ਕੱਚਾ ਕੇਲਾ ਖਾਣ ਦੇ ਇਹ ਬੇਮਿਸਾਲ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

12/09/2018 2:13:57 PM

ਨਵੀਂ ਦਿੱਲੀ— ਫਲ ਸਿਹਤ ਲਈ ਫਾਇਦੇਮੰਦ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਿਹੜਾ ਫਲ ਸਾਨੂੰ ਲਾਭ ਪਹੁੰਚਾਉਂਦਾ ਹੈ? ਹੁਣ ਗੱਲ ਕੇਲੇ ਦੀ ਹੀ ਕਰੀਏ ਤਾਂ ਇਹ ਸਿਹਤ ਲਈ ਹੀ ਨਹੀਂ ਸਗੋਂ ਚਿਹਰੇ ਲਈ ਵੀ ਫਾਇਦੇਮੰਦ ਹੁੰਦਾ ਹੈ। ਕੇਲਾ ਨਾ ਸਿਰਫ ਫਾਇਦੇਮੰਦ ਹੈ ਸਗੋਂ ਖਾਣੇ 'ਚ ਸੁਆਦ ਵੀ ਲੱਗਦਾ ਹੈ। ਇਹੀ ਵਜ੍ਹਾ ਹੈ ਕਿ ਵੱਡਿਆਂ ਤੋਂ ਲੈ ਕੇ ਛੋਟਿਆਂ ਤਕ ਸਾਰੇ ਇਸ ਫਲ ਨੂੰ ਬੜੇ ਚਾਅ ਨਾਲ ਖਾਂਦੇ ਹਨ। ਕੱਚਾ ਕੇਲਾ ਪੋਟਾਸ਼ੀਅਮ, ਵਿਟਾਮਿਨ ਬੀ6, ਵਿਟਾਮਿਨ ਸੀ ਦਾ ਖਜਾਨਾ ਹੁੰਦਾ ਹੈ, ਜਿਸ ਨੂੰ ਖਾਣ ਨਾਲ ਡਾਈਜੇਸ਼ਨ ਤੋਂ ਲੈ ਕੇ ਸ਼ੂਗਰ ਤਕ ਕਈ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ ਤਾਂ ਚਲੋ ਜਾਣਦੇ ਹਾਂ ਕੱਚਾ ਕੇਲਾ ਖਾਣ ਦੇ ਫਾਇਦੇ...
1. ਕਬਜ਼ ਤੋਂ ਰਾਹਤ
ਕੱਚੇ ਕੇਲੇ 'ਚ ਫਾਈਬਰ ਅਤੇ ਹੈਲਦੀ ਸਟਾਰਚ ਹੁੰਦਾ ਹੈ ਜੋ ਸਰੀਰ ਦੀਆਂ ਅੰਤੜੀਆਂ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਜੰਮਣ ਨਹੀਂ ਦਿੰਦਾ ਅਤੇ ਕਬਜ਼ ਤੋਂ ਰਾਹਤ ਦਿਵਾਉਂਦਾ ਹੈ। ਜੇ ਤੁਸੀਂ ਵੀ ਕਬਜ਼ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ 1 ਕੱਚੇ ਕੇਲੇ ਦੀ ਵਰਤੋਂ ਜ਼ਰੂਰ ਕਰੋ।
2. ਭਾਰ ਘੱਟ ਕਰੇ
ਕੇਲੇ 'ਚ ਫਾਈਬਰ ਹੁੰਦਾ ਹੈ ਜੋ ਫਾਲਤੂ ਫੈਟ ਅਤੇ ਅਸ਼ੁੱਧੀਆਂ ਨੂੰ ਸਾਫ ਕਰਨ 'ਚ ਮਦਦਗਾਰ ਹੁੰਦੇ ਹਨ ਅਤੇ ਭਾਰ ਘੱਟ ਕਰਨ 'ਚ ਮਦਦ ਕਰਦਾ ਹੈ। ਜੇ ਤੁਸੀਂ ਵੀ ਆਪਣਾ ਭਾਰ ਆਸਾਨੀ ਨਾਲ ਘੱਟ ਕਰਨਾ ਚਾਹੁੰਦੇ ਹੋ ਤਾਂ ਕੱਚੇ ਕੇਲੇ ਦੀ ਵਰਤੋਂ ਕਰੋ।
3. ਸ਼ੂਗਰ ਕੰਟਰੋਲ ਕਰੇ
ਜੇ ਤੁਸੀਂ ਵੀ ਡਾਈਬਿਟੀਜ਼ ਦੇ ਸ਼ੁਰੂਆਤੀ ਪੜਾਅ 'ਤੇ ਹੋ ਤਾਂ ਰੋਜ਼ 1 ਕੱਚੇ ਕੇਲੇ ਦੀ ਵਰਤੋਂ ਕਰੋ। ਇਸ ਨਾਲ ਸ਼ੂਗਰ ਲੈਵਲ ਕੰਟਰੋਲ 'ਚ ਰਹੇਗਾ ਅਤੇ ਡਾਇਬਿਟੀਜ਼ ਤੋਂ ਰਾਹਤ ਮਿਲੇਗੀ।
4. ਭੁੱਖ ਨੂੰ ਸ਼ਾਂਤ ਕਰੇ
ਜ਼ਿਆਦਾਤਰ ਲੋਕਾਂ ਨੂੰ ਭੁੱਖ ਕਾਫੀ ਲੱਗਦੀ ਹੈ, ਜਿਸ ਵਜ੍ਹਾ ਨਾਲ ਉਹ ਕੁਝ ਵੀ ਖਾਂਦੇ ਰਹਿੰਦੇ ਹਨ ਜੋ ਮੋਟਾਪੇ ਦੀ ਵਜ੍ਹਾ ਬਣਦਾ ਹੈ ਜੇ ਤੁਸੀਂ ਵੀ ਆਪਣੀ ਭੁੱਖ ਨੂੰ ਸ਼ਾਂਤ ਰੱਖਣਾ ਚਾਹੁੰਦੇ ਹੋ ਤਾਂ ਕੱਚੇ ਕੇਲੇ ਦੀ ਵਰਤੋਂ ਕਰੋ ਕਿਉਂਕਿ ਇਸ 'ਚ ਭੁੱਖ ਸ਼ਾਂਤ ਕਰਨ ਵਾਲੇ ਤੱਤ ਹੁੰਦੇ ਹਨ।
5. ਅਪਚ ਦੀ ਸਮੱਸਿਆ
ਕੱਚਾ ਕੇਲਾ ਖਾਣ ਨਾਲ ਡਾਈਜੇਸ਼ਨ ਸਿਸਟਮ ਦਰੁਸਤ ਰਹਿੰਦਾ ਹੈ ਅਤੇ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਰਹਿੰਦਾ ਹੈ। ਇਸ ਲਈ ਆਪਣੀ ਰੂਟੀਨ ਲਾਈਫ 'ਚ 1 ਕੱਚਾ ਕੇਲਾ ਜ਼ਰੂਰ ਸ਼ਾਮਲ ਕਰੋ।
6. ਅੱਖਾਂ ਦੀ ਰੋਸ਼ਨੀ ਵਧਾਏ
ਕੱਚੇ ਕੇਲੇ 'ਚ ਵਿਟਾਮਿਨ ਏ ਵੀ ਹੁੰਦਾ ਹੈ ਜਿਸ ਨੂੰ ਖਾਣ ਨਾਲ ਅੱਖਾ ਸੁਰੱਖਿਅਤ ਰਹਿੰਦੀਆਂ ਹਨ। ਇਹ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵੀ ਵਧਾਉਂਦਾ ਹੈ।
7. ਦਿਲ ਲਈ ਫਾਇਦੇਮੰਦ
ਰੋਜ਼ ਕੱਚਾ ਕੇਲਾ ਖਾਣ ਨਾਲ ਸਾਡਾ ਦਿਲ ਸਹੀ ਢੰਗ ਨਾਲ ਕੰਮ ਕਰਦਾ ਹੈ ਕੱਚੇ ਕੇਲੇ 'ਚ ਬਹੁਤ ਜ਼ਿਆਦਾ ਪੋਟਾਸ਼ੀਅਮ ਹੁੰਦਾ ਹੈ ਜਦੋਂ ਅਸੀਂ ਕੱਚਾ ਕੇਲਾ ਖਾਂਦੇ ਹਾਂ ਤਾਂ ਪੋਟਾਸ਼ੀਅਮ ਸਾਡੇ ਸਰੀਰ 'ਚ ਜਾਂਦਾ ਹੈ ਅਤੇ ਖੂਨ 'ਚ ਮਿਲ ਕੇ ਨਸਾਂ ਦੁਆਰਾ ਸਾਡੇ ਪੂਰੇ ਸਰੀਰ 'ਚ ਫੈਲਦਾ ਹੈ। ਕੱਚਾ ਕੇਲਾ ਦਿਲ ਨੂੰ ਪੂਰੀ ਤਰ੍ਹਾਂ ਨਾਲ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।
8. ਅਸਥਮਾ ਦੀ ਸਮੱਸਿਆ
ਅਸਥਮਾ ਦੀ ਬੀਮਾਰੀ 'ਚ ਕੱਚਾ ਕੇਲਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਕ ਸੋਧ 'ਚ ਪਤਾ ਲੱਗਿਆ ਹੈ ਕਿ ਰੋਜ਼ਾਨਾ 1 ਕੱਚਾ ਕੇਲਾ ਖਾਣ ਨਾਲ ਅਸਥਮਾ ਹੋਣ ਦੇ 34% ਚਾਂਸ ਘੱਟ ਹੋ ਜਾਂਦੇ ਹਨ।


manju bala

Content Editor

Related News