ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਇਨ੍ਹਾਂ ਫਲਾਂ ਦਾ ਰੋਜ਼ਾਨਾ ਕਰਨ ਸੇਵਨ, ਕੁਝ ਦਿਨਾਂ ''ਚ ਘਟੇਗੀ ''ਢਿੱਡ ਦੀ ਚਰਬੀ''
Saturday, Feb 17, 2024 - 06:26 PM (IST)
ਜਲੰਧਰ - ਅੱਜ ਦੇ ਸਮੇਂ ਵਿਚ ਲੋਕ ਮੋਟਾਪੇ ਦੀ ਸਮੱਸਿਆ ਦੀ ਪਰੇਸ਼ਾਨ ਹਨ। ਕਈ ਲੋਕ ਭਾਰ ਘਟਾਉਣ ਲਈ ਘੱਟ ਖਾਂਦੇ ਹਨ ਅਤੇ ਭੁੱਖੇ ਰਹਿ ਕੇ ਤੇਜ਼ੀ ਨਾਲ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਕਰਨ ਨਾਲ ਭਾਰ ਘੱਟ ਸਕਦਾ ਹੈ ਪਰ ਨਾਲ ਹੀ ਸਿਹਤ ਵੀ ਖ਼ਰਾਬ ਹੋ ਸਕਦੀ ਹੈ। ਸਹੀ ਢੰਗ ਨਾਲ ਸਰੀਰ ਨੂੰ ਲੋੜੀਂਦੇ ਪੌਸ਼ਟਿਕ ਤੱਤ ਪ੍ਰਾਪਤ ਨਾ ਹੋਣ 'ਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ, ਜਿਸ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਕਮਜ਼ੋਰ ਹੁੰਦੀਆਂ ਹਨ। ਜੇਕਰ ਤੁਸੀਂ ਆਪਣੇ ਢਿੱਡ ਦੀ ਚਰਬੀ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਕੁਝ ਫਲਾਂ ਦਾ ਸੇਵਨ ਕਰੋ, ਜੋ ਫ਼ਾਇਦੇਮੰਦ ਸਾਬਤ ਹੋਣ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫਲਾਂ ਬਾਰੇ ਦੱਸਾਂਗੇ, ਜਿਨ੍ਹਾਂ ਦੇ ਸੇਵਨ ਨਾਲ ਢਿੱਡ ਦੀ ਚਰਬੀ ਜਲਦੀ ਘੱਟ ਜਾਂਦੀ ਹੈ ਅਤੇ ਤੁਸੀਂ ਫਿੱਟ ਰਹਿੰਦੇ ਹੋ, ਆਓ ਜਾਣਦੇ ਹਾਂ...
ਕੀਵੀ ਦਾ ਸੇਵਨ
ਕੀਵੀ ਭਾਰ ਘਟਾਉਣ ਵਾਲਾ ਸੁਪਰਫੂਡ ਹੈ। ਕੀਵੀ ਵਿਟਾਮਿਨ-ਸੀ, ਵਿਟਾਮਿਨ-ਈ, ਫੋਲੇਟ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ, ਜੋ ਭੋਜਨ ਨੂੰ ਜਲਦੀ ਹਜ਼ਮ ਕਰਨ ਵਿੱਚ ਮਦਦ ਕਰਦੀ ਹੈ। ਇਸ 'ਚ ਘੁਲਣਸ਼ੀਲ ਫਾਈਬਰ ਪਾਇਆ ਜਾਂਦਾ ਹੈ, ਜੋ ਤੁਹਾਡੇ ਢਿੱਡ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਜਦੋਂ ਤੁਹਾਨੂੰ ਭੋਜਨ ਜਾਂ ਮਿਠਾਈਆਂ ਦੀ ਲਾਲਸਾ ਹੋਵੇ ਤਾਂ ਤੁਸੀਂ ਕੀਵੀ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਢਿੱਡ ਦੀ ਚਰਬੀ ਘੱਟ ਹੁੰਦੀ ਹੈ।
ਸੇਬ ਦਾ ਸੇਵਨ
ਮੋਟਾਪੇ ਤੋਂ ਪਰੇਸ਼ਾਨ ਲੋਕ ਸੇਬ ਦਾ ਸੇਵਨ ਕਰਨ। ਢਿੱਡ ਦੀ ਚਰਬੀ ਨੂੰ ਘੱਟ ਕਰਨ ਦਾ ਸਭ ਤੋਂ ਵਧਿਆ ਤਰੀਕਾ ਸੇਬ ਦਾ ਸੇਵਨ ਹੈ। ਦਰਅਸਲ ਸੇਬ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਤੁਹਾਡੀ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ ਅਤੇ ਭਾਰ ਘੱਟ ਕਰ ਸਕਦਾ ਹੈ। ਰੋਜ਼ਾਨਾ ਇੱਕ ਸੇਬ ਖਾਣ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਇਸ ਤੋਂ ਇਲਾਵਾ ਸੇਬ ਬਲੱਡ ਸ਼ੂਗਰ ਨੂੰ ਘੱਟ ਕਰਨ, ਸਰੀਰ ਨੂੰ ਡੀਟੌਕਸਫਾਈ ਅਤੇ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਨ 'ਚ ਕਾਫੀ ਕਾਰਗਰ ਸਾਬਤ ਹੋ ਸਕਦਾ ਹੈ।
ਪਪੀਤੇ ਦਾ ਸੇਵਨ
ਮੋਟਾਪਾ ਦੂਰ ਕਰਨ ਲਈ ਤੁਸੀਂ ਰੋਜ਼ਾਨਾ ਪਪੀਤੇ ਦਾ ਸੇਵਨ ਵੀ ਕਰ ਸਕਦੇ ਹੋ। ਪਪੀਤਾ ਭਾਰ ਅਤੇ ਢਿੱਡ ਦੀ ਚਰਬੀ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਪਪੀਤੇ ਵਿੱਚ ਫਾਈਬਰ ਅਤੇ ਐਂਟੀਆਕਸੀਡੈਂਟਸ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਸਰੀਰ ਲਈ ਬਹੁਤ ਫ਼ਾਇਦੇਮੰਦ ਹੈ। ਇਹ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ। ਪਪੀਤਾ ਖਾਣ ਨਾਲ ਮੈਟਾਬੋਲਿਜ਼ਮ ਵਧਦਾ ਹੈ। ਇਸ ਲਈ ਭੁੱਖ ਲੱਗਣ 'ਤੇ ਪਪੀਤਾ ਖਾਓ, ਜਿਸ ਨਾਲ ਚਰਬੀ ਜਲਦੀ ਘੱਟ ਹੁੰਦੀ ਹੈ।
ਸੰਤਰੇ ਦਾ ਸੇਵਨ
ਸਰਦੀਆਂ ਦੇ ਮੌਸਮ ਵਿਚ ਸੰਤਰਾ ਸੁਆਦ ਵਿਚ ਬਹੁਤ ਵਧੀਆ ਹੁੰਦਾ ਹੈ। ਇਸ 'ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਜੇਕਰ ਤੁਸੀਂ ਢਿੱਡ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਸੰਤਰੇ ਦਾ ਸੇਵਨ ਕਰੋ। ਸੰਤਰਾ ਤੁਹਾਡੇ ਸਰੀਰ ਨੂੰ ਡੀਟੌਕਸਫਾਈ ਕਰਨ ਵਿੱਚ ਮਦਦ ਕਰਦਾ ਹੈ।
ਸਟ੍ਰਾਬੇਰੀ ਦਾ ਸੇਵਨ
ਮੋਟਾਪੇ ਨੂੰ ਘੱਟ ਕਰਨ ਲਈ ਤੁਸੀਂ ਸਟ੍ਰਾਬੇਰੀ ਦਾ ਸੇਵਨ ਕਰ ਸਕਦੇ ਹੋ। ਇਸ ਵਿੱਚ ਫੈਟ ਅਤੇ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਤੁਸੀਂ ਇਸ ਦਾ ਸੇਵਨ ਸਮੂਦੀ ਅਤੇ ਜੂਸ ਦੇ ਰੂਪ 'ਚ ਕਰ ਸਕਦੇ ਹੋ। ਜੇਕਰ ਤੁਹਾਡਾ ਮਿਠਾਈ ਖਾਣ ਦਾ ਦਿਲ ਕਰਦਾ ਹੈ ਤਾਂ ਤੁਸੀਂ ਸਟ੍ਰਾਬੇਰੀ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ ਅਤੇ ਚਰਬੀ ਘੱਟ ਹੁੰਦੀ ਹੈ।
ਕੇਲੇ ਦਾ ਸੇਵਨ
ਕੇਲਾ ਵੀ ਮੋਟਾਪਾ ਘੱਟ ਕਰਨ ਦਾ ਕੰਮ ਕਰਦਾ ਹੈ। ਸਵੇਰ ਦੇ ਸਮੇਂ ਖਾਲੀ ਢਿੱਡ ਕੇਲਾ ਖਾਣ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ। ਇਸ ਵਿੱਚ ਮੌਜੂਦ ਫਾਈਬਰ ਅੰਤੜੀਆਂ ਦੀ ਗਤੀ ਨੂੰ ਆਸਾਨ ਬਣਾਉਂਦੇ ਹਨ। ਕੇਲਾ ਖਾਣ ਨਾਲ ਸਰੀਰ ਦੀ ਫੈਟ ਬਰਨ ਕਰਨ 'ਚ ਮਦਦ ਮਿਲਦੀ ਹੈ।