Health Tips: ਸਵੇਰੇ ਖਾਲੀ ਢਿੱਡ ਚਾਹ ਪੀਣ ਵਾਲੇ ਲੋਕ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਬੀਮਾਰੀਆਂ

Saturday, Jul 01, 2023 - 05:34 PM (IST)

Health Tips: ਸਵੇਰੇ ਖਾਲੀ ਢਿੱਡ ਚਾਹ ਪੀਣ ਵਾਲੇ ਲੋਕ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਬੀਮਾਰੀਆਂ

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਚਾਹ ਪੀਣ ਦੇ ਸ਼ੌਕਿਨ ਹੁੰਦੇ ਹਨ। ਕਈ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਖਾਲੀ ਢਿੱਡ ਚਾਹ ਪੀ ਕੇ ਕਰਦੇ ਹਨ, ਜੋ ਠੀਕ ਨਹੀਂ ਹੈ। ਸਵੇਰੇ ਖਾਲੀ ਢਿੱਡ ਚਾਹ ਪੀਣ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ, ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਲੋਕ ਅਦਰਕ, ਤੁਲਸੀ, ਲੌਂਗ, ਇਲਾਇਚੀ ਅਤੇ ਦਾਲਚੀਨੀ ਵਰਗੀਆਂ ਚੀਜ਼ਾਂ ਦੀ ਵਰਤੋਂ ਕਰਕੇ ਚਾਹ ਪੀਣੀ ਪਸੰਦ ਕਰਦੇ ਹਨ। ਹਾਲਾਂਕਿ ਚਾਹ ਵਿੱਚ ਕੁਝ ਅਜਿਹੇ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਲਈ ਫ਼ਾਇਦੇਮੰਦ ਹਨ ਪਰ ਇਸ ਨੂੰ ਸਹੀ ਸਮੇਂ ’ਤੇ ਪੀਣਾ ਬਹੁਤ ਜ਼ਰੂਰੀ ਹੈ। ਖਾਲੀ ਢਿੱਡ ਚਾਹ ਪੀਣ ਨਾਲ ਸੀਨੇ 'ਚ ਜਲਣ, ਐਸੀਡਿਟੀ ਸਣੇ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਸਵੇਰੇ ਖਾਲੀ ਢਿੱਡ ਚਾਹ ਪੀਣ ਨਾਲ ਕਿਹੜੇ ਨੁਕਸਾਨ ਹੁੰਦੇ ਹਨ, ਦੇ ਬਾਰੇ ਦੱਸਾਂਗੇ...

ਪਾਚਨ ਸਬੰਧੀ ਸਮੱਸਿਆ
ਸਵੇਰੇ ਖਾਲੀ ਢਿੱਡ ਚਾਹ ਦਾ ਸੇਵਨ ਕਰਨ ਨਾਲ ਪਾਚਨ ਨਾਲ ਸਬੰਧਿਤ ਸਮੱਸਿਆਵਾਂ ਹੋ ਸਕਦੀਆਂ ਹਨ। ਸਵੇਰੇ ਉੱਠਦਿਆਂ ਸਾਰ ਚਾਹ ਦਾ ਸੇਵਨ ਕਰਨ ਨਾਲ ਅੰਤੜੀਆਂ ਦੇ ਬੈਕਟਰੀਆ ਨੂੰ ਨੁਕਸਾਨ ਪਹੁੰਚਦਾ ਹੈ। ਅੰਤੜੀਆਂ ਅੰਦਰਲੇ ਬੈਕਟੀਰੀਆ ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​ਰੱਖਣ ਵਿੱਚ ਮਦਦਗਾਰ ਹੁੰਦੇ ਹਨ। ਇਸ ਲਈ ਸਵੇਰੇ ਖਾਲੀ ਢਿੱਡ ਚਾਹ ਦਾ ਸੇਵਨ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਐਸੀਡਿਟੀ ਦੀ ਸਮੱਸਿਆ
ਸਵੇਰੇ ਖਾਲੀ ਢਿੱਡ ਚਾਹ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਵੀ ਹੋ ​​ਸਕਦੀ ਹੈ। ਸਵੇਰੇ ਖਾਲੀ ਢਿੱਡ ਚਾਹ ਚਾਹ ਦਾ ਸੇਵਨ ਕਰਨਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਸਵੇਰੇ ਉੱਠਦਿਆਂ ਸਾਰ ਹੀ ਚਾਹ ਪੀਣ ਤੋਂ ਪਰਹੇਜ਼ ਕਰੋ।

ਯੂਰਿਨ ਦੀ ਸਮੱਸਿਆ
ਸਵੇਰੇ ਖਾਲੀ ਢਿੱਡ ਚਾਹ ਪੀਣ ਨਾਲ ਜ਼ਿਆਦਾ ਯੂਰਿਨ (ਪਿਸ਼ਾਬ) ਆਉਣ ਦੀ ਸਮੱਸਿਆਵਾਂ ਪੈਦਾ ਹੋ ਸਕਦੀ ਹੈ। ਜ਼ਿਆਦਾ ਪੇਸ਼ਾਬ ਹੋਣ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਸਰੀਰ ਵਿਚ ਪਾਣੀ ਦੀ ਘਾਟ ਕਾਰਨ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

ਛਾਤੀ ਵਿੱਚ ਜਲਨ
ਖਾਲੀ ਢਿੱਡ ਚਾਹ ਪੀਣ ਨਾਲ ਕਈ ਵਾਰ ਛਾਤੀ ਵਿੱਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨੂੰ ਹਾਰਟ ਬਰਨ ਕਿਹਾ ਜਾਂਦਾ ਹੈ। ਖਾਲੀ ਢਿੱਡ ਚਾਹ ਪੀਣ ਨਾਲ ਸਾਹ ਨਲੀ 'ਚ ਐਸੀਡਿਟੀ ਹੋ ​​ਜਾਂਦੀ ਹੈ, ਜਿਸ ਕਾਰਨ ਜਲਣ ਦੀ ਸਮੱਸਿਆ ਹੋ ਜਾਂਦੀ ਹੈ। ਜੇਕਰ ਇਹ ਗੰਭੀਰ ਰੂਪ ਧਾਰਨ ਕਰ ਲਵੇ ਤਾਂ ਅਲਸਰ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।

ਚਿੜਚਿੜਾਪਨ
ਲੋਕਾਂ ਦਾ ਮੰਨਣਾ ਹੈ ਕਿ ਸਵੇਰ ਦੇ ਸਮੇਂ ਚਾਹ ਪੀਣ ਨਾਲ ਸਰੀਰ ਵਿਚ ਚੁਸਤੀ ਆਉਂਦੀ ਹੈ। ਕਈ ਵਾਰ ਖਾਲੀ ਢਿੱਡ ਚਾਹ ਪੀਣ ਨਾਲ ਸਾਰਾ ਦਿਨ ਥਕਾਵਟ ਰਹਿੰਦੀ ਹੈ ਅਤੇ ਸੁਭਾਅ ਵਿਚ ਚਿੜਚਿੜਾਪਨ ਬਣਿਆ ਰਹਿੰਦਾ ਹੈ। 

ਗੈਸ ਦੀ ਸਮੱਸਿਆ
ਚਾਹ 'ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੇਕਰ ਤੁਸੀਂ ਖਾਲੀ ਢਿੱਡ ਚਾਹ ਪੀਂਦੇ ਹੋ ਤਾਂ ਇਸ ਨਾਲ ਕਈ ਵਾਰ ਢਿੱਡ 'ਚ ਗੈਸ ਬਣ ਜਾਂਦੀ ਹੈ। ਗੈਸ ਬਣਨ ਤੋਂ ਬਾਅਦ ਢਿੱਡ 'ਚ ਦਰਦ ਹੋਣੀ ਸ਼ੁਰੂ ਹੁੰਦੀ ਹੈ ਅਤੇ ਪਾਚਨ ਸ਼ਕਤੀ ਪ੍ਰਭਾਵਿਤ ਹੋ ਜਾਂਦੀ ਹੈ। 

ਮੂੰਹ ਵਿਚੋਂ ਬਦਬੂ ਆਉਣਾ
ਸਵੇਰੇ ਖਾਲੀ ਢਿੱਡ ਚਾਹ ਪੀਣ ਨਾਲ ਮੂੰਹ ‘ਚੋਂ ਬਦਬੂ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ। ਸਵੇਰੇ ਉੱਠਦਿਆਂ ਸਾਰ ਹੀ ਚਾਹ ਪੀਣਾ ਮੌਖਿਕ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜਿਸ ਕਾਰਨ ਮੂੰਹ ਤੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਸਵੇਰੇ ਖਾਲੀ ਢਿੱਡ ਚਾਹ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।


author

rajwinder kaur

Content Editor

Related News