Health Tips: ਸਾਵਧਾਨ! ਜੇਕਰ ਤੁਸੀਂ ਵੀ ਸਲਾਦ 'ਚ ਇਕੱਠੇ ਖਾਂਦੇ ਹੋ ‘ਖੀਰਾ ਅਤੇ ਟਮਾਟਰ’ ਤਾਂ ਹੋ ਸਕਦੈ ਨੁਕਸਾਨ
Tuesday, Mar 23, 2021 - 12:50 PM (IST)
ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੇ ਖਾਣੇ ਦਾ ਸੁਆਦ ਵਧਾਉਣ ਲਈ ਸਲਾਦ ਖਾਣਾ ਪਸੰਦ ਕਰਦੇ ਹਨ। ਸਲਾਦ ਤੋਂ ਬਿਨਾ ਕਈ ਲੋਕ ਰੋਟੀ ਹੀ ਨਹੀਂ ਖਾਂਦੇ। ਗਰਮੀ ਦੇ ਮੌਸਮ ’ਚ ਲੋਕ ਖੀਰਾ, ਟਮਾਟਰ, ਗੰਢੇ, ਤਰ ਆਦਿ ਨੂੰ ਮਿਲਾ ਕੇ ਸਲਾਦ ਦੇ ਰੂਪ ’ਚ ਖਾਂਦੇ ਹਨ, ਜੋ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਖੀਰੇ ਦੇ ਨਾਲ ਸਿਰਫ਼ ਟਮਾਟਰ ਖਾਣਾ ਪਸੰਦ ਕਰਦੇ ਹਨ, ਜਿਸ ਨਾਲ ਉਨ੍ਹਾਂ ਦੇ ਸਲਾਦ ਦਾ ਸੁਆਦ ਹੋਰ ਵੱਧ ਜਾਂਦਾ ਹੈ। ਗਰਮੀਆਂ ਵਿੱਚ ਇਸ ਕਿਸਮ ਦਾ ਸਲਾਦ ਖਾਣਾ ਬਹੁਤ ਵਧੀਆ ਮੰਨਿਆ ਜਾਂਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਜਿਸ ਚੀਜ਼ ਨੂੰ ਤੁਸੀਂ ਸੁਆਦ ਵਧਾਉਣ ਲਈ ਖਾਂ ਰਹੇ ਹੋ, ਉਹ ਚੀਜ਼ ਤੁਹਾਡੀ ਪਾਚਨ ਪ੍ਰਣਾਲੀ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ? ਸੁਆਦ ਅਨੁਸਾਰ ਭਾਵੇਂ ਤੁਹਾਨੂੰ ਇਹ ਮਿਸ਼ਰਣ ਵਧੀਆ ਲੱਗਦਾ ਹੈ ਪਰ ਸਿਹਤ ਦੇ ਨਜ਼ਰੀਏ ਤੋਂ ਇਹ ਨੁਕਸਾਨਦੇਹ ਹੈ। ਇਸੇ ਲਈ ਟਮਾਟਰ ਅਤੇ ਖੀਰੇ ਨੂੰ ਇਕੱਠੇ ਨਹੀਂ ਖਾਣਾ ਚਾਹੀਦਾ।
ਸਿਹਤ ਮਾਹਿਰਾਂ ਦੀ ਰਾਏ ਅਨੁਸਾਰ
ਸਿਹਤ ਮਾਹਿਰਾਂ ਅਨੁਸਾਰ ਖੀਰੇ ਵਿੱਚ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਹਾਈਬ੍ਰੇਡੇਟ ਰੱਖਦੇ ਹਨ। ਖੀਰੇ ਵਿਚ ਅਜਿਹਾ ਗੁਣ ਹੁੰਦਾ ਹੈ, ਜੋ ਵਿਟਾਮਿਨ-ਸੀ ਦੇ ਸਮਾਉਣ ਵਿਚ ਰੁਕਾਵਟ ਪਾਉਂਦਾ ਹੈ। ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਟਮਾਟਰ ਅਤੇ ਖੀਰੇ ਨੂੰ ਇਕੱਠੇ ਨਹੀਂ ਖਾਣਾ ਚਾਹੀਦਾ। ਦੂਜਾ ਖੀਰਾ ਅਤੇ ਟਮਾਟਰ ਸਰੀਰ ਵਿਚ ਵੱਖਰੇ ਤਰੀਕੇ ਨਾਲ ਹਜ਼ਮ ਹੁੰਦੇ ਹਨ।
ਖੀਰੇ ਅਤੇ ਟਮਾਟਰ ਦੇ ਮਿਸ਼ਰਣ ਨਾਲ ਹੋ ਸਕਦੈ ਨੁਕਸਾਨ
ਸਿਹਤ ਮਾਹਿਰਾਂ ਅਨੁਸਾਰ ਖੀਰੇ ਅਤੇ ਟਮਾਟਰ ਦਾ ਮਿਸ਼ਰਣ ਐਸਿਡ ਦੇ ਗਠਨ ਅਤੇ ਬਲੋਟਿੰਗ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਹਰ ਭੋਜਨ ਪਾਚਣ ਦੌਰਾਨ ਵੱਖਰਾ ਪ੍ਰਤੀਕਰਮ ਦਿੰਦਾ ਹੈ। ਕੁਝ ਭੋਜਨ ਸੌਖੇ ਨਾਲ ਹਜ਼ਮ ਕਰਨ ਯੋਗ ਹੁੰਦੇ ਹਨ, ਜਦੋਂਕਿ ਕੁਝ ਭੋਜਨ ਪਚਾਉਣ ਵਿਚ ਸਮਾਂ ਲੈਂਦੇ ਹਨ। ਇਨ੍ਹਾਂ ਦੋਵਾਂ ਚੀਜ਼ਾਂ ਨੂੰ ਇਕੱਠੇ ਖਾਣ ਨਾਲ ਹਜ਼ਮ ਕਰਨ ਦਾ ਸਮਾਂ ਅਤੇ ਵਾਤਾਵਰਣ ਵੱਖਰਾ ਹੁੰਦਾ ਹੈ। ਇਹ ਗੈਸ, ਢਿੱਡ ਦਰਦ, ਥਕਾਵਟ ਦਾ ਕਾਰਨ ਬਣ ਸਕਦਾ ਹੈ।
ਪਾਚਕ ਪੱਧਰ ਨੂੰ ਘਟਾਉਣ ਦਾ ਬਣਦਾ ਹੈ ਕਾਰਨ
ਸਲਾਦ ਵਿਚ ਖੀਰੇ ਅਤੇ ਟਮਾਟਰ ਦਾ ਮਿਸ਼ਰਣ ਲੰਬੇ ਸਮੇਂ ਲਈ ਪਾਚਕ ਪੱਧਰ ਨੂੰ ਘਟਾਉਣ ਦਾ ਕਾਰਨ ਬਣਦਾ ਹੈ, ਕਿਉਂਕਿ ਸਲਾਦ ਦੀ ਹਰ ਸਮੱਗਰੀ ਹਜ਼ਮ ਕਰਨ ਵਿਚ ਵੱਖੋ -ਵੱਖਰਾ ਸਮਾਂ ਲੈਂਦੀ ਹੈ। ਇਹ ਪ੍ਰਕਿਰਿਆ ਹੋਰ ਗੁੰਝਲਦਾਰ ਹੁੰਦੀ ਹੈ। ਜਦੋਂ ਭੋਜਨ ਦੇ ਅਣੂ ਪਾਚਣ ਦੌਰਾਨ ਟੁੱਟ ਰਹੇ ਹੁੰਦੇ ਹਨ। ਇਸ ਸਥਿਤੀ ਵਿੱਚ ਕੁਝ ਭਾਗ ਅਸਾਨੀ ਨਾਲ ਹਜ਼ਮ ਹੋ ਜਾਂਦੇ ਹਨ, ਜਦੋਂਕਿ ਕੁਝ ਨੂੰ ਸਾਰਾ ਦਿਨ ਅੰਦਰੂਨੀ ਹਿੱਸਿਆਂ ਰਹਿਣਾ ਪੈਂਦਾ ਹੈ।
ਬਹੁਤ ਸਾਰੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ
ਇਕ ਪਾਸੇ ਖੀਰਾ ਢਿੱਡ ਲਈ ਹਲਕਾ ਸਾਬਤ ਹੁੰਦਾ ਹੈ ਅਤੇ ਹਜ਼ਮ ਕਰਨ ਵਿਚ ਘੱਟ ਸਮਾਂ ਲੈਂਦਾ ਹੈ। ਦੂਜੇ ਪਾਸੇ ਟਮਾਟਰ ਅਤੇ ਇਸ ਦੇ ਬੀਜ ਫਰਮੇਟੇਸ਼ਨ ਵਿਚ ਜ਼ਿਆਦਾ ਸਮਾਂ ਲੈਂਦੇ ਹਨ। ਇਕੋ ਸਮੇਂ ਦੋ ਵੱਖੋ-ਵੱਖਰੇ ਭੋਜਨ ਨੂੰ ਮਿਲਾਉਣ ਉਤੇ ਫਰੂਮੈਂਟੇਸ਼ਨ ਪ੍ਰਕਿਰਿਆ ਤੋਂ ਗੈਸਾਂ ਅਤੇ ਤਰਲ ਪਦਾਰਥ ਨਿਕਲਦੀ ਹੈ, ਜਿਸ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਹੈ। ਇਸ ਲਈ ਲਾਭ ਲੈਣ ਦੀ ਥਾਂ ਸਿਹਤ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।