ਸਿਹਤਮੰਦ ਰਹਿਣ ਲਈ ਹਮੇਸ਼ਾ ਪੀਓ ਘੜੇ ਦਾ ਪਾਣੀ, ਫਰਿੱਜ਼ ਵਰਤਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ
Sunday, Jul 14, 2024 - 10:59 AM (IST)
ਨਵੀਂ ਦਿੱਲੀ- ਜਿਵੇਂ ਹੀ ਗਰਮੀ ਦਾ ਮੌਸਮ ਨੇੜੇ ਆਉਂਦਾ ਹੈ, ਘੜੇ ਦੀ ਮਹੱਤਤਾ ਵਧਣ ਲੱਗ ਜਾਂਦੀ ਹੈ, ਇਸ ਦਾ ਪਾਣੀ ਜਿੰਨਾ ਠੰਡਾ ਪੀਣ ਲਈ ਹੈ, ਸਿਹਤ ਲਈ ਓਨਾ ਹੀ ਫਾਇਦੇਮੰਦ ਹੈ। ਅੱਜ ਆਰ. ਓ. ਅਤੇ ਫਰਿੱਜ ਵਾਲਾ ਪਾਣੀ ਹੋਣ ਦੇ ਬਾਵਜੂਦ ਲੋਕ ਘੜੇ ਦਾ ਪਾਣੀ ਸਰੀਰ ਦੇ ਪੱਧਰ ਨੂੰ ਸੰਤੁਲਿਤ ਕਰਦਾ ਹੈ ਅਤੇ ਇਸ ਦਾ ਪਾਣੀ ਪੀਣ ਨਾਲ ਮਿੱਟੀ ਦੇ ਕੁਦਰਤੀ ਖਣਿਜ ਸਰੀਰ ਤੱਕ ਪਹੁੰਚਦੇ ਹਨ। ਫਰਿੱਜ ਦੇ ਪਾਣੀ ’ਚ ਇਕ ਕਿਸਮ ਦੀ ਗੈਸ ਹੁੰਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੈ। ਉਹ ਗੈਸ ਫਰਿੱਜ ’ਚ ਰੱਖੀਆਂ ਸਫੈਦ ਚੀਜ਼ਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਦੀ ਹੈ, ਇਸ ਦੇ ਪ੍ਰਭਾਵ ਨਾਲ ਅਲਕਾਲਾਈਟਸ ਨਸ਼ਟ ਹੋ ਜਾਦੇ ਹਨ। ਫਰਿੱਜ ਦਾ ਪਾਣੀ ਪੀ ਕੇ ਕੋਈ ਸੰਤੁਸ਼ਟੀ ਨਹੀਂ ਹੁੰਦੀ। ਫਿਲਟਰ ਕੀਤੇ ਪਾਣੀ ਦੇ ਉਲਟ, ਘੜੇ ’ਚ ਕੁਦਰਤੀ ਆਕਸੀਜਨ ਆਉਂਦੀ ਹੈ, ਜਿਸ ਕਾਰਨ ਇਹ ਸਿਹਤ ਲਈ ਵਧੇਰੇ ਫਾਇਦੇਮੰਦ ਹੋ ਜਾਂਦਾ ਹੈ।
ਘੜੇ ’ਚ ਪਾਣੀ ਠੰਡਾ ਕਿਵੇਂ ਹੁੰਦਾ ਹੈ?
ਘੜੇ ’ਚ ਪਾਣੀ ਨੂੰ ਠੰਡਾ ਕਰਨ ਦੀ ਪ੍ਰਕਿਰਿਆ ਚਮੜੀ ਵਿਚੋਂ ਪਸੀਨੇ ਦੇ ਸੁੱਕਣ ਵਰਗੀ ਪ੍ਰਕਿਰਿਆ ਹੈ। ਇਸ ਤੋਂ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਜਦੋਂ ਤੁਹਾਨੂੰ ਗਰਮੀਆਂ ’ਚ ਪਸੀਨਾ ਆਉਂਦਾ ਹੈ ਤਾਂ ਪਸੀਨਾ ਆਉਣ ’ਤੇ ਚਮੜੀ ਨੂੰ ਠੰਡਕ ਮਹਿਸੂਸ ਹੁੰਦੀ ਹੈ। ਇਸੇ ਤਰ੍ਹਾ ਜਦੋਂ ਘੜੇ ’ਚ ਪਾਣੀ ਭਰਿਆ ਜਾਂਦਾ ਹੈ ਤਾਂ ਹਵਾ ਇਸ ਦੇ ਸੂਖਮ ਛੇਕਾਂ ’ਚੋਂ ਲੰਘਦੀ ਰਹਿੰਦੀ ਹੈ, ਜਿਸ ਕਾਰਨ ਪਾਣੀ ਠੰਡਾ ਰਹਿੰਦਾ ਹੈ। ਘੜੇ ’ਚੋਂ ਜਿੰਨੀ ਹਵਾ ਲੰਘੇਗੀ, ਪਾਣੀ ਓਨਾ ਹੀ ਠੰਡਾ ਹੋਵੇਗਾ।
ਗਰਮੀਆਂ ’ਚ ਘੜੇ ਦਾ ਪਾਣੀ ਪੀਣ ਦੇ ਲਾਭ
-ਘੜੇ ਦਾ ਪਾਣੀ ਪੀਣ ਨਾਲ ਪਾਚਣ ਪ੍ਰਕਿਰਿਆ ਦਰੁਸਤ ਰਹਿੰਦੀ ਹੈ।
-ਘੜੇ ਦੇ ਪਾਣੀ ਦਾ ਤਾਪਮਾਨ ਠੀਕ ਹੁੰਦਾ ਹੈ, ਜਿਸ ਨਾਲ ਸਰਦੀ-ਜੁਕਾਮ ਦੂਰ ਰਹਿੰਦਾ ਹੈ।
-ਕੈਂਸਰ ਵਰਗੀ ਬੀਮਾਰੀ ਦਾ ਖਤਰਾ ਘੱਟ ਜਾਂਦਾ ਹੈ।
-ਇਸ ਦੇ ਪਾਣੀ ਨਾਲ ਸਰੀਰ ਦਾ ਪੀ. ਐੱਚ. ਬੈਲੇਂਸ ਰਹਿੰਦਾ ਹੈ, ਜਿਸ ਕਰਕੇ ਸਰੀਰ ਕਈ ਦਿੱਕਤਾਂ ਤੋਂ ਬੱਚਿਆ ਰਹਿੰਦਾ ਹੈ।
-ਗਰਮੀਆਂ ’ਚ ਦਮੇ ਦੇ ਮਰੀਜ਼ਾਂ ਲਈ ਘੜੇ ਦਾ ਪਾਣੀ ਫਾਇਦੇਮੰਦ ਹੁੰਦਾ ਹੈ।
-ਘੜੇ ਦਾ ਪਾਣੀ ਡਾਇਰੀਆ ਅਤੇ ਪੀਲੀਏ ਵਰਗੀਆਂ ਬੀਮਾਰੀਆਂ ਨੂੰ ਜਨਮ ਦੇਣ ਵਾਲੇ ਕੀਟਾਣੂਆਂ ਨੂੰ ਖ਼ਤਮ ਕਰ ਦਿੰਦਾ ਹੈ।
-ਘੜੇ ਦਾ ਪਾਣੀ ਕੁਦਰਤੀ ਤੌਰ ’ਤੇ ਠੰਡਾ ਹੁੰਦਾ ਹੈ, ਜਿਸ ਕਰਕੇ ਸਰੀਰ ’ਚ ਸੋਜ ਤੇ ਦਰਦ ਦੀ ਸਮੱਸਿਆ ਨਹੀਂ ਹੁੰਦੀ।
-ਇਸ ਨਾਲ ਕਬਜ਼ ਨਹੀਂ ਹੁੰਦੀ ਅਤੇ ਸਰੀਰ ਨੂੰ ਆਇਰਨ ਵੀ ਮਿਲਦਾ ਹੈ।
-ਘੜੇ ਦਾ ਪਾਣੀ ਪੀਣ ਨਾਲ ਵਾਰ-ਵਾਰ ਪਿਆਸ ਨਹੀਂ ਲੱਗਦੀ ਹੈ।
-ਇਹ ਪਾਣੀ ਸਰੀਰ ’ਚ ਆਕਸੀਜਨ ਦੀ ਸਹੀ ਮਾਤਰਾ ਨੂੰ ਬਣਾਈ ਰੱਖਦਾ ਹੈ।
-ਘੜੇ ਦਾ ਪਾਣੀ ਪੀਣ ਨਾਲ ’ਚ ਖਾਰਾਪਨ ਵਧਦਾ ਹੈ, ਜਿਸ ਨਾਲ ਮੂੰਹ ਦਾ ਸੁਆਦ ਅਤੇ ਬਦਬੂ ਠੀਕ ਹੁੰਦੀ ਹੈ।
-ਵਧਦੀ ਉਮਰ ਦੇ ਪ੍ਰਭਾਵ ਨੂੰ ਘਟਾਉਂਦਾ ਹੈ। ਭਾਰ ਵਧਣ ਨਹੀਂ ਦਿੰਦਾ।
-ਸਰੀਰ ਦੇ ਜ਼ਹਿਰੀਲੇ ਤੱਤ ਨੂੰ ਦੂਰ ਕਰਦਾ ਹੈ।
-ਚਮੜੀ ਨੂੰ ਸੁੰਦਰ ਬਣਾਉਂਦਾ ਹੈ।