ਚਾਵਲ ਦੇ ਪਾਣੀ ਨਾਲ ਕੀਤਾ ਜਾ ਸਕਦਾ ਹੈ ਬਹੁਤ ਸਾਰੀਆਂ ਬੀਮਾਰੀਆਂ ਦਾ ਇਲਾਜ
Monday, Oct 24, 2016 - 05:07 PM (IST)

ਚਾਵਲ ਪਕਾਉਣ ਤੋਂ ਬਾਅਦ ਜ਼ਿਆਦਾਤਰ ਲੋਕ ਉਸਦਾ ਬਚਿਆ ਪਾਣੀ ਸੁੱਟ ਦਿੰਦੇ ਹਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪਾਣੀ ਸਾਡੀ ਚਮੜੀ, ਵਾਲਾਂ ਅਤੇ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ। ਚਾਵਲ ਦੇ ਪਾਣੀ ''ਚ ਭਰਪੂਰ ਮਾਤਰਾ ''ਚ ਕਾਰਬੋਹਾਈਡ੍ਰੇਟਸ ਅਤੇ ਅਮੀਨੋ ਐਸਿਡ ਹੁੰਦਾ ਹੈ ਜੋ ਸਰੀਰ ਨੂੰ ਐਨਰਜੀ ਅਤੇ ਕਈ ਹੋਰ ਮਹੱਤਵਪੂਰਨ ਫਾਇਦੇ ਦਿੰਦਾ ਹੈ। ਆਓ ਜਾਣਦੇ ਹਾਂ ਇਸ ਤੋਂ ਮਿਲਣ ਵਾਲੇ ਫਾਇਦੇ।
1. ਕਮਜ਼ੋਰੀ— ਚਾਵਲ ਦੇ ਪਾਣੀ ''ਚ ਕਾਬਸਰ ਹੁੰਦੇ ਹਨ। ਇਸ ਪਾਣੀ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ।
2. ਨਿਖਾਰ ਵਧਦਾ ਹੈ— ਰੋਜ਼ ਚਾਵਲ ਦੇ ਪਾਣੀ ਨਾਲ ਮੂੰਹ ਧੋਵੋ। ਪਿੰਪਲ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਚਿਹਰੇ ਦੇ ਦਾਗ-ਦੱਬੇ ਦੂਰ ਹੋ ਜਾਣਗੇ। ਚਮੜੀ ਮੁਲਾਇਮ ਬਣੇਗੀ ਅਤੇ ਨਿਖਾਰ ਵਧੇਗਾ।
3. ਸਿਹਤਮੰਦ ਵਾਲ— ਸ਼ੈਪੂ ਕਰਨ ਤੋਂ ਬਾਅਦ ਚਾਵਲ ਦੇ ਪਾਣੀ ਨਾਲ ਕੰਡੀਸ਼ਨਰ ਕਰੋ। ਵਾਲ ਝੜਨ ਦੀ ਸਮੱਸਿਆ ਦੂਰ ਹੋ ਜਾਵੇਗੀ। ਵਾਲ ਮੁਲਾਇਮ, ਸਿਲਕੀ ਅਤੇ ਜਲਦੀ ਵਧਣਗੇ।
4. ਡਾਰਕ ਸਰਕਲ— ਰੋਜ਼ ਰਾਤ ਨੂੰ ਸੌਣ ਤੋਂ ਪਹਿਲੇ ਰੂੰ ਨਾਲ ਚਾਵਲ ਦੇ ਪਾਣੀ ਨੂੰ ਅੱਖਾਂ ''ਤੇ ਲਗਾਓ। ਇਸ ਨਾਲ ਕੁਝ ਹੀ ਦਿਨਾਂ ''ਚ ਡਾਰਕ ਸਰਕਲ ਦੂਰ ਹੋ ਜਾਣਗੇ।
5. ਕਬਜ਼— ਚਾਵਲ ਦੇ ਪਾਣੀ ''ਚ ਭਰਪੂਰ ਮਾਤਰਾ ''ਚ ਫਾਇਬਰ ਹੁੰਦੇ ਹਨ। ਇਸ ਨੂੰ ਪੀਣ ਨਾਲ ਡਾਇਜੇਸ਼ਨ ਠੀਕ ਹੋਵੇਗਾ ਅਤੇ ਕਬਜ਼ ਦੂਰ ਹੋਵੇਗੀ।
6. ਪਾਣੀ ਦੀ ਕਮੀ— ਸਰੀਰ ''ਚ ਪਾਣੀ ਦੀ ਕਮੀ ਹੋਣ ''ਤੇ ਚਾਵਲ ਦਾ ਪਾਣੀ ਪੀਓ। ਜਲਦੀ ਹੀ ਆਰਾਮ ਮਿਲੇਗਾ
7. ਲੂਜਮੋਸ਼ਨ— ਲੂਜਮੋਸ਼ਨ ਦੀ ਸਮੱਸਿਆ ਹੋਣ ''ਤੇ ਚਾਵਲ ਦਾ ਪਾਣੀ ਪੀਓ। ਜਲਦੀ ਹੀ ਰਾਹਤ ਮਿਲੇਗੀ।
8. ਵਾਇਰਲ ਇੰਨਫੈਕਸ਼ਨ— ਚਾਵਲ ਦੇ ਪਾਣੀ ''ਚ ਐਂਟੀਵਾਇਰਲ ਪ੍ਰਾਪਟੀ ਹੁੰਦੀ ਹੈ। ਵਾਇਰਲ ਲੀਵਰ ਹੋਣ ਨਾਲ ਇਸ ਨੂੰ ਪੀਓ। ਇਸ ਨਾਲ ਤਾਕਤ ਮਿਲੇਗੀ ਅਤੇ ਬੁਖਾਰ ਤੋਂ ਰਾਹਤ ਮਿਲੇਗੀ।
9. ਪੇਟ ਦੀ ਜਲਣ— ਪੇਟ ਦੀ ਜਲਣ ਦੂਰ ਕਰਨ ਲਈ ਇਕ ਕੱਪ ਚਾਵਲ ਦਾ ਪਾਣੀ ਪੀਓ। ਠੰਡਕ ਮਿਲੇਗੀ।
10. ਉਲਟੀਆਂ— ਲਗਾਤਾਰ ਉਲਟੀਆਂ ਅਤੇ ਚੱਕਰ ਆਉਣ ਨਾਲ ਦਿਨ ''ਚ 2-3 ਵਾਰ ਇਕ ਕੱਪ ਚਾਵਲ ਦਾ ਪਾਣੀ ਪੀਓ। ਜਲਦੀ ਹੀ ਰਾਹਤ ਮਿਲੇਗੀ।