ਕੀ ਤੁਸੀਂ ਕਦੇ ਸੋਚਿਆ ਹੈ ਆਲੂ ਦੀਆਂ ਛਿੱਲਾਂ ਦੀ ਵਰਤੋਂ ਨਾਲ ਹੁੰਦੇ ਹਨ ਇਹ ਫ਼ਾਇਦੇ

07/14/2020 4:56:55 PM

ਜਲੰਧਰ - ਹਰ ਸਬਜ਼ੀ 'ਚ ਪਾਏ ਜਾਣ ਵਾਲੇ ਆਲੂ ਗੁਣਾਂ ਨਾਲ ਭਰਪੂਰ ਹੁੰਦੇ ਹਨ। ਆਲੂ ਵਿਚ ਪਾਏ ਜਾਣ ਵਾਲੇ ਪੋਟਾਸ਼ੀਅਮ, ਕੈਲਸ਼ੀਅਮ, ਲੋਹਾ ਅਤੇ ਫਾਸਫੋਰਸ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਆਲੂਆਂ 'ਚ ਵਿਟਾਮਿਨ-ਏ, ਬੀ, ਅਤੇ ਸੀ, ਵੀ, ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ ਲਈ ਲਾਭਕਾਰੀ ਹੁੰਦੇ ਹਨ। ਬਹੁਤ ਸਾਰੇ ਲੋਕ ਆਲੂ ਦੀ ਵਰਤੋਂ ਕਰਨ ਮਗਰੋਂ ਇਸ ਦੇ ਛਿਲਕੇ ਉਤਾਰ ਕੇ ਸੁੱਟ ਦਿੰਦੇ ਹਨ। ਕੀ ਤੁਸੀਂ ਕਦੇ ਆਲੂ ਦੇ ਛਿਲਕਿਆਂ ਨੂੰ ਖਾਣ ਬਾਰੇ ਸੋਚਿਆ ਹੈ? ਜਿੰਨੇ ਆਲੂ ਗੁਣਾਂ ਨਾਲ ਭਰਪੂਰ ਹੁੰਦੇ ਹਨ, ਉਨੇ ਹੀ ਇਸ ਦੇ ਛਿਲਕੇ ਵੀ ਫਾਇਦੇਮੰਦ ਹੁੰਦੇ ਹਨ। ਜੇਕਰ ਹੁਣ ਤੱਕ ਨਹੀਂ ਸੋਚਿਆ ਤਾਂ ਹੁਣ ਸੋਚ ਲਵੋ। ਜਿੰਨੀ ਵਾਰ ਵੀ ਘਰ 'ਚ ਸਬਜ਼ੀ ਬਣਾਓ ਤਾਂ ਆਲੂ ਦੇ ਛਿਲਕਿਆਂ ਦੀ ਜ਼ਰੂਰ ਵਰਤੋਂ ਕਰੇ। ਆਲੂ ਦੇ ਛਿਲਕੇ ਦੀ ਵਰਤੋਂ ਕਰਨ ਨਾਲ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਆਲੂਆਂ ਦੇ ਨਾਲ-ਨਾਲ ਆਲੂ ਦੇ ਛਿਲਕਿਆਂ ਦੇ ਫਾਇਦਿਆਂ ਬਾਰੇ ਵੀ ਦੱਸਣ ਜਾ ਰਹੇ ਹਾਂ। 

ਪੱਥਰੀ ਦੇ ਇਲਾਜ ਲਈ ਲਾਹੇਵੰਦ 
ਗੁਰਦੇ ਦੀ ਪੱਥਰੀ ਮੁੱਖ ਰੂਪ ਨਾਲ ਖੂਨ 'ਚ ਯੂਰਿਕ ਐਸਿਡ ਦਾ ਪੱਧਰ ਵੱਧਣ ਦੇ ਨਾਲ ਬਣਦੀ ਹੈ। ਆਲੂਆਂ ਦਾ ਸੇਵਨ ਖੂਨ 'ਚ ਯੂਰਿਕ ਐਸਿਡ ਦੇ ਪੱਧਰ ਨੂੰ ਬੈਲੰਸ 'ਚ ਰੱਖਦਾ ਹੈ, ਜਿਸ ਨਾਲ ਪੱਥਰੀ ਦੀ ਸਮੱਸਿਆ ਨਹੀਂ ਹੁੰਦੀ। ਇਸ ਦੇ ਨਾਲ ਹੀ ਆਲੂਆਂ 'ਚ ਮੌਜੂਦ ਲੋਹਾ ਅਤੇ ਕੈਲਸ਼ੀਅਮ ਗੁਰਦੇ 'ਚ ਮੌਜੂਦ ਪੱਥਰੀ ਨੂੰ ਘੱਟ ਕਰਨ ਦਾ ਕੰਮ ਵੀ ਕਰਦਾ ਹੈ। 

PunjabKesari

ਬਲੱਡ ਪ੍ਰੈਸ਼ਰ ਰੱਖੇ ਕੰਟਰੋਲ 
ਆਲੂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ 'ਚ ਬੇਹੱਦ ਲਾਹੇਵੰਦ ਹੁੰਦੇ ਹਨ। ਆਲੂਆਂ 'ਚ ਵਧੀਆ ਮਾਤਰਾ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ। ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣ 'ਚ ਮਦਦ ਕਰਦਾ ਹੈ।

ਦਿਮਾਗ ਕਰੇ ਮਜ਼ਬੂਤ 
ਦਿਮਾਗੀ ਕੋਸ਼ਿਕਾਵਾਂ ਨੂੰ ਸਿਹਤਮੰਦ ਰੱਖਣ ਲਈ ਗਲੂਕੋਜ਼, ਵਿਟਾਮਿਨਸ, ਆਕਸੀਜ਼ਨ, ਓਮੇਗਾ-3 ਅਤੇ ਕਈ ਤਰ੍ਹਾਂ ਦੇ ਫੈਟੀ ਐਸਿਡ ਦੀ ਲੋੜ ਪੈਂਦੀ ਹੈ। ਆਲੂਆਂ 'ਚ ਇਹ ਸਾਰੇ ਤੱਤ ਪਾਏ ਜਾਂਦੇ ਹਨ। ਆਲੂ ਦਿਮਾਗ ਨੂੰ ਥੱਕਣ ਤੋਂ ਰੋਕਦੇ ਹਨ ਅਤੇ ਤੁਹਾਨੂੰ ਹਰ ਸਮੇਂ ਚੌਕਸ ਰੱਖਦੇ ਹਨ।

PunjabKesari

ਭਾਰ ਘੱਟ ਕਰਨ 'ਚ ਮਦਦਗਾਰ
ਉਝ ਤਾਂ ਆਲੂ ਖਾਣ ਨਾਲ ਭਾਰ ਵੱਧਦਾ ਹੈ ਪਰ ਇਸਨੂੰ ਛਿਲਕੇ ਸਮੇਤ ਖਾਣ ਨਾਲ ਭਾਰ ਘੱਟਦਾ ਹੈ।

ਕੋਲੈਸਟਰੌਲ ਨੂੰ ਘੱਟ ਕਰੇ
ਸਰੀਰ 'ਚ ਕੋਲੈਸਟਰੌਲ ਦੇ ਵੱਧਣ ਕਾਰਨ ਦਿਲ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਆਲੂ ਦੇ ਛਿਲਕੇ 'ਚ ਉੱਚਿਤ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ ਜੋ ਕਿ ਸਰੀਰ 'ਚ ਕੋਲੈਸਟਰੌਲ ਦੀ ਮਾਤਰਾ ਨੂੰ ਨਿਯਮਿਤ ਰੱਖਦਾ ਹੈ।

PunjabKesari

ਚਮੜੀ ਦੇ ਜਲਣ 'ਤੇ ਇਸ ਦੀ ਵਰਤੋਂ ਕਰੋ 
ਚਮੜੀ ਦੇ ਜਲਣ 'ਤੇ ਆਲੂ ਦੇ ਛਿਲਕੇ ਲਗਾਓ। ਇਸ ਨਾਲ ਦਰਦ 'ਚ ਬਹੁਤ ਅਰਾਮ ਮਿਲੇਗਾ।

ਮੇਟਾਬਾਲਿਜ਼ਮ ਦੇ ਲਈ ਲਾਹੇਵੰਦ
ਆਲੂਆਂ ਦੇ ਛਿਲਕੇ ਮੇਟਾਬਾਲਿਜ਼ਮ ਨੂੰ ਵੀ ਠੀਕ ਰੱਖਣ 'ਚ ਮਦਦ ਕਰਦੇ ਹਨ। ਮਾਹਿਰਾਂ ਦੀ ਮੰਨੀਏ ਤਾਂ ਆਲੂਆਂ ਦੇ ਛਿਲਕੇ ਖਾਣ ਨਾਲ ਨਵਰਸ ਘੱਟ ਹੁੰਦੀ ਹੈ। 

PunjabKesari

ਅਨੀਮੀਆ ਲਈ ਮਦਦਗਾਰ 
ਆਲੂ ਆਇਰਨ ਦੀ ਕਮੀ ਨੂੰ ਦੂਰ ਕਰਦਾ ਹੈ। ਬਾਕੀ ਸਬਜ਼ੀਆਂ ਦੇ ਨਾਲ ਆਲੂਆਂ ਦੇ ਛਿਲਕੇ ਖਾਣੇ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਆਲੂਆਂ ਦੇ ਛਿਲਕਿਆਂ 'ਚ ਆਇਰਨ ਦੀ ਮਾਤਰਾ ਬਹੁਤ ਹੁੰਦੀ ਹੈ। ਜਿਸ ਨਾਲ ਅਨੀਮੀਆ ਦਾ ਖਤਰਾ ਘੱਟ ਜਾਂਦਾ ਹੈ।

ਸਰੀਰ 'ਚ ਲਿਆਏ ਤਾਕਤ
ਆਲੂਆਂ ਦੇ ਛਿਲਕਿਆਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ 'ਬੀ' ਪਾਇਆ ਜਾਂਦਾ ਹੈ। ਵਿਟਾਮਿਨ 'ਬੀ' ਤਾਕਤ ਦੇਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਨੈਸੀਨ ਕਾਰਬੋਜ਼ ਐਨਰਜੀ ਦਿੰਦੇ ਹਨ।

PunjabKesari

ਕੈਂਸਰ ਤੋਂ ਕਰੇ ਬਚਾਅ 
ਲਾਲ ਆਲੂਆਂ 'ਚ ਫਲੈਵੋਨਾਈਡ ਐਂਟੀਆਕਸੀਡੈਂਟ, ਫੋਲੇਟ ਅਤੇ ਵਿਟਾਮਿਨ-ਏ ਭਰਪੂਰ ਮਾਤਰਾ 'ਚ ਉਪਲੱਬਧ ਹੁੰਦੇ ਹਨ, ਜੋ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਉਣ 'ਚ ਮਦਦ ਕਰਦੇ ਹਨ। 


rajwinder kaur

Content Editor

Related News