ਜ਼ੁਰਾਬਾਂ ''ਚ ਨਿੰਬੂ ਰੱਖਣ ਨਾਲ ਪੈਰ ਬਣਨਗੇ ਮੁਲਾਇਮ
Tuesday, Jun 14, 2016 - 10:47 AM (IST)
ਗਰਮੀ ਦੇ ਮੌਸਮ ''ਚ ਜਿੰਨਾ ਨੁਕਸਾਨ ਸਿਹਤ ਨੂੰ ਪਹੁੰਚਦਾ ਹੈ ਉਸ ਤੋਂ ਕਿਤੇ ਜ਼ਿਆਦਾ ਪ੍ਰੇਸ਼ਾਨੀ ਚਮੜੀ ਨੂੰ ਉਠਾਉਣੀ ਪੈਂਦੀ ਹੈ। ਚਿਹਰੇ ਅਤੇ ਚਮੜੀ ਤੋਂ ਇਲਾਵਾ ਪੈਰਾਂ ਦਾ ਰੁੱਖਾ ਹੋਣਾ ਅਤੇ ਅੱਡੀਆਂ ਦਾ ਫੱਟਣਾ ਵੀ ਸ਼ੁਰੂ ਹੋ ਜਾਂਦਾ ਹੈ। ਤਮਾਮ ਤਰ੍ਹਾਂ ਦੀਆਂ ਕਰੀਮਾਂ ਅਤੇ ਲੋਸ਼ਨ ਵੀ ਕਈ ਵਾਰ ਇਸ ਸਮੱਸਿਆ ਦਾ ਹੱਲ ਨਹੀਂ ਕਰ ਪਾਉਂਦੇ। ਅਜਿਹੇ ''ਚ ਨਿੰਬੂ ਦੀ ਵਰਤੋਂ ਤੁਹਾਨੂੰ ਇਸ ਪ੍ਰੇਸ਼ਾਨੀ ਤੋਂ ਛੁੱਟਕਾਰਾ ਦਿਵਾ ਸਕਦੀ ਹੈ।
1. ਰਾਤ ਨੂੰ ਸੋਂਦੇ ਸਮੇਂ ਨਿੰਬੂ ਦੇ ਟੁੱਕੜੇ ਜ਼ੁਰਾਬਾਂ ''ਚ ਰੱਖ ਕੇ ਪਾਓ ਅਤੇ ਫਿਰ ਸੋਵੋ। ਵੱਡੇ ਸਾਈਜ਼ ਦੇ ਨਿੰਬੂ ਲਓ ਜਿਸ ਨਾਲ ਪੂਰੀ ਅੱਡੀ ਕਵਰ ਹੋ ਜਾਵੇ। ਇਸ ਨਾਲ ਰਾਤ ਭਰ ਤੁਹਾਡੀਆਂ ਅੱਡੀਆਂ ਮਾਈਸਚਰਾਈਜ਼ ਹੁੰਦੀਆਂ ਰਹਿਣਗੀਆਂ ਅਤੇ ਫੱਟੀਆਂ ਅੱਡੀਆਂ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ
2. ਜ਼ੁਰਾਬਾਂ ''ਚ ਨਿੰਬੂ ਨੂੰ ਇਕ ਤੋਂ ਦੋ ਘੰਟੇ ਵੀ ਰੱਖ ਸਕਦੇ ਹੋ। ਚੰਗੇ ਰਿਜ਼ਲਟ ਲਈ ਪੂਰੀ ਰਾਤ ਨਿੰਬੂ ਨੂੰ ਪੈਰਾਂ ''ਚ ਰੱਖੇ ਰਹਿਣ ਦਿਓ। ਪਹਿਲੇ ਦਿਨ ਤੋਂ ਹੀ ਤੁਹਾਨੂੰ ਫਰਕ ਦਿਖਣ ਲੱਗੇਗਾ।
3. ਨਿੰਬੂ ਦਾ ਰਸ ਕੈਮੀਕਲ ਪੀਲਿੰਗ ਦੇ ਤੌਰ ''ਤੇ ਕੰਮ ਕਰਦਾ ਹੈ ਜੋ ਅੱਡੀਆਂ ਦੀ ਫਟੀ ਅਤੇ ਡਰਾਈ ਚਮੜੀ ਹਟਾ ਕੇ ਇੰਨਾ ਨੂੰ ਕੋਮਲ ਅਤੇ ਮੁਲਾਇਮ ਬਣਾਉਂਦਾ ਹੈ
