ਘਰ ''ਚ ਨਹੀਂ ਆਏਗੀ ਇਕ ਵੀ ਮੱਖੀ, ਇਹ ਘਰੇਲੂ ਉਪਾਅ ਕਰਨਗੇ ਕਮਾਲ
Friday, Jun 27, 2025 - 05:06 PM (IST)

ਹੈਲਥ ਡੈਸਕ- ਗਰਮੀਆਂ ਜਾਂ ਬਰਸਾਤ ਦੇ ਮੌਸਮ 'ਚ ਮੱਖੀਆਂ ਘਰਾਂ 'ਚ ਆ ਕੇ ਸਿਰਫ਼ ਪਰੇਸ਼ਾਨੀ ਹੀ ਪੈਦਾ ਨਹੀਂ ਕਰਦੀਆਂ, ਸਗੋਂ ਇਹ ਸਿਹਤ ਲਈ ਵੀ ਖ਼ਤਰਨਾਕ ਸਾਬਿਤ ਹੋ ਸਕਦੀਆਂ ਹਨ। ਮੱਖੀਆਂ ਗੰਦਗੀ ਦੇ ਨਾਲ-ਨਾਲ ਟਾਈਫ਼ਾਈਡ, ਫੂਡ ਪੁਆਇਜਨਿੰਗ ਵਰਗੀਆਂ ਬੀਮਾਰੀਆਂ ਨੂੰ ਵੀ ਘਰ ਲਿਆ ਸਕਦੀਆਂ ਹਨ। ਕੁਝ ਆਸਾਨ ਅਤੇ ਪ੍ਰਭਾਵਸ਼ਾਲੀ ਘਰੇਲੂ ਟਿੱਪਸ ਨਾਲ ਤੁਸੀਂ ਆਪਣੇ ਘਰ ਨੂੰ ਮੱਖੀਆਂ ਤੋਂ ਮੁਕਤ ਰੱਖ ਸਕਦੇ ਹੋ।
ਇਹ ਵੀ ਪੜ੍ਹੋ : ਚਾਰਜਿੰਗ ਪੂਰੀ ਹੋਣ ਤੋਂ ਬਾਅਦ ਵੀ Plug On ਹੈ, ਤਾਂ ਕੀ ਚੱਲਦਾ ਰਹਿੰਦਾ ਹੈ ਬਿਜਲੀ ਦਾ ਮੀਟਰ?
ਇਹ ਹਨ ਕੁਝ ਅਸਾਨ ਘਰੇਲੂ ਉਪਾਅ:
ਨਿੰਬੂ ਅਤੇ ਲੌਂਗ: ਇਕ ਨਿੰਬੂ ਕੱਟੋ ਅਤੇ ਉਸ 'ਚ 4-5 ਲੌਂਗ ਲਗਾ ਦਿਓ। ਇਸ ਨੂੰ ਰਸੋਈ ਜਾਂ ਖਿੜਕੀਆਂ ਕੋਲ ਰੱਖੋ। ਇਹ ਮੱਖੀਆਂ ਨੂੰ ਦੂਰ ਰੱਖਣ 'ਚ ਬਹੁਤ ਲਾਭਕਾਰੀ ਹੈ।
ਤੁਲਸੀ ਦਾ ਬੂਟਾ : ਮੱਖੀਆਂ ਨੂੰ ਤੁਲਸੀ ਦੀ ਖੁਸ਼ਬੂ ਪਸੰਦ ਨਹੀਂ, ਇਸ ਲਈ ਇਸ ਨੂੰ ਘਰ ਦੇ ਦਰਵਾਜ਼ੇ ਜਾਂ ਖਿੜਕੀਆਂ ਕੋਲ ਲਗਾਓ।
ਇਸ ਤੋਂ ਇਲਾਵਾ ਮੱਖੀਆਂ ਪੁਦੀਨਾ, ਕਪੂਰ ਦੀ ਖੁਸ਼ਬੂ ਤੋਂ ਵੀ ਦੂਰ ਭੱਜਦੀਆਂ ਹਨ।
ਮਾਨਸੂਨ 'ਚ ਕਿਉਂ ਵੱਧ ਜਾਂਦੀਆਂ ਹਨ ਮੱਖੀਆਂ
ਮਾਨਸੂਨ ਦਾ ਮੌਸਮ ਆਪਣੇ ਨਾਲ ਨਮੀ ਅਤੇ ਗੰਦਗੀ ਵੀ ਲਿਆਂਦਾ ਹੈ, ਦਰਅਸਲ ਜਿਵੇਂ ਹੀ ਬਰਸਾਤ ਹੁੰਦੀ ਹੈ, ਸਾਡੇ ਘਰ ਅਤੇ ਨੇੜੇ-ਤੇੜੇ ਦਾ ਮਾਹੌਲ ਵੀ ਨਮ ਹੋ ਜਾਂਦਾ ਹੈ ਅਤੇ ਉੱਥੇ ਹੀ ਨਮੀ ਮੱਖੀਆਂ ਨੂੰ ਸਭ ਤੋਂ ਵੱਧ ਪਸੰਦ ਹੁੰਦੀ ਹੈ। ਇਸ ਦੇ ਨਾਲ ਹੀ ਬਚਿਆ ਹੋਇਆ ਖਾਣਾ, ਖੁੱਲ੍ਹਾ ਪਾਣੀ ਜਾਂ ਕੂੜਾ-ਕਰਕਟ ਘਰ 'ਚ ਨਾ ਛੱਡੋ, ਇਹ ਮੱਖੀਆਂ ਨੂੰ ਆਕਰਸ਼ਤ ਕਰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8