Health Tips: ਗਰਭਵਤੀ ਔਰਤਾਂ ਗਰਮੀਆਂ ’ਚ ਰੱਖਣ ਆਪਣਾ ਖਾਸ ਧਿਆਨ, ਰੂਟੀਨ ’ਚ ਸ਼ਾਮਲ ਕਰਨ ਇਹ ਚੀਜ਼ਾਂ

Friday, Aug 16, 2024 - 02:43 PM (IST)

ਜਲੰਧਰ- ਦੇਸ਼ ਦੇ ਕਈ ਸੂਬਿਆਂ  ’ਚ ਇਸ ਸਮੇਂ ਬੇਹੱਦ ਹੀ ਭਿਆਨਕ ਗਰਮੀ ਪੈ ਰਹੀ ਹੈ। ਇਹ ਕਈ ਸਾਰੀਆਂ ਬਿਮਾਰੀਆਂ  ਦਾ ਕਾਰਨ ਬਣ ਸਕਦੀ ਹੈ। ਉੱਥੇ ਲੂ ਲੱਗਣ ਕਾਰਨ ਡਿਹਾਇਡਰੇਸ਼ਨ ਦੇ ਮਾਮਲੇ ਵੀ ਬੜੇ ਜ਼ਿਆਦਾ ਵਧ ਸਕਦੇ ਹਨ। ਅਜਿਹੇ ਮੌਸਮ ’ਚ ਪ੍ਰੈਗਨੈਂਟ ਔਰਤਾਂ ਨੂੰ ਵੀ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਪ੍ਰੇਗਨੈਂਸੀ ’ਚ ਸ਼ੁਰੂਆਤੀ ਮਹੀਨਿਆਂ ਦੌਰਾਨ ਉਲਟੀ ਵਰਗਾ ਮਹਿਸੂਸ ਹੁੰਦਾ ਹੈ ਜਿਸ ਕਾਰਨ ਸਰੀਰ ’ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਅਜਿਹੇ ’ਚ ਜ਼ਰੂਰੀ ਹੈ ਕਿ ਔਰਤਾਂ ਜਾਣ ਲੈਣ ਕਿ ਇਸ ਤੱਪਦੀ ਧੁੱਪ ’ਚ ਆਪਣਾ ਖਿਆਲ ਕਿਵੇਂ  ਰੱਖਣਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਮੌਸਮ ’ਚ ਔਰਤਾਂ ਨੂੰ ਫ੍ਰੈੱਸ਼ ਫਰੂਟ ਦਾ ਜੂਸ ਪੀਣਾ ਚਾਹੀਦਾ ਹੈ। ਇਸ ਦੇ ਇਲਾਵਾ ਦਹੀ ਅਤੇ ਲੱਸੀ ਦੀ ਵੀ ਵਰਤੋ ਕਰਨੀ ਚਾਹੀਦੀ ਹੈ। ਇਹ ਸਰੀਰ ਨੂੰ ਠੰਡਕ ਪਹੁੰਚਾਉਣ ’ਚ ਮਦਦ ਕਰ ਸਕਦਾ ਹੈ। ਇਸ਼ ਦੇ ਨਾਲ ਹੀ  ਜ਼ਿਆਦਾ ਮਾਤਰਾ ’ਚ ਸਲਾਦ ਦੀ ਵਰਤੋ ਕਰੋ। ਪ੍ਰੈਗਨੈਂਸੀ ਦੌਰਾਨ ਦੁਪਹਿਰ ’ਚ ਬਾਹਰ ਨਿਕਲਣ ਤੋਂ ਵੀ ਬਚਣਾ ਚਾਹੀਦਾ ਹੈ। ਜੇਕਰ ਔਰਤਾਂ ਪ੍ਰੈਗਨੈਂਸੀ ਦੌਰਾਨ ਬਾਹਰ ਜਾਂਦੀਆਂ  ਹਨ ਤਾਂ ਖੁਦ ਨੂੰ ਪੂਰੀ ਤਰ੍ਹਾਂ ਢੱਕ ਕੇ ਬਾਹਰ ਨਿਕਲੋ। ਇਸ ਦੇ ਨਾਲ ਹੀ ਕਈ ਚੀਜ਼ਾਂ  ਹਨ ਜਿਨ੍ਹਾਂ ’ਚ ਧਿਆਨ ਰੱਖਣਾ ਵੀ ਜ਼ਰੂਰੀ ਹੈ।

ਕੱਪੜੇ ਦੇ ਫੈਬਰਿਕ ਦਾ ਰੱਖੋ ਧਿਆਨ
ਪ੍ਰੈਗਨੈਂਸੀ ਦੌਰਾਨ ਕੱਪੜਿਆਂ ਦੇ ਫੈਬਰਿਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਅਜਿਹੇ ’ਚ ਆਰਾਮਦਾਇਕ ਕੱਪੜੇ ਪਹਿਨਣੇ ਚਾਹੀਦੇ ਹਨ। ਸੂਤੀ ਅਤੇ ਲਿਨਨ ਦੇ ਕੱਪੜੇ ਇਸ ਮੌਸਮ ’ਚ ਚੰਗੇ ਹੁੰਦੇ ਹਨ। ਇਹ ਇਸ ਲਈ ਹੈ ਕਿਉਂਕਿ ਵਧ ਰਹੇ ਤਾਪਮਾਨ ਦਾ ਇਸ ਫੈਬਰਿਕ ’ਤੇ ਘੱਟ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਹਲਕੇ ਰੰਗ ਦੇ ਕੱਪੜੇ ਜਿਵੇਂ ਸਫੇਦ, ਸੰਤਰੀ, ਨਿੰਬੂ, ਪੇਸਟਲ ਆਦਿ ਪਹਿਨੋ। ਕੱਪੜਿਆਂ ਦੇ ਨਾਲ-ਨਾਲ ਔਰਤਾਂ ਨੂੰ ਆਪਣੀ ਖੁਰਾਕ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।

ਇਹ ਭੋਜਨ ਖਾਓ

ਦਲੀਆ
ਦਲੀਆ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਜੋ ਗਰਭਵਤੀ ਔਰਤਾਂ ਲਈ ਬੜਾ ਫਾਇਦੇਮੰਦ ਹੁੰਦਾ ਹੈ। ਇਹ ਫਾਈਬਰ, ਪ੍ਰੋਟੀਨ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਗਰਭਵਤੀ ਔਰਤਾਂ ਨੂੰ ਊਰਜਾ ਮਿਲਦੀ ਹੈ।

PunjabKesari

ਸ਼ਕਰ
ਇਹ ਗਰਭਵਤੀ ਔਰਤਾਂ ਲਈ ਵੀ ਸਭ ਤੋਂ ਵਧੀਆ ਹੈ। ਇਸ ’ਚ ਵਿਟਾਮਿਨ ਏ, ਸੀ, ਫੋਲੇਟ ਅਤੇ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਗਰਭਵਤੀ ਔਰਤਾਂ ਨੂੰ ਸਿਹਤਮੰਦ ਰੱਖਣ ਲਈ ਇਹ ਤੱਤ ਬਹੁਤ ਜ਼ਰੂਰੀ ਹਨ।

ਹਰੀਆਂ ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਮਾਂ ਅਤੇ ਬੱਚੇ ਦੀ ਸਿਹਤ ਲਈ ਬੜੀਆਂ ਫਾਇਦੇਮੰਦ ਹੁੰਦੀਆਂ ਹਨ। ਇਸ ’ਚ ਵਿਟਾਮਿਨ, ਖਣਿਜ ਅਤੇ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ।

ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖੋ

. ਗਰਭ ਅਵਸਥਾ ਦੌਰਾਨ ਜ਼ਿਆਦਾ ਦੇਰ ਤੱਕ ਖੜ੍ਹੇ ਨਾ ਰਹੋ।
. ਆਰਾਮਦਾਇਕ ਜੁੱਤੇ ਪਾਓ।
. ਡਾਕਟਰ ਦੀ ਸਲਾਹ ਅਨੁਸਾਰ ਰੋਜ਼ਾਨਾ ਸੈਰ ਕਰੋ।
. ਤੇਜ਼ ਧੁੱਪ ’ਚ ਬਾਹਰ ਨਾ ਨਿਕਲੋ।

 


Sunaina

Content Editor

Related News