Health Tips: ਰੋਜ਼ਾਨਾ ਸਵੇਰੇ ਕੁਝ ਸਮਾਂ ਜ਼ਰੂਰ ਟੱਪੋ ‘ਰੱਸੀ, ਭਾਰ ਘੱਟਣ ਦੇ ਨਾਲ-ਨਾਲ ਹੋਣਗੇ ਹੈਰਾਨੀਜਨਕ ਫ਼ਾਇਦੇ

Monday, Mar 29, 2021 - 01:07 PM (IST)

Health Tips: ਰੋਜ਼ਾਨਾ ਸਵੇਰੇ ਕੁਝ ਸਮਾਂ ਜ਼ਰੂਰ ਟੱਪੋ ‘ਰੱਸੀ, ਭਾਰ ਘੱਟਣ ਦੇ ਨਾਲ-ਨਾਲ ਹੋਣਗੇ ਹੈਰਾਨੀਜਨਕ ਫ਼ਾਇਦੇ

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਰੱਸੀ ਟੱਪਣ ਦਾ ਸ਼ੌਕ ਹੁੰਦਾ ਹੈ। ਰੱਸੀ ਟੱਪਣਾ ਜ਼ਿਆਦਾਤਰ ਕੁੜੀਆਂ ਨੂੰ ਪਸੰਦ ਹੁੰਦਾ ਹੈ। ਜਦੋਂ ਵੀ ਕਦੇ ਅਸੀਂ ਰੱਸੀ ਟੱਪਦੇ ਹਾਂ ਤਾਂ ਸਾਨੂੰ ਸਾਡੇ ਸਕੂਲ ਦੇ ਦਿਨ ਯਾਦ ਆ ਜਾਂਦੇ ਹਨ। ਜੇਕਰ ਤੁਸੀ ਰੋਜ਼ਾਨਾ ਸਵੇਰੇ ਰੱਸੀ ਟੱਪਦੇ ਹੋ ਤਾਂ ਤੁਹਾਨੂੰ ਕਸਰਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਰੱਸੀ ਟੱਪਣਾ ਕਾਰਡੀਓ ਐਕਸਰਸਾਈਜ਼ ਦਾ ਇਕ ਬਿਹਤਰੀਨ ਰੂਪ ਹੈ ਅਤੇ ਵਿਸ਼ਵ ਪੱਧਰੀ ਐਥਲੀਟ ਅਜਿਹਾ ਕਰਨ ਤੋਂ ਪਿੱਛੇ ਨਹੀਂ ਹੱਟਦੇ। ਰੱਸੀ ਟੱਪਣ ਨਾਲ ਢਿੱਡ ਅੰਦਰ ਰਹਿੰਦਾ ਹੈ। ਰੱਸੀ ਟੱਪਣਾ ਜਿੰਨਾਂ ਸੌਖਾ ਹੁੰਦੈ, ਉਨਾਂ ਹੀ ਇਹ ਸਾਡੀ ਸਿਹਤ ਲਈ ਫ਼ਾਇਦੇਮੰਦ ਹੈ। ਇਹ ਇਕ ਫ਼ੁਲ ਬਾਡੀ ਵਰਕਆਉਟ ਹੈ। ਰੱਸੀ ਟੱਪਣ ਨਾਲ ਘੱਟ ਸਮੇਂ ’ਚ ਵੱਧ ਕੈਲਰੀ ਬਰਨ ਕਰਨ 'ਚ ਮਦਦ ਮਿਲਦੀ ਹੈ। ਰੱਸੀ ਟੱਪਣ ਨਾਲ ਸਰੀਰ ਨੂੰ ਹੋਰ ਕੀ-ਕੀ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....

ਭਾਰ ਨੂੰ ਘੱਟ ਕਰਦਾ ਹੈ
ਅਜੋਕੇ ਸਮੇਂ ‘ਚ ਮੋਟਾਪਾ ਸਭ ਤੋਂ ਵੱਡੀ ਮੁਸੀਬਤ ਬਣਿਆ ਹੋਇਆ ਹੈ। ਬਹੁਤ ਸਾਰੇ ਲੋਕ ਮੋਟਾਪਾ ਘੱਟ ਕਰਨ ਲਈ ਦਵਾਈਆਂ ਜਾਂ ਹੋਰ ਵੀ ਬਹੁਤ ਸਾਰੀ ਚੀਜ਼ਾਂ ਦੀ ਵਰਤੋਂ ਕਰਦੇ ਹਨ। ਲੋਕ ਭਾਰ ਘੱਟ ਕਰਨ ਲਈ ਸਵੇਰੇ ਸੈਰ ਕਰਨ ਜਾਂਦੇ ਹਨ ਪਰ ਸ਼ਾਇਦ ਤੁਸੀ ਇਹ ਨਹੀਂ ਜਾਣਦੇ ਕਿ ਰੱਸੀ ਟੱਪਣ ਨਾਲ ਭਾਰ ਬਹੁਤ ਜਲਦੀ ਘੱਟਦਾ ਹੈ। ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਰੱਸੀ ਟੱਪਣਾ ਸ਼ੁਰੂ ਕਰ ਦੇਵੋਂ।

ਦਿਲ ਦੀ ਸਿਹਤ 'ਚ ਸੁਧਾਰ
ਰੱਸੀ ਟੱਪਣ ਨਾਲ ਤੁਹਾਡੇ ਦਿਲ ਦੀ ਧੜਕਨ ਦੀ ਦਰ ਵਧਦੀ ਹੈ। ਰੋਜ਼ਾਨਾ ਇਹ ਵਰਕਆਉਟ ਕਰਨ ਤੋਂ ਬਾਅਦ ਤੁਹਾਡਾ ਦਿਲ ਮਜ਼ਬੂਤ ਹੋਵੇਗਾ ਅਤੇ ਸਟ੍ਰੋਕ ਤੇ ਦਿਲ ਦੇ ਰੋਗਾਂ ਦਾ ਜੋਖ਼ਮ ਘੱਟ ਜਾਵੇਗਾ।

PunjabKesari

ਚਿਹਰੇ ‘ਤੇ ਆਵੇ ਨਿਖਾਰ 
ਰੱਸੀ ਟੱਪਣ ਨਾਲ ਪਸੀਨਾ ਆਉਂਦਾ ਹੈ ਅਤੇ ਇਸ ਪਸੀਨੇ ਨਾਲ ਸਰੀਰ ‘ਚੋ ਹਾਨੀਕਾਰਕ ਪਦਾਰਥ ਬਾਹਰ ਨਿਕਲਦੇ ਹਨ। ਇਸ ਨਾਲ ਸਰੀਰ ਅੰਦਰੋਂ ਸਾਫ ਹੋ ਜਾਂਦਾ ਹੈ ਅਤੇ ਚਿਹਰੇ ‘ਤੇ ਨਿਖਾਰ ਆਉਂਦਾ ਹੈ।

ਪੂਰੇ ਸਰੀਰ ਦੀ ਕਸਰਤ
ਰੱਸੀ ਟੱਪਣ ਨਾਲ ਪੂਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ। ਇਸ ਨਾਲ ਤੁਹਾਡੇ ਸਰੀਰ 'ਚ ਚੁਸਤੀ, ਤਾਕਤ ਅਤੇ ਹਰ ਕੰਮ ਕਰਨ ਦੀ ਸਮਰੱਥਾ ਵਧ ਜਾਂਦੀ ਹੈ। ਤੁਸੀਂ ਸਾਰਾ ਦਿਨ ਫਿੱਟ ਰਹਿੰਦੇ ਹੋ।

ਦਿਮਾਗ ਹੁੰਦਾ ਹੈ ਤੇਜ਼
ਕਈ ਵਾਰ ਅਸੀਂ ਕੰਮ ਕਰ ਕੇ ਬੋਰ ਹੋ ਜਾਂਦੇ ਹਾਂ ਅਤੇ ਚੁਸਤ ਹੋਣ ਲਈ ਰੱਸੀ ਟੱਪਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਾਡਾ ਦਿਮਾਗ ਫ਼ਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਤੁਹਾਡਾ ਦਿਮਾਗ ਜ਼ਿਆਦਾ ਚੱਲਦਾ ਹੈ ਅਤੇ ਪੈਰਾਂ 'ਤੇ ਇੰਨਾਂ ਦਬਾਅ ਨਹੀ ਪੈਂਦਾ।

PunjabKesari

ਢਿੱਡ ਦੀ ਚਰਬੀ ਘਟਾਉਣ ਦਾ ਸੌਖਾ ਤਰੀਕਾ
ਡਾਈਟਿੰਗ ਬਿਨਾਂ ਢਿੱਡ ਦੀ ਚਰੀਬ ਘਟਾਉਣ 'ਚ ਰੱਸੀ ਟੱਪਣਾ ਇਕ ਅਸਰਦਾਰ ਕਸਰਤ ਹੈ। ਇਹ ਤੁਹਾਡੇ ਐਬਜ਼ ਨੂੰ ਵੀ ਕੱਸਦਾ ਅਤੇ ਡਰਾਉਂਦਾ ਹੈ।

ਸਾਹ ਲੈਣ ਦੀ ਸਮਰੱਥਾ
ਰੱਸੀ ਟੱਪਣ ਨਾਲ ਤੁਹਾਡੀ ਸਾਹ ਲੈਣ ਦੀ ਸਮਰੱਥਾ ਵਧ ਜਾਂਦੀ ਹੈ। ਸਿਹਤਮੰਦ ਰਹਿਣ ਲਈ ਅਸੀ ਕਈ ਤਰ੍ਹਾਂ ਦੀਆਂ ਕਸਰਤਾਂ ਕਰਦੇ ਹਾਂ, ਜਿਸ ਵਿਚ ਅਸੀ ਆਪਣੇ ਸਾਹ ਨੂੰ ਕੁਝ ਸਮੇਂ ਤਕ ਰੋਕ ਦੇ ਹਾਂ ਅਤੇ ਰੱਸੀ ਟੱਪਣ ਦੇ ਸਮੇਂ ਸਾਹ ਨੂੰ ਨਹੀ ਰੋਕਣਾ ਪੈਂਦਾ।

ਹੱਡੀਆਂ ਲਈ ਲਾਭਕਾਰੀ
ਹੱਡੀਆਂ ਲਈ ਰੱਸੀ ਟੱਪਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਹੱਡੀਆਂ ਸਬੰਧਿਤ ਕੋਈ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਰੱਸੀ ਟੱਪਣ ਤੋਂ ਪਹਿਲਾਂ ਇਕ ਬਾਰ ਡਾਕਟਰ ਦੀ ਸਲਾਹ ਜ਼ਰੂਰ ਲਓ।

PunjabKesari


author

rajwinder kaur

Content Editor

Related News