ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਮੱਕੀ

05/23/2017 11:47:25 AM

ਨਵੀਂ ਦਿੱਲੀ— ਮੱਕੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ''ਚ ਕਈ ਤਰ੍ਹਾਂ ਦੇ ਮਿਨਰਲਸ ਹੁੰਦੇ ਹਨ। ਜੋ ਸਰੀਰ ਨੂੰ ਪੋਸ਼ਟਿਕ ਆਹਾਰ ਦਿੰਦੇ ਹਨ। ਉਂਝ ਤਾਂ ਬਾਜ਼ਾਰ ਤੋਂ ਭੁਣੇ ਹੋਈਆਂ ਛੱਲੀਆਂ ਮਿਲ ਜਾਂਦੀਆਂ ਹਨ ਜੋ ਖਾਣ ''ਚ ਕਾਫੀ ਸੁਆਦ ਹੁੰਦੀਆਂ ਹਨ ਪਰ ਮੱਕੀ ਨੂੰ ਘਰ ''ਚ ਉਬਾਲ ਕੇ ਨਾਸ਼ਤੇ ''ਚ ਜਾਂ ਸਬਜ਼ੀ ''ਚ ਪਾ ਕੇ ਵੀ ਖਾ ਸਕਦੇ ਹਾਂ। ਮੱਕੀ ਸਰੀਰ ਦਾ ਭਾਰ ਘੱਟ ਕਰਨ ''ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋ ਕਰਨ ਨਾਲ ਹੋਰ ਵੀ ਕਈ ਲਾਭ ਮਿਲਦੇ ਹਨ। 
1. ਕੌਲੈਸਟਰੋਲ
ਮੱਕੀ ''ਚ ਵਿਟਾਮਿਨ ਸੀ ਕੈਰੋਟੇਨਾਈਡ ਅਤੇ ਫਾਈਵਰ ਹੁੰਦਾ ਹੈ ਜੋ ਸਰੀਰ ''ਚ ਕੌਲੈਸਟਰੋਲ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ ਅਤੇ ਦਿਲ ਨੂੰ ਸਹੀ ਤਰ੍ਹਾਂ ਕੰਮ ਕਰਨ ''ਚ ਮਦਦ ਕਰਦਾ ਹੈ।
2. ਕੈਂਸਰ 
ਇਸ ''ਚ ਮੋਜੂਦ ਐਂਟੀਆਕਸੀਡੇਂਟ ਅਤੇ ਫਲੇਵੇਨਾਈਡ ਦੇ ਗੁਣ ਹੁੰਦੇ ਹਨ ਜੋ ਕੈਂਸਰ ਵਰਗੀ ਗੰਭੀਰ ਬੀਮਾਰੀ ਦੇ ਖਤਰੇ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ। ਮੱਕੀ ''ਚ ਮੋਜੂਦ ਫੇਰੂਲਿਕ ਐਸਿਡ ਬ੍ਰੈਸਟ ਕੈਂਸਰ ਹੋਣ ਤੋਂ ਬਚਾਉਂਦਾ ਹੈ।
3. ਮਜ਼ਬੂਤ ਹੱਡੀਆਂ 
ਮੱਕੀ ''ਚ ਮੋਜੂਦ ਜਿੰਕ, ਫਾਸਫੋਰਸ, ਮੈਗਨੀਸ਼ਿਅਮ ਅਤੇ ਆਇਰਨ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਜਿਨਾਂ ਲੋਕਾਂ ਨੂੰ ਗਠਿਆ ਜਾਂ ਜੋੜਾਂ ਦੇ ਦਰਦ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਮੱਕੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। 
4. ਨਿਖਰੀ ਚਮੜੀ
ਚਮੜੀ ਨਿਖਾਰਨ ਦੇ ਲਈ ਵੀ ਲੋਕ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟ ਦਾ ਇਸਤੇਮਾਲ ਕਰਦੇ ਹਨ ਪਰ ਮੱਕੀ ਦੀ ਵਰਤੋ ਨਾਲ ਵੀ ਚਮੜੀ ਨੂੰ ਚਮਕਾਇਆ ਜਾ ਸਕਦਾ ਹੈ। ਇਸ ''ਚ ਵਿਟਾਮਿਨ ਏ ਅਤੇ ਸੀ ਹੁੰਦਾ ਹੈ ਜੋ ਝੂਰੜੀਆਂ ਨੂੰ ਘੱਟ ਕਰਕੇ ਚਮੜੀ ਨੂੰ ਨਿਖਾਰਦਾ ਹੈ।
5. ਅੱਖਾਂ 
ਅੱਖਾਂ ਨੂੰ ਸਿਹਤਮੰਦ ਰੱਖਣ ਦੇ ਲਈ ਮੱਕੀ ਦੀ ਵਰਤੋ ਕਰਨਾ ਜ਼ਰੂਰੀ ਹੈ। ਇਸ ''ਚ ਕਾਫੀ ਮਾਤਰਾ ''ਚ ਵੀਟਾ ਕੈਰੋਟੀਨ ਅਤੇ ਵਿਟਾਮਿਨ ਏ ਹੁੰਦਾ ਹੈ ਜੋ ਅੱਖਾਂ ਦੀ ਹਰ ਸਮੱਸਿਆ ਨੂੰ ਦੂਰ ਕਰਦਾ ਹੈ। 
6. ਭਾਰ ਘੱਟ ਕਰੇ
ਇਸ ''ਚ ਕਾਫੀ ਮਾਤਰਾ ''ਚ ਕਾਰਬੋਹਾਈਡ੍ਰੇਟ ਹੁੰਦਾ ਹੈ ਜੋ ਸਰੀਰ ਨੂੰ ਐਨਰਜੀ ਦਿੰਦਾ ਹੈ ਸਵੇਰ ਦੇ ਸਮੇਂ ਇਸ ਦੀ ਵਰਤੋ ਕਰਨ ਨਾਲ ਕਾਫੀ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ ਇਸ ਦੀ ਵਰਤੋ ਕਰਨ ਨਾਲ ਭਾਰ ਘੱਟ ਕਰਨ ''ਚ ਮਦਦ ਮਿਲਦੀ ਹੈ।
7. ਅਨੀਮੀਆ
ਮੱਕੀ ਦੀ ਵਰਤੋ ਕਰਨ ਨਾਲ ਸਰੀਰ ਨੂੰ ਭਰਪੂਰ ਮਾਤਰਾ ''ਚ ਆਇਰਨ ਮਿਲਦਾ ਹੈ ਜੋ ਸਰੀਰ ''ਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਅਨੀਮੀਆ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਆਪਣੇ ਆਹਾਰ ''ਚ ਮੱਕੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। 
8. ਕਬਜ਼
ਕਬਜ਼ ਦੀ ਸਮੱਸਿਆ ਹੋਣ ''ਤੇ ਉਬਲੀ ਹੋਈ ਮੱਕੀ ਖਾਣੀ ਚਾਹੀਦੀ ਹੈ। ਇਸ ''ਚ ਮੋਜੂਦ ਫਾਈਵਰ ਪੇਟ ਸਾਫ ਕਰ ਦਿੰਦਾ ਹੈ। ਇਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ।


Related News