ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਛੋਟੀ ਇਲਾਇਚੀ, ਕਈ ਬੀਮਾਰੀਆਂ ਨੂੰ ਕਰਦੀ ਹੈ ਛੂਮੰਤਰ
Monday, Jun 05, 2023 - 06:41 PM (IST)
ਜਲੰਧਰ (ਬਿਊਰੋ)- ਵੈਸੇ, ਇਲਾਇਚੀ ਦੀ ਵਰਤੋਂ ਮਸਾਲੇ ਅਤੇ ਮਾਊਥ ਫ੍ਰੈਸ਼ਨਰ ਦੇ ਤੌਰ 'ਤੇ ਕੀਤੀ ਜਾਂਦੀ ਹੈ। ਪਰ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਇਲਾਇਚੀ ਕਈ ਤਰੀਕਿਆਂ ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਇਹ ਪਕਵਾਨਾਂ ਦੀ ਮਹਿਕ ਵਧਾਉਣ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਹ ਸਰਦੀ-ਖਾਂਸੀ, ਪਾਚਨ ਸੰਬੰਧੀ ਸਮੱਸਿਆਵਾਂ ਦੇ ਇਲਾਜ 'ਚ ਬਹੁਤ ਪ੍ਰਭਾਵਸ਼ਾਲੀ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਫਾਇਦੇ।
ਖਰਾਸ਼ ਨੂੰ ਕਰੇ ਦੂਰ
ਕਈ ਲੋਕ ਖਾਣ ਤੋਂ ਬਾਅਦ ਖੰਡ ਜਾਂ ਇਲਾਇਚੀ ਦਾ ਸੇਵਨ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਹਾਨੂੰ ਗਲੇ 'ਚ ਖਰਾਸ਼ ਦੀ ਸ਼ਿਕਾਇਤ ਹੈ ਜਾਂ ਤੁਹਾਡਾ ਗਲਾ ਬੈਠਾ ਹੋਇਆ ਹੈ ਤਾਂ ਇਸ ਨੂੰ ਦੂਰ ਕਰਨ ਲਈ ਤੁਸੀਂ ਇਲਾਇਚੀ ਦਾ ਸੇਵਨ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਨੂੰ ਜਲਦੀ ਆਰਾਮ ਮਿਲੇਗਾ।
ਇਹ ਵੀ ਪੜ੍ਹੋ : ਢਿੱਡ 'ਚ ਗਰਮੀ ਪੈਣ 'ਤੇ ਪੀਓ 'ਗੁੜ ਵਾਲਾ ਪਾਣੀ', ਜਾਣੋ ਹੋਰ ਵੀ ਘਰੇਲੂ ਨੁਸਖ਼ੇ
ਖੰਘ ਦਾ ਇਲਾਜ
ਤੁਸੀਂ ਖੰਘ ਵਿੱਚ ਵੀ ਇਲਾਇਚੀ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਇੱਕ ਛੋਟੀ ਇਲਾਇਚੀ, ਅਦਰਕ ਦਾ ਇੱਕ ਟੁਕੜਾ, ਲੌਂਗ ਅਤੇ ਤੁਲਸੀ ਦੇ ਪੱਤਿਆਂ ਨੂੰ ਇਕੱਠੇ ਪਾਨ ਦੇ ਪੱਤੇ 'ਚ ਰਖਕੇ ਖਾਣਾ ਹੈ। ਅਜਿਹਾ ਕਰਨ ਨਾਲ ਤੁਹਾਡੀ ਖੰਘ ਦੀ ਸਮੱਸਿਆ ਦੂਰ ਹੋ ਜਾਵੇਗੀ।
ਮੂੰਹ ਦੇ ਛਾਲੇ ਕਰੇ ਦੂਰ
ਮੂੰਹ ਦੇ ਦਰਦਨਾਕ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਇਲਾਇਚੀ ਨੂੰ ਪੀਸ ਕੇ ਉਸ ਵਿਚ ਪੀਸੀ ਹੋਈ ਮਿਸ਼ਰੀ ਮਿਲਾ ਕੇ ਮੂੰਹ ਵਿਚ ਰੱਖੋ। ਅਜਿਹਾ ਕਰਨ ਨਾਲ ਤੁਹਾਨੂੰ ਬਹੁਤ ਮੂੰਹ ਦੇ ਛਾਲਿਆਂ ਤੋਂ ਆਰਾਮ ਮਿਲੇਗਾ।
ਐਸਿਡਿਟੀ 'ਚ ਦੇਵੇ ਆਰਾਮ
ਜਦੋਂ ਵੀ ਅਸੀਂ ਕਿਸੇ ਹੋਟਲ ਵਿੱਚ ਖਾਣਾ ਖਾਣ ਜਾਂਦੇ ਹਾਂ ਤਾਂ ਉੱਥੇ ਖਾਣ ਤੋਂ ਬਾਅਦ ਖੰਡ ਅਤੇ ਇਲਾਇਚੀ ਪਰੋਸੀ ਜਾਂਦੀ ਹੈ, ਇਸ ਦਾ ਕਾਰਨ ਇਹ ਹੈ ਕਿ ਇਲਾਇਚੀ ਨਾਲ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ। ਇਸ ਲਈ ਖਾਣਾ ਖਾਣ ਤੋਂ ਤੁਰੰਤ ਬਾਅਦ ਛੋਟੀ ਇਲਾਇਚੀ ਖਾਓ।
ਮੂੰਹ ਦੀ ਬਦਬੂ
ਜੇਕਰ ਮੂੰਹ 'ਚੋਂ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ ਤਾਂ ਹਰੀ ਇਲਾਇਚੀ ਨੂੰ ਚਬਾਓ, ਇਸ ਸਮੱਸਿਆ ਨੂੰ ਕਾਫੀ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ।
ਮੂੰਹ ਦਾ ਇਨਫੈਕਸ਼ਨ ਕਰੇ ਦੂਰ
ਛੋਟੀ ਇਲਾਇਚੀ ਮੂੰਹ 'ਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨੂੰ ਦੂਰ ਕਰਨ 'ਚ ਵੀ ਕਾਫੀ ਫਾਇਦੇਮੰਦ ਹੁੰਦੀ ਹੈ।
ਹਿਚਕੀ ਕਰੇ ਦੂਰ
ਜੇਕਰ ਕਿਸੇ ਵਿਅਕਤੀ ਦੀ ਹਿਚਕੀ ਨਹੀਂ ਰੁਕ ਰਹੀ ਤਾਂ ਉਸ ਨੂੰ ਇਲਾਇਚੀ ਦਾ ਸੇਵਨ ਕਰਨਾ ਚਾਹੀਦਾ ਹੈ। ਇਲਾਇਚੀ ਨੂੰ ਮੂੰਹ 'ਚ ਰੱਖ ਕੇ ਹੌਲੀ-ਹੌਲੀ ਚਬਾਉਣ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।