ਚਮੜੀ ਦੀ ਐਲਰਜੀ 'ਚ ਖਾਓ ਇਹ 5 ਫਰੂਟ, ਜਲਦ ਮਿਲੇਗਾ ਲਾਭ

Friday, Jul 06, 2018 - 10:19 AM (IST)

ਚਮੜੀ ਦੀ ਐਲਰਜੀ 'ਚ ਖਾਓ ਇਹ 5 ਫਰੂਟ, ਜਲਦ ਮਿਲੇਗਾ ਲਾਭ

ਜਲੰਧਰ— ਬਦਲਦੇ ਮੌਸਮ ਅਤੇ ਧੂਲ ਮਿੱਟੀ ਦੇ ਕਣਾਂ ਕਾਰਨ ਸਕਿਨ ਐਲਰਜੀ ਹੋਣਾ ਆਮ ਗੱਲ ਹੈ। ਇਸ ਤੋਂ ਇਲਾਵਾ ਜਾਨਵਰਾਂ ਨੂੰ ਛੂਹਣ, ਦਰਦ ਨਿਵਾਰਕ ਦਵਾਈਆਂ ਦਾ ਸੇਵਨ, ਟੈਟੂ, ਫੂਡ ਐਲਰਜੀ, ਡਰਾਈ ਸਕਿਨ ਅਤੇ ਕੀੜੇ ਮਕੋੜੇ ਦੇ ਕੱਟਣ ਨਾਲ ਸਕਿਨ ਐਲਰਜੀ ਦੀ ਸਮੱਸਿਆ ਹੋ ਜਾਂਦੀ ਹੈ। ਉਂਝ ਤਾਂ ਸਕਿਨ ਐਲਰਜੀ ਇਕ ਆਮ ਸਮੱਸਿਆ ਹੈ ਪਰ ਜਦੋਂ ਇਹ ਸਮੱਸਿਆ ਕਿਸੇ ਇੰਸਾਨ ਨੂੰ ਹੁੰਦੀ ਹੈ ਤਾਂ ਜਲਦੀ ਉਸਦਾ ਪਿੱਛਾ ਨਹੀਂ ਛੱਡਦੀ। ਅਜਿਹੇ ਵਿਚ ਸਕਿਨ ਐਲਰਜੀ ਤੋਂ ਰਾਹਤ ਪਾਉਣ ਲਈ ਲੋਕ ਦਵਾਈਆਂ ਦਾ ਸੇਵਨ ਵੀ ਕਰਦੇ ਹਨ। ਦਵਾਈਆਂ ਤੋਂ ਇਲਾਵਾ ਆਪਣੀ ਡਾਈਟ ਵਿਚ ਫਰੂਟ ਨੂੰ ਵੀ ਜਰੂਰ ਸ਼ਾਮਿਲ ਕਰੋ। ਦਵਾਈਆਂ ਨਾਲ ਫਲਾਂ ਨੂੰ ਖਾਣ ਨਾਲ ਸਕਿਨ ਐਲਰਜੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਐਲਰਜੀ ਦੇ ਲੱਛਣ
ਸਕਿਨ ਐਲਰਜੀ ਹੋਣ 'ਤੇ ਚਮੜੀ ਤੇ ਲਾਲ ਧੱਬੇ ਪੈਣਾ, ਖਾਰਿਸ਼ ਹੋਣਾ, ਫਿੰਸੀਆਂ- ਦਾਣੇ ਹੋ ਜਾਣਾ, ਰੈਸ਼ੇਜ ਪੈਣਾ, ਜਲਨ ਹੋਣਾ, ਚਮੜੀ ਵਿਚ ਖਿੰਚਾਵ ਪੈਦਾ ਹੋਣਾ, ਛਾਲੇ ਜਾਂ ਪਿੱਤ ਹੋਣ ਵਰਗੇ ਲੱਛਣ ਦਿਖਾਈ ਦਿੰਦੇ ਹਨ।   
ਐਲਰਜੀ ਹੋਣ 'ਤੇ ਖਾਓ ਇਹ ਫਰੂਟ
1. ਕੀਵੀ
ਕੀਵੀ ਫਰੂਟ ਵਿਚ ਵਿਟਾਮਿਨ ਸੀ ਦੀ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਜੋ ਐਲਰਜੀ ਨੂੰ ਰੋਕਣ ਲਈ ਬਹੁਤ ਮਦਦਗਾਰ ਹੁੰਦੀ ਹੈ। ਤੁਸੀਂ ਚਾਹੋ ਤਾਂ ਕੀਵੀ ਦੀ ਥਾਂ ਸੰਗਤਰੇ ਅਤੇ ਮੁਸੰਮੀ ਖੱਟੇ ਫਲ ਖਾ ਸਕਦੇ ਹੋ।
2. ਅਨਾਨਾਸ
ਅਨਾਨਾਸ ਵਿਚ ਬਰੋਮੇਲੇਨ ਨਾਮਕ ਐਂਜਾਇਮ ਹੁੰਦਾ ਹੈ, ਜੋ ਅਸਥਮਾ ਦੇ ਰੋਗੀਆਂ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ।  ਰੋਜ਼ਾਨਾ ਅਨਾਨਾਸ ਨੂੰ ਖਾਣ ਨਾਲ ਅਸਥਮਾ ਅਤੇ ਸਕਿਨ ਐਲਰਜੀ ਤੋਂ ਰਾਹਤ ਮਿਲਦੀ ਹੈ।
3. ਸੇਬ
ਰੋਜ਼ਾਨਾ 1 ਸੇਬ ਖਾਣ ਨਾਲ ਸਿਹਤ ਠੀਕ ਰਹਿੰਦੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਸਕਿਨ ਐਲਰਜੀ ਦੀ ਸਮੱਸਿਆ ਹੁੰਦੀ ਹੈ। ਸੇਬ ਦੇ ਛਿਲਕੇ 'ਚ ਉੱਚ ਮਾਤਰਾ ਵਿਚ ਕੇਰਸੇਟਿਨ ਪਾਇਆ ਜਾਂਦਾ ਹੈ ਜੋ ਕਿ ਐਂਟੀਆਕਸੀਡੈਂਟ ਨਾਲ ਭਰਪੂਰ ਹੈ। ਤੁਸੀਂ ਸੇਬ ਦਾ ਜੂਸ ਵੀ ਪੀ ਸਕਦੇ ਹੋ।
ਚਮੜੀ ਐਲਰਜੀ ਤੋਂ ਬਚਨ ਦੇ ਘਰੇਲੂ ਉਪਾਅ
1. ਐਲੋਵੇਰਾ
ਸਕਿਨ ਐਲਰਜੀ ਦਾ ਘਰੇਲੂ ਇਲਾਜ ਕਰਨ ਲਈ ਐਲੋਵੇਰਾ ਜੈੱਲ ਵਿਚ ਕੱਚੇ ਅੰਬ ਦਾ ਪਲਪ ਮਿਲਾ ਕੇ ਲਗਾਓ। ਇਸ ਪਲਪ ਨੂੰ ਲਗਾਉਣ ਨਾਲ ਸਕਿਨ ਦੀ ਜਲਨ, ਖਾਰਿਸ਼ ਅਤੇ ਸੋਜ ਘੱਟ ਹੋਵੇਗੀ।
2. ਕਪੂਰ ਅਤੇ ਨਾਰੀਅਲ ਤੇਲ
ਕਪੂਰ ਅਤੇ ਨਾਰੀਅਲ ਤੇਲ ਨੂੰ ਮਿਕਸ ਕਰਕੇ ਲਗਾਉਣ ਨਾਲ ਵੀ ਸਕਿਨ ਐਲਰਜੀ ਤੋਂ ਰਾਹਤ ਮਿਲਦੀ ਹੈ। ਦਿਨ ਵਿਚ ਘੱਟ ਤੋਂ ਘੱਟ 2 ਵਾਰ ਇਸ ਮਿਸ਼ਰਣ ਨੂੰ ਲਗਾਉਣ ਨਾਲ ਤੁਹਾਡੀ ਐਲਰਜੀ ਦੀ ਸਮੱਸਿਆ ਦੂਰ ਹੋ ਜਾਵੇਗੀ।
3. ਸ਼ਹਿਦ
ਸਕਿਨ ਨਾਲ ਸਬੰਧਿਤ ਕਿਸੇ ਵੀ ਪਰੇਸ਼ਾਨੀ ਨੂੰ ਘੱਟ ਕਰਨ ਲਈ ਸ਼ਹਿਦ ਦਾ ਇਸਤੇਮਾਲ ਕਰੋ। ਦਿਨ ਵਿਚ 2 ਤੋਂ 3 ਵਾਰ ਸ਼ਹਿਦ ਦਾ ਇਸਤੇਮਾਲ ਕਰਨ ਨਾਲ ਸਕਿਨ ਦੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ।
4. ਟੀ ਟਰੀ ਆਇਲ
ਐਕਜਿਮਾ ਤੋਂ ਰਾਹਤ ਪਾਉਣ ਲਈ ਟੀ ਟਰੀ ਆਇਲ ਕਾਫ਼ੀ ਫਾਇਦੇਮੰਦ ਹੈ। ਇਸ ਵਿਚ ਮੌਜੂਦ ਐਂਟੀ-ਇੰਫਲੇਮੈਟਰੀ ਗੁਣ ਐਕਜਿਮਾ ਨਾਲ ਲੜਦੇ ਹਨ ਅਤੇ ਇਸ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਨੂੰ ਇਸਤੇਮਾਲ ਵਿਚ ਲਿਆਉਣ ਲਈ ਜੈਤੂਨ ਦੇ ਤੇਲ ਵਿਚ 15 ਤੋਂ 20 ਬੂੰਦਾਂ ਟੀ ਟਰੀ ਆਇਲ ਦੀਆਂ ਮਿਲਾਓ। ਫਿਰ ਇਸ ਨੂੰ ਐਕਜਿਮਾ ਦੀ ਥਾਂ 'ਤੇ ਲਗਾਓ।


Related News