ਸੌਣ ਤੋਂ ਪਹਿਲਾਂ ਨੱਕ ’ਚ ਜ਼ਰੂਰ ਪਾਓ ਤੇਲ ਦੀਆਂ ਬੂੰਦਾਂ, ਸਰੀਰ ਨੂੰ ਹੋਣਗੇ ਕਈ ਫ਼ਾਇਦੇ

Thursday, Dec 17, 2020 - 01:01 PM (IST)

ਸੌਣ ਤੋਂ ਪਹਿਲਾਂ ਨੱਕ ’ਚ ਜ਼ਰੂਰ ਪਾਓ ਤੇਲ ਦੀਆਂ ਬੂੰਦਾਂ, ਸਰੀਰ ਨੂੰ ਹੋਣਗੇ ਕਈ ਫ਼ਾਇਦੇ

ਜਲੰਧਰ: ਤੁਸੀਂ ਹਮੇਸ਼ਾ ਘਰ ਦੇ ਵੱਡੇ ਬਜ਼ੁਰਗਾਂ ਤੋਂ ਨੱਕ ’ਚ ਤੇਲ ਪਾਉਣ ਬਾਰੇ ਸੁਣਿਆ ਹੋਵੇਗਾ। ਖ਼ਾਸ ਤੌਰ ’ਤੇ ਸਰਦੀਆਂ ’ਚ ਅਜਿਹਾ ਕਰਨਾ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸਰਦੀ-ਜ਼ੁਕਾਮ ਦੀ ਪ੍ਰੇਸ਼ਾਨੀ ਦੂਰ ਹੋਣ ਦੇ ਨਾਲ ਸਾਹ ਨਾਲ ਜੁੜੀਆਂ ਪ੍ਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ। ਗਲੇ ਅਤੇ ਫੇਫੜਿਆਂ ਦੀ ਸਫਾਈ ਹੋਣ ਨਾਲ ਮੌਸਮੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਤੁਸੀਂ ਇਸ ਲਈ ਵੱਖ-ਵੱਖ ਤੇਲ ਦੀ ਵਰਤੋਂ ਕਰ ਸਕਦੇ ਹੋ। ਚੱਲੋ ਜਾਣਦੇ ਹਾਂ ਇਸ ਨਾਲ ਮਿਲਣ ਵਾਲੇ ਫ਼ਾਇਦਿਆਂ ਦੇ ਬਾਰੇ ’ਚ...
ਜੈਤੂਨ ਦਾ ਤੇਲ ਨੱਕ ’ਚ ਪਾਉਣ ਦੇ ਫ਼ਾਇਦੇ
ਵਿਟਾਮਿਨ ਏ, ਈ, ਐਂਟੀ-ਆਕਸੀਡੈਂਟ ਗੁਣ ਹੋਣ ਨਾਲ ਜੈਤੂਨ ਦਾ ਤੇਲ ਸਕਿਨ ਅਤੇ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਮੌਸਮੀ ਬੀਮਾਰੀਆਂ ਅਤੇ ਇੰਫੈਕਸ਼ਨ ਦੀ ਪ੍ਰੇਸ਼ਾਨੀ ਤੋਂ ਆਰਾਮ ਮਿਲਦਾ ਹੈ।
-ਸੌਣ ਤੋਂ ਪਹਿਲਾਂ ਇਸ ਨੂੰ ਨੱਕ ’ਚ ਪਾਉਣ ਨਾਲ ਫੇਫੜੇ ਸਿਹਤਮੰਦ ਰਹਿੰਦੇ ਹਨ। ਅਜਿਹੇ ’ਚ ਸਾਹ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਕੇ ਆਰਾਮ ਮਿਲਦਾ ਹੈ। 
- ਖਾਂਸੀ, ਜ਼ੁਕਾਮ, ਛਿੱਕ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ। 
-ਅੱਖਾਂ ਦੀ ਰੋਸ਼ਨੀ ਵਧਣ ਦੇ ਨਾਲ ਸਿਰਦਰਦ ਦੀ ਸ਼ਿਕਾਇਤ ਤੋਂ ਆਰਾਮ ਮਿਲਦਾ ਹੈ।

PunjabKesari
ਸਰੋ੍ਹਂ ਦਾ ਤੇਲ ਨੱਕ ’ਚ ਪਾਉਣ ਦੇ ਫ਼ਾਇਦੇ
ਔਸ਼ਦੀ ਗੁਣਾਂ ਨਾਲ ਭਰਪੂਰ ਸਰੋ੍ਹਂ ਦੇ ਤੇਲ ਦੀਆਂ 2-3 ਬੂੰਦਾਂ ਨੱਕ ’ਚ ਪਾਉਣ ਨਾਲ ਮੌਸਮੀ ਸਰਦੀ-ਜ਼ੁਕਾਮ, ਖਾਂਸੀ ਆਦਿ ਤੋਂ ਰਾਹਤ ਮਿਲਦੀ ਹੈ। 
-ਇਹ ਨੱਕ ’ਚ ਸੋਜ ਅਤੇ ਬੰਦ ਹੋਣ ਦੀ ਸਮੱਸਿਆ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। 
-ਸਕਿਨ ਦਾ ਰੁਖਾਪਨ, ਜਲਨ ਅਤੇ ਖਾਰਸ਼ ਦੀ ਪ੍ਰੇਸ਼ਾਨੀ ਦੂਰ ਹੋ ਕੇ ਨਮੀ ਬਰਕਰਾਰ ਰਹਿੰਦੀ ਹੈ। 
ਇਸ ਨੂੰ ਦਿਨ ’ਚ 3 ਵਾਰ ਨੱਕ ’ਚ ਪਾਉਣ ਦਾ ਫ਼ਾਇਦਾ ਹੁੰਦਾ ਹੈ। 

PunjabKesari
ਗਾਂ ਦਾ ਘਿਓ ਨੱਕ ’ਚ ਪਾਉਣ ਦੇ ਫ਼ਾਇਦੇ
-ਆਯੁਰਵੈਦ ’ਚ ਗਾਂ ਦਾ ਘਿਓ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ਅਤੇ ਸਕਿਨ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਨਾਲ ਹੀ ਇਸ ਨੂੰ ਨੱਕ ’ਚ ਪਾਉਣ ਨਾਲ ਵੀ ਲਾਭ ਮਿਲਦਾ ਹੈ। 
-ਸਰਦੀ-ਜ਼ੁਕਾਮ, ਖਾਂਸੀ ਦੀ ਪ੍ਰੇਸ਼ਾਨੀ ਹੋਣ ’ਤੇ ਗਾਂ ਦੇ ਘਿਓ ਦੀਆਂ ਕੁਝ ਬੂੰਦਾਂ ਨੱਕ ’ਚ ਪਾਉਣ ਨਾਲ ਕੁਝ ਹੀ ਦਿਨਾਂ ’ਚ ਫ਼ਾਇਦਾ ਮਿਲਦਾ ਹੈ। 
-ਇਮਿਊਨਿਟੀ ਮਜ਼ਬੂਤ ਹੋਣ ਨਾਲ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਮਿਲਦੀ ਹੈ। 
-ਇਸ ਦੇ ਨਾਲ ਹੀ ਨੱਕ ਨਾਲ ਸਬੰਧਤ ਹੋਰ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। 
-ਕਫ, ਖਾਂਸੀ, ਜ਼ੁਕਾਮ ਅਤੇ ਖਰਾਬ ਗਲੇ ਦੀ ਸਮੱਸਿਆ ਦੂਰ ਹੁੰਦੀ ਹੈ। 

PunjabKesari
ਬਾਦਾਮ ਦਾ ਤੇਲ ਨੱਕ ’ਚ ਪਾਉਣ ਦੇ ਫ਼ਾਇਦੇ
ਬਾਦਾਮ ਦੇ ਤੇਲ ’ਚ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ ਏਜਿੰਗ ਗੁਣ ਹੁੰਦੇ ਹਨ। ਇਸ ਨਾਲ ਸਕਿਨ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਹੋਣ ਦੇ ਨਾਲ ਇੰਫੈਕਸ਼ਨ ਦਾ ਖ਼ਤਰਾ ਘੱਟ ਹੁੰਦਾ ਹੈ।
-ਸੌਣ ਤੋਂ ਪਹਿਲਾਂ ਬਾਦਾਮ ਦੇ ਤੇਲ ਦੀਆਂ 2-3 ਬੂੰਦਾਂ ਨੱਕ ’ਚ ਪਾਉਣ ਨਾਲ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ। 
-ਦਿਮਾਗ ਤੇਜ਼ ਹੋਣ ਦੇ ਨਾਲ ਯਾਦ ਸ਼ਕਤੀ ਵੱਧਦੀ ਹੈ। 
-ਤਣਾਅ ਘੱਟ ਹੋਣ ਦੇ ਨਾਲ ਬਾਡੀ ਨੂੰ ਰਿਲੈਕਸ਼ ਮਹਿਸੂਸ ਕਰਦੀ ਹੈ। 
-ਜਿਨ੍ਹਾਂ ਲੋਕਾਂ ਨੂੰ ਸਿਰਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਉਨ੍ਹਾਂ ਨੂੰ ਇਸ ਤੇਲ ਨਾਲ ਫ਼ਾਇਦਾ ਮਿਲੇਗਾ।
ਨੱਕ ’ਚ ਨਾਰੀਅਲ ਤੇਲ ਪਾਉਣ ਦੇ ਫ਼ਾਇਦੇ 
ਨਾਰੀਅਲ ਦੇ ਤੇਲ ’ਚ ਐਂਟੀ-ਆਕਸੀਡੈਂਟ, ਐਂਟੀ-ਫੰਗਲ, ਐਂਟੀ-ਵਾਇਰਲ ਗੁਣ ਹੁੰਦੇ ਹਨ। ਇਸ ਨਾਲ ਸਕਿਨ ਅਤੇ ਵਾਲਾਂ ’ਤੇ ਲਗਾਉਣ ਨਾਲ ਡਰਾਈਨੈੱਸ ਦੀ ਪ੍ਰੇਸ਼ਾਨੀ ਦੂਰ ਹੋ ਕੇ ਲੰਬੇ ਸਮੇਂ ਤੱਕ ਨਮੀ ਬਰਕਰਾਰ ਰਹਿੰਦੀ ਹੈ। ਇਸ ਨਾਲ ਹੀ ਇਸ ਨੂੰ ਨੱਕ ’ਚ ਪਾਉਣ ਨਾਲ ਵੀ ਫ਼ਾਇਦਾ ਮਿਲਦਾ ਹੈ। 
-ਨਾਰੀਅਲ ਤੇਲ ਦੀਆਂ 2-3 ਬੂੰਦਾਂ ਨੂੰ ਨੱਕ ’ਚ ਪਾਉਣ ਨਾਲ ਬੰਦ ਨੱਕ, ਖਾਂਸੀ, ਛਿੱਕਾਂ ਆਦਿ ਦੀ ਪ੍ਰੇਸ਼ਾਨੀ ਦੂਰ ਹੁੰਦੀ ਹੈ। 
-ਨੱਕ ’ਚ ਜਲਨ ਅਤੇ ਖਾਰਸ਼ ਹੋਣ ਦੇ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। 
-ਚੰਗੀ ਨੀਂਦ ਆਉਣ ’ਚ ਮਦਦ ਮਿਲਦੀ ਹੈ। 

PunjabKesari
ਨੱਕ ’ਚ ਤੇਲ ਪਾਉਣ ਨਾਲ ਹੋਣ ਵਾਲੇ ਨੁਕਸਾਨ
ਤੇਲ ਨੂੰ ਨੱਕ ’ਚ ਪਾਉਣ ਨਾਲ ਫ਼ਾਇਦਿਆਂ ਦੇ ਨਾਲ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। 
-ਜੇਕਰ ਕਿਸੇ ਨੂੰ ਤੇਲ ਦੀ ਜ਼ਿਆਦਾ ਸਮੈੱਲ ਤੋਂ ਐਲਰਜੀ ਹੈ ਤਾਂ ਉਨ੍ਹਾਂ ਨੂੰ ਇਸ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। 
-ਇਸ ਦੇ ਨਾਲ ਹੀ ਜੇਕਰ ਕੋਈ ਮਹਿਲਾ ਗਰਭਅਵਸਥਾ ’ਚ ਇਸ ਦੀ ਵਰਤੋਂ ਕਰਨ ਦੀ ਸੋਚ ਰਹੀ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਏ।


author

Aarti dhillon

Content Editor

Related News