ਗੁਲਾਬੀ ਬੁੱਲ੍ਹ ਪਾਉਣ ''ਚ ਮਦਦ ਕਰੇਗਾ ਇਹ ਉਪਾਅ
Friday, Jun 24, 2016 - 09:47 AM (IST)

ਨਵੀਂ ਦਿੱਲੀ—ਕੀ ਤੁਸੀਂ ਵੀ ਆਪਣੇ ਬੁੱਲ੍ਹਾਂ ਦਾ ਕਾਲਾਪਣ ਲੁੱਕਾਉਣ ਲਈ ਹਰ ਸਮੇਂ ਲਿਪਸਟਿਕ ਲਗਾ ਕੇ ਰੱਖਦੀ ਹੋ? ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਪਰ ਹਰ ਸਮੇਂ ਲਿਪਸਟਿਕ ਲਗਾ ਕੇ ਰੱਖਣਾ ਨੁਕਸਾਨਦਾਇਦ ਹੋ ਸਕਦਾ ਹੈ। ਲਿਪਸਟਿਕ ''ਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ ਜੋ ਬੁੱਲ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਬੁੱਲ੍ਹ ਕਾਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਸਮੋਕਿੰਗ ਕਰਨ ਨਾਲ, ਬਹੁਤ ਜ਼ਿਆਦਾ ਚਾਹ ਪੀਣ ਨਾਲ ਅਤੇ ਕੈਮੀਕਲ ਵਰਤੋਂ ਕਰਨ ਨਾਲ ਬੁੱਲ੍ਹ ਕਾਲੇ ਪੈ ਜਾਂਦੇ ਹਨ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਦਿਨ ਭਰ ਆਪਣੇ ਬੁੱਲ੍ਹਾਂ ''ਤੇ ਜੀਭ ਫੇਰਦੇ ਰਹਿੰਦੇ ਹਨ ਅਜਿਹਾ ਕਰਨ ਨਾਲ ਵੀ ਬੁੱਲ੍ਹ ਕਾਲੇ ਪੈ ਜਾਂਦੇ ਹਨ। ਜੇਕਰ ਤੁਹਾਨੂੰ ਵੀ ਗੁਲਾਬੀ ਅਤੇ ਕੋਮਲ ਬੁੱਲ੍ਹ ਚਾਹੀਦੇ ਹਨ ਤਾਂ ਤੁਹਾਡੇ ਲਈ ਅਨਾਰ ਦੇ ਬੀਜਾਂ ਨਾਲ ਸਕਰੱਬ ਕਰਨਾ ਫਾਇਦੇਮੰਦ ਰਹੇਗਾ।
ਅਨਾਰ ਦੇ ਬੀਜਾਂ ਨੂੰ ਲੈ ਕੇ ਉਨ੍ਹਾਂ ਨੂੰ ਪੀਸ ਲਓ। ਪੇਸਟ ਨਾ ਬਣਾਓ ਸਿਰਫ ਪੀਸ ਲਓ। ਇਸ ਪਾਊਡਰ ''ਚ ਕ੍ਰੀਮ ਜਾਂ ਥੋੜ੍ਹੀ ਮਾਤਰਾ ''ਚ ਮਲਾਈ ਮਿਲਾਓ। ਇਸ ਪੇਸਟ ਨੂੰ ਬੁੱਲ੍ਹਾਂ ''ਤੇ ਹਲਕੇ ਹੱਥਾਂ ਨਾਲ ਮਲ੍ਹੋ। 15 ਤੋਂ 20 ਮਿੰਟ ਤੱਕ ਇਸ ਨੂੰ ਇੰਝ ਹੀ ਰਹਿਣ ਦਿਓ ਅਤੇ ਉਸ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ। ਤੁਸੀਂ ਚਾਹੋ ਤਾਂ ਇਸ ''ਚ ਚੀਨੀ ਅਤੇ ਆਲਿਵ ਆਇਲ ਵੀ ਮਿਲਾ ਸਕਦੇ ਹੋ। ਦਿਨ ਦੇ ਸਮੇਂ ਬੁੱਲ੍ਹਾਂ ''ਤੇ ਕੋਈ ਚੰਗਾ ਸਨਸਕ੍ਰੀਨ ਲਗਾ ਕੇ ਵੀ ਬਾਹਰ ਜਾਓ। ਨਹੀਂ ਤਾਂ ਸੂਰਜ ਦੀਆਂ ਕਿਰਨਾਂ ਨਾਲ ਵੀ ਬੁੱਲ੍ਹ ਕਾਲੇ ਪੈ ਜਾਂਦੇ ਹਨ।