ਸਾਵਧਾਨ! ਖਾਣੇ 'ਚ 'ਲੂਣ' ਦੀ ਵਰਤੋਂ ਜ਼ਿਆਦਾ ਕਰਨ ਵਾਲੇ ਲੋਕਾਂ ਨੂੰ ਹੋ ਸਕਦੀਆਂ ਨੇ ਇਹ ਬੀਮਾਰੀਆਂ

Wednesday, Apr 17, 2024 - 02:05 PM (IST)

ਜਲੰਧਰ (ਬਿਊਰੋ) - ਸਿਹਤਮੰਦ ਰਹਿਣ ਅਤੇ ਖਾਣ ਨੂੰ ਸੁਆਦ ਬਣਾਉਣ ‘ਚ ਲੂਣ ਦੀ ਅਹਿਮ ਭੂਮਿਕਾ ਹੁੰਦੀ ਹੈ। ਲੂਣ ਸਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਪਰ ਜ਼ਿਆਦਾ ਲੂਣ ਸਿਹਤ ਲਈ ਹਾਨੀਕਾਰਨ ਵੀ ਹੋ ਸਕਦਾ ਹੈ। ਲੂਣ ਵਿੱਚ 40 ਫ਼ੀਸਦੀ ਸੋਡੀਅਮ ਅਤੇ 60 ਫ਼ੀਸਦੀ ਕਲੋਰਾਈਡ ਹੁੰਦਾ ਹੈ, ਜੋ ਸਰੀਰ ਵਿੱਚ ਪਾਣੀ ਅਤੇ ਖਣਿਜਾਂ ਦਾ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਖਾਣਾ ਬਣ ਜਾਣ ਤੋਂ ਬਾਅਦ ਉਸ ਦੇ ਉੱਪਰ ਲੂਣ ਨਹੀਂ ਪਾਉਣਾ ਚਾਹੀਦਾ। ਜ਼ਿਆਦਾ ਲੂਣ ਅਤੇ ਖੰਡ ਦਾ ਸੇਵਨ ਕਰਨ ਨਾਲ ਕੈਲੋਰੀ ਘੱਟ ਜਾਂਦੀ ਹੈ, ਜਿਸ ਨਾਲ ਕੈਂਸਰ ਦਾ ਖ਼ਤਰਾ ਵਧਦਾ ਹੈ। ਜ਼ਿਆਦਾ ਲੂਣ ਖਾਣ ਨਾਲ ਕਈ ਬੀਮਾਰੀਆਂ ਦੇ ਹੋਣ ਦਾ ਖ਼ਤਰਾ ਵੱਧ ਸਕਦਾ ਹੈ। ਜ਼ਿਆਦਾ ਲੂਣ ਖਾਣ ਨਾਲ ਸਰੀਰ ਨੂੰ ਕਿਹੜੇ ਨੁਕਸਾਨ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ.... 

ਰੋਜ਼ਾਨਾ ਕਿੰਨਾ ਖਾਣਾ ਚਾਹੀਦੈ ਲੂਣ?
ਲੂਣ ਦਾ ਇਸਤੇਮਾਲ ਨਿਸ਼ਚਿਤ ਮਾਤਰਾ 'ਚ ਕਰਨਾ ਸਿਹਤ ਲਈ ਚੰਗਾ ਹੁੰਦਾ ਹੈ। ਇਸ ਨੂੰ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਨਹੀਂ ਖਾਣਾ ਚਾਹੀਦਾ। ਜ਼ਿਆਦਾ ਲੂਣ ਖਾਣ ਨਾਲ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ ਹੈ। ਨੈਸ਼ਨਲ ਅਕੈਡਮੀ ਆਫ ਮੈਡੀਸਿਨ ਮੁਤਾਬਕ ਹਰ ਰੋਜ਼ 2,300 ਮਿਲੀਗ੍ਰਾਮ ਤੋਂ ਘੱਟ ਲੂਣ ਦਾ ਸੇਵਨ ਕਰਨਾ ਚਾਹੀਦਾ ਹੈ।

PunjabKesari

ਦਿਲ ਲਈ ਖ਼ਤਰਨਾਕ
ਜ਼ਿਆਦਾ ਲੂਣ ਦਾ ਸੇਵਨ ਕਰਨਾ ਦਿਲ ਲਈ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਦਿਲ ਨਾਲ ਸਬੰਧਤ ਕਈ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਜ਼ਿਆਦਾ ਲੂਣ ਖਾਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਦਿਲ ਕਮਜ਼ੋਰ ਹੁੰਦਾ ਹੈ। ਨਾਲ ਹੀ ਹਾਰਟ ਸਟ੍ਰੋਕ ਦਾ ਖ਼ਤਰਾ ਵੀ ਕਈ ਗੁਣਾ ਵੱਧ ਜਾਂਦਾ ਹੈ।

ਹਾਈ ਬਲਡ ਪ੍ਰੈਸ਼ਰ ਦੀ ਸਮੱਸਿਆ
ਜ਼ਿਆਦਾ ਲੂਣ ਖਾਣ ਨਾਲ ਹਾਈ ਬਲਡ ਪ੍ਰੈਸ਼ਰ ਦੀ ਸਮੱਸਿਆ ਵਧ ਸਕਦੀ ਹੈ। ਲੂਣ ਖੂਨ ਵਿੱਚ ਸੋਡੀਅਮ ਦੀ ਮਾਤਰਾ ਨੂੰ ਕਈ ਗੁਣਾ ਵਧਾ ਦਿੰਦਾ ਹੈ, ਜਿਸ ਕਾਰਨ ਹਾਈ ਬਲਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਉਲਟੀ, ਜੀਅ ਕੱਚਾ ਹੋਣਾ ਅਤੇ ਕਮਜ਼ੋਰੀ ਵਰਗੇ ਲੱਛਣ ਵਿਖਾਈ ਦੇਣ ਲੱਗਦੇ ਹਨ। 

ਇਹ ਵੀ ਪੜ੍ਹੋ : Health Tips: 'ਮੂੰਹ ਦੇ ਛਾਲਿਆਂ' ਤੋਂ ਪਰੇਸ਼ਾਨ ਲੋਕ ਹਲਦੀ ਸਣੇ ਅਪਣਾਉਣ ਇਹ ਤਰੀਕੇ, ਜਲਦੀ ਮਿਲੇਗੀ ਰਾਹਤ

PunjabKesari

ਕਿਡਨੀ ਦੀਆਂ ਸਮੱਸਿਆਵਾਂ
ਜ਼ਿਆਦਾ ਲੂਣ ਖਾਣ ਨਾਲ ਕਿਡਨੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਲੂਣ ਖਾਣ ਨਾਲ ਸਰੀਰ ਦਾ ਪਾਣੀ ਪਿਸ਼ਾਬ ਅਤੇ ਪਸੀਨੇ ਦੇ ਰੂਪ 'ਚ ਤੇਜ਼ੀ ਨਾਲ ਬਾਹਰ ਨਿਕਲਦਾ ਹੈ, ਜਿਸ ਕਾਰਨ ਕਿਡਨੀ ਖ਼ਰਾਬ ਹੋ ਸਕਦੀ ਹੈ। ਇਸ ਨਾਲ ਕਿਡਨੀ ਸੰਬੰਧੀ ਬੀਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ।

ਢਿੱਡ ਫੁੱਲਣ ਦੀ ਸਮੱਸਿਆ
ਬਹੁਤ ਜ਼ਿਆਦਾ ਲੂਣ ਖਾਣ ਨਾਲ ਢਿੱਡ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ, ਕਿਉਂਕਿ ਲੂਣ ਦੇ ਜ਼ਿਆਦਾ ਸੇਵਨ ਨਾਲ ਸਰੀਰ ਵਿੱਚ ਵਾਧੂ ਪਾਣੀ ਜਮ੍ਹਾ ਹੋ ਜਾਂਦਾ ਹੈ। ਇਸ ਕਾਰਨ ਢਿੱਡ ਫੁੱਲਣ ਜਾਂ ਢਿੱਡ ਕਸਣ ਦੀ ਸਮੱਸਿਆ ਹੋ ਸਕਦੀ ਹੈ। 

ਪੜ੍ਹੋ ਇਹ ਵੀ - Health Tips : ਗਰਮੀਆਂ ’ਚ ਪਸੀਨੇ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਜ਼ਰੂਰ ਅਪਣਾਓ ਇਹ ਤਰੀਕੇ, ਮਿਲੇਗੀ ਰਾਹਤ

PunjabKesari

ਸਰੀਰ ਵਿੱਚ ਸੋਜ ਦਾ ਖ਼ਤਰਾ
ਸਰੀਰ ਵਿੱਚ ਲੂਣ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਪਾਣੀ ਜ਼ਰੂਰਤ ਤੋਂ ਜ਼ਿਆਦਾ ਜਮ੍ਹਾ ਹੋਣ ਲੱਗਦਾ ਹੈ। ਇਸ ਨਾਲ ਹੱਥਾਂ, ਪੈਰਾਂ ਅਤੇ ਚਿਹਰੇ ’ਤੇ ਸੋਜ ਆ ਜਾਂਦੀ ਹੈ।

ਡੀਹਾਈਡ੍ਰੇਸ਼ਨ ਦੀ ਸਮੱਸਿਆ
ਸਰੀਰ ਵਿੱਚ ਲੂਣ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਆਪਣੇ ਖਾਣੇ ਵਿੱਚ ਲੂਣ ਦਾ ਸੇਵਨ ਘੱਟ ਕਰੋ।

ਇਹ ਵੀ ਪੜ੍ਹੋ : ਸਾਵਧਾਨ! 'ਹਾਰਟ ਅਟੈਕ' ਸਣੇ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ 'ਬੱਚੇ', ਮਾਤਾ-ਪਿਤਾ ਰੱਖਣ ਖ਼ਾਸ ਧਿਆਨ

PunjabKesari


rajwinder kaur

Content Editor

Related News