏ ਅਦਰਕ ’ਚ ਨਿੰਬੂ ਦਾ ਰਸ ਅਤੇ ਕਾਲਾ ਨਮਕ ਮਿਲਾ ਕੇ ਇਸ ਦਾ ਪੇਸਟ ਬਣਾ ਲਵੋ ਅਤੇ ਫਿਰ ਜਦੋਂ ਤੁਹਾਡਾ ਕਦੇ ਸਮੋਕਿੰਗ ਨੂੰ ਮਨ ਕਰੇ ਤਾਂ ਤੁਸੀਂ ਇਸ ਨੂੰ ਖਾ ਲਵੋ। ਇਸ ’ਚ ਮੌਜੂਦ ਸਲਫਰ ਸਮੋਕਿੰਗ ਦੀ ਇੱਛਾ ਘੱਟ ਕਰਦਾ ਹੈ। 

PunjabKesari
ਆਂਵਲੇ ਮਿਟਾਉਣ ਸਿਗਰੇਟ ਪੀਣ ਦੀ ਤਲਬ
ਸਮੋਕਿੰਗ ਤੋਂ ਛੁਟਕਾਰਾ ਪਾਉਣ ਲਈ ਆਂਵਲੇ ਬੇਹੱਦ ਮਦਦਗਾਰ ਸਾਬਤ ਹੁੰਦੇ ਹਨ। ਆਂਵਲਿਆਂ ਦੇ ਟੁਕੜਿਆਂ ’ਚ ਨਮਕ ਮਿਲਾ ਕੇ ਉਸ ਨੂੰ ਸੁਕਾ ਲਵੋ। ਸਮੋਕਿੰਗ ਦਾ ਮਨ ਕਰਨ ’ਤੇ ਇਸ ਦਾ ਟੁਕੜੇ ਚੂਸ ਲਵੋ। ਇਸ ’ਚ ਵਿਟਾਮਿਨ-ਸੀ ਭਰਪੂਰ ਮਾਤਰਾ ’ਚ ਮੌਜੂਦ ਹੁੰਦਾ ਹੈ, ਜੋ ਸਿਗਰੇਟ ਪੀਣ ਦੀ ਆਦਤ ਨੂੰ ਘਟਾਉਂਦਾ ਹੈ। 
ਸ਼ੂਗਰ ਫ੍ਰੀ ਚਿਊਇੰਗਮ ਦੀ ਕਰੋ ਵਰਤੋਂ 
ਜੇਕਰ ਤੁਹਾਡਾ ਕਦੇ ਸਮੋਕ ਕਰਨ ਨੂੰ ਮਨ ਕਰੇ ਤਾਂ ਤੁਸੀਂ ਚਿਊਇੰਗਮ ਦੀ ਵਰਤੋਂ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਸੀਂ ਰੁੱਝ ਜਾਵੋਗੇ ਅਤੇ ਤੁਹਾਡਾ ਮਨ ਸਿਗਰੇਟ ਤੋਂ ਹੌਲੀ-ਹੌਲੀ ਹਟ ਜਾਵੇਗਾ।

PunjabKesari
ਦਾਲਚੀਨੀ ਦੀ ਕਰੋ ਵਰਤੋਂ 
ਸਿਗਰੇਟ ਤੋਂ ਛੁਟਕਾਰਾ ਪਾਉਣ ਦੇ ਲਈ ਦਾਲਚੀਨੀ ਵੀ ਬੇਹੱਦ ਫਾਇਦੇਮੰਦ ਹੁੰਦੀ ਹੈ। ਜਦੋਂ ਵੀ ਤੁਹਾਡਾ ਕਦੇ ਸਿਗਰੇਟ ਪੀਣ ਦਾ ਮਨ ਕਰੇ ਤਾਂ ਤੁਸੀਂ ਦਾਲਚੀਨੀ ਨੂੰ ਚਬਾਓ। ਇਸ ਦਾ ਤਿੱਖਾ ਸੁਆਦ ਨਿਕੋਟਿਨ ਦੀ ਇੱਛਾ ਨੂੰ ਖਤਮ ਕਰਦਾ ਹੈ। 

PunjabKesari
 ਮੁਲੱਠੀ ਮਿਟਾਏ ਸਿਗਰੇਟਨੋਸ਼ੀ ਦੀ ਆਦਤ
ਸਿਗਰੇਟ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਮੁਲੱਠੀ ਦਾ ਇਸਤੇਮਾਲ ਕਰ ਸਕਦੇ ਹੋ। ਜਦੋਂ ਵੀ ਕਦੇ ਤੁਹਾਡਾ ਸਿਗਰੇਟ ਪੀਣ ਦਾ ਕੰਮ ਕਰੇ ਤਾਂ ਤੁਸੀਂ ਮੁਲੱਠੀ ਨੂੰ ਚਬਾ ਸਕਦੇ ਹੋ। ਅਜਿਹਾ ਕਰਨ ਦੇ ਨਾਲ ਸਿਗਰੇਟ ਪੀਣ ਦੀ ਤਲਬ ਘੱਟ ਹੋਵੇਗੀ। 


shivani attri

Content Editor

Related News