ਬਲੈਡਰ ਕੈਂਸਰ ਦੇ ਖਤਰੇ ਨੂੰ ਘੱਟ ਕਰਦੇ ਹਨ ਤਾਜ਼ੇ ਫਲ ਅਤੇ ਸਬਜ਼ੀਆਂ

10/20/2018 5:21:36 PM

ਨਵੀਂ ਦਿੱਲੀ— ਹੈਲਦੀ ਰਹਿਣ ਲਈ ਤਾਜ਼ੇ ਫਲ ਅਤੇ ਸਬਜ਼ੀਆਂ ਦੀ ਵਰਤੋਂ ਫਾਇਦੇਮੰਦ ਹੁੰਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦੀ ਵਰਤੋਂ ਨਾਲ ਸਰੀਰ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਦੀ ਚਪੇਟ 'ਚ ਨਹੀਂ ਆਉਂਦਾ। ਹਾਲ ਹੀ 'ਚ ਹੋਈ ਇਕ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ। 

ਸ਼ੋਧ ਮੁਤਾਬਕ ਫਲ-ਸਬਜ਼ੀਆਂ ਦੀ ਵਰਤੋਂ ਕਰਨ ਵਾਲਿਆਂ 'ਚ ਬਲੈਡਰ ਕੈਂਸਰ ਹੋਣ ਦਾ ਖਤਰਾ ਘੱਟ ਹੁੰਦਾ ਹੈ। ਸੰਯੁਕਤ ਰਾਜ ਅਮਰੀਕਾ 'ਚ ਸ਼ੋਧਕਰਤਾ ਨੇ ਪਾਇਆ ਕਿ ਜੋ ਔਰਤਾਂ ਫਲ ਅਤੇ ਸਬਜ਼ੀਆਂ ਦੀ ਜ਼ਿਆਦਾ ਵਰਤੋਂ ਕਰਦੀਆਂ ਹਨ ਉਨ੍ਹਾਂ ਨੂੰ ਬਲੈਡਰ ਦਾ ਕੈਂਸਰ ਹੋਣ ਦਾ ਖਤਰਾ ਘੱਟ ਹੁੰਦਾ ਹੈ।

ਇਸ 'ਚ ਬਲੈਡਰ ਕੈਂਸਰ ਨਾਲ ਪੀੜਤ 152 ਔਰਤਾਂ ਅਤੇ 429 ਮਰਦਾਂ ਦਾ ਨਿਦਾਨ ਕੀਤਾ ਗਿਆ ਹੈ। ਸ਼ੋਧ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਔਰਤਾਂ ਨਾ ਸਿਰਫ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਜ਼ਿਆਦਾ ਕਰਦੀਆਂ ਹਨ ਸਗੋਂ ਉਨ੍ਹਾਂ ਨੂੰ ਬਲੈਡਰ ਕੈਂਸਰ ਦਾ ਖਤਰਾ ਸਭ ਤੋਂ ਘੱਟ ਹੁੰਦਾ ਹੈ।
 

ਵਿਟਾਮਿਨਸ ਨਾਲ ਘੱਟ ਹੁੰਦਾ ਹੈ ਬਲੈਡਰ ਕੈਂਸਰ ਦਾ ਖਤਰਾ 
ਸ਼ੋਧ 'ਚ ਬਲੈਡਰ ਕੈਂਸਰ ਪੀੜਤ ਔਰਤਾਂ ਨੂੰ ਇਹ ਸੁਝਾਅ ਦਿੱਤਾ ਗਿਆ ਹੈ ਕਿ ਇਸ ਦੇ ਲਈ ਜੋਖਿਮ ਘੱਟ ਕਰਨ ਲਈ ਉਹ ਆਪਣੀ ਡਾਈਟ 'ਚ ਵਿਟਾਮਿਨ ਏ, ਸੀ ਅਤੇ ਈ ਨੂੰ ਸ਼ਾਮਲ ਕਰਨ। ਹਾਲਾਂਕਿ ਇਸ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਕਿ ਮਰਦਾਂ 'ਚ ਬਲੈਡਰ ਕੈਂਸਰ ਅਤੇ ਫਲ-ਸਬਜ਼ੀਆਂ ਦੀ ਵਰਤੋਂ ਦੇ ਵਿਚ ਕੋਈ ਸੰਬੰਧ ਨਹੀਂ ਹੈ।


Related News