ਪੋਸ਼ਕ ਤੱਤਾਂ ਨਾਲ ਭਰਪੂਰ 'ਨਾਖ਼ਾਂ' ਖਾਣ ਨਾਲ ਇਨ੍ਹਾਂ ਬੀਮਾਰੀਆਂ ਤੋਂ ਮਿਲਦੀ ਹੈ ਨਿਜ਼ਾਤ

Monday, Aug 17, 2020 - 04:18 PM (IST)

ਪੋਸ਼ਕ ਤੱਤਾਂ ਨਾਲ ਭਰਪੂਰ 'ਨਾਖ਼ਾਂ' ਖਾਣ ਨਾਲ ਇਨ੍ਹਾਂ ਬੀਮਾਰੀਆਂ ਤੋਂ ਮਿਲਦੀ ਹੈ ਨਿਜ਼ਾਤ

ਜਲੰਧਰ - ਫਲ ਖਾਣੇ ਸਾਰੇ ਪਸੰਦ ਕਰਦੇ ਹਨ, ਕਿਉਂਕਿ ਇਹ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹਨ। ਫਲ ਖਾਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਨਾਖ਼ ਇਕ ਅਜਿਹਾ ਫਲ ਹੈ, ਜੋ ਖਾਣ ਵਿਚ ਬਹੁਤ ਸੁਆਦ ਹੁੰਦਾ ਹੀ। ਇਸ ਤੋਂ ਇਲਾਵਾ ਇਹ ਸਾਡੇ ਲਈ ਵੀ ਬਹੁਤ ਫਾਇਦੇਮੰਦ ਹੈ। ਨਾਖ਼ਾਂ ਵਿਚ ਫਾਈਬਰ, ਪੋਸ਼ਕ ਤੱਤ ਅਤੇ ਮਿਨਰਲਸ ਬਹੁਤ ਜ਼ਿਆਦਾ ਮਾਤਰਾ ਵਿਚ ਪਾਏ ਜਾਂਦੇ ਹਨ, ਜੋ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਨਾਖ਼ਾਂ ਨਾਲ ਜੁੜੇ ਕੁਝ ਫਾਇਦੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਬਾਰੇ ਜਾਣਨ ’ਤੇ ਤੁਸੀਂ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦੇਵੋਗੇ...

ਨਾਖ਼ਾਂ ਖਾਣ ਨਾਲ ਹੋਣ ਵਾਲੇ ਫਾਇਦੇ...

1. ਹੱਡੀਆਂ ਕਰੇ ਮਜ਼ਬੂਤ 
ਨਾਖ਼ਾਂ ਵਿਚ ਕੈਲਸ਼ੀਅਲ ਪਾਇਆ ਜਾਂਦਾ ਹੈ। ਨਾਖ਼ਾਂ ਖਾਣ ਨਾਲ ਤੁਹਾਡੀਆਂ ਹੱਡੀਆਂ ਨੂੰ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਮਿਲਦਾ ਹੈ। 

PunjabKesari

2. ਚਮੜੀ ਨੂੰ ਰੱਖੇ ਜਵਾਨ
ਨਾਖ਼ਾਂ ਵਿਚ ਵਿਟਾਮਿਨ-ਏ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ। ਨਾਖ਼ਾਂ ਦੀ ਵਰਤੋਂ ਕਰਨ ਨਾਲ ਚਮੜੀ 'ਤੇ ਵਧਦੀ ਉਮਰ ਦੇ ਪ੍ਰਭਾਵ ਨੂੰ ਸੌਖੇ ਢੰਗ ਨਾਲ ਘੱਟ ਕੀਤਾ ਜਾ ਸਕਦਾ ਹੈ।

3. ਕੋਲੈਸਟਰੋਲ ਨੂੰ ਕਰੇ ਕੰਟਰੋਲ
ਨਾਖ਼ਾਂ ਵਿਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸੇ ਲਈ ਕੋਲੈਸਟਰੋਲ ਨੂੰ ਘੱਟ ਕਰਨ ਲਈ ਨਾਖ਼ਾਂ ਖਾਣੀਆਂ ਚਾਹੀਦੀਆਂ ਹਨ। ਇਸ ਨਾਲ ਕੋਲੈਸਟਰੋਲ ਘੱਟ ਕਰਨ ਵਿਚ ਮਦਦ ਮਿਲਦੀ ਹੈ। 

4. ਐਲਰਜੀ ਤੋਂ ਛੁਟਕਾਰਾ
ਜੇਕਰ ਤੁਹਾਨੂੰ ਐਲਰਜੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਹਾਨੂੰ ਨਾਖ਼ਾਂ ਖਾਣੀਆਂ ਚਾਹੀਦੀਆਂ ਹਨ। ਨਾਖ਼ਾਂ ਦੀ ਵਰਤੋਂ ਨਾਲ ਤੁਸੀਂ ਐਲਰਜੀ ਤੋਂ ਛੁਟਕਾਰਾ ਪਾ ਸਕਦੇ ਹੋ। 

PunjabKesari

5. ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ
ਫਾਈਬਰ ਨਾਲ ਭਰਪੂਰ ਨਾਖ਼ਾਂ ਸ਼ੂਗਰ ਦੇ ਰੋਗੀਆਂ ਲਈ ਬਹੁਤ ਚੰਗਾ ਫਲ ਹੈ। ਇਸ ਨਾਲ ਤੁਹਾਡੀ ਸ਼ੂਗਰ ਦੀ ਮਾਤਰਾ ਨਹੀਂ ਵਧਦੀ। 

6. ਸਰੀਰ ਨੂੰ ਮਿਲੇ ਐਨਰਜੀ 
ਜੇਕਰ ਤੁਹਾਨੂੰ ਕਦੇ ਆਲਸ ਮਹਿਸੂਸ ਹੋ ਰਿਹਾ ਹੋਵੇ ਤਾਂ ਤੁਹਾਨੂੰ ਨਾਖ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਨਾਖ਼ਾਂ ਖਾਣ ਨਾਲ ਤੁਹਾਡੇ ਸਰੀਰ ਨੂੰ ਐਨਰਜੀ ਮਿਲਦੀ ਹੈ। 

PunjabKesari

7. ਇਮਿਊਨਿਟੀ ਵਧਾਵੇ
ਨਾਖ਼ਾਂ ਵਿਚ ਕਾਪਰ, ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਦੇ ਚੰਗੇ ਗੁਣ ਪਾਏ ਜਾਂਦੇ ਹਨ। ਇਹ ਸਾਰੇ ਗੁਣ ਇਮਿਊਨਿਟੀ ਨੂੰ ਵਧਾਉਣ ਵਿਚ ਮਦਦ ਕਰਦੇ ਹਨ। 

8. ਕੈਂਸਰ ਦੀ ਰੋਕਥਾਮ
ਨਾਖ਼ਾਂ ਵਿਚ ਮੌਜੂਦ ਐਂਟੀਆਕਸੀਡੈਂਟ ਗੁਣ ਕੈਂਸਰ ਦੀ ਰੋਕਥਾਮ ਵਿਚ ਮਦਦਗਾਰ ਹਨ। ਅਜਿਹਾ ਇਸ ਲਈ ਕਿ ਦੂਜੇ ਫਲਾਂ ਦੀ ਤੁਲਨਾ ਵਿਚ ਇਸ ਵਿਚ ਜ਼ਿਆਦਾ ਮਾਤਰਾ ਵਿਚ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ। 

ਪੜ੍ਹੋ ਇਹ ਵੀ ਖਬਰ -ਭਾਰ ਵਧਾਉਣ ਜਾਂ ਘਟਾਉਣ ’ਚ ਮਦਦ ਕਰਦਾ ਹੈ ‘ਦੇਸੀ ਘਿਓ’, ਜਾਣਨ ਲਈ ਪੜ੍ਹੋ ਇਹ ਖਬਰ

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

PunjabKesari

9. ਗਰਭ ਅਵਸਥਾ ਦੀ ਪ੍ਰੇਸ਼ਾਨੀਆਂ ਨੂੰ ਕਰੇ ਦੂਰ
ਗਰਭਵਤੀ ਜਨਾਨੀ ਨੂੰ ਨਾਖ਼ਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਹ ਗਰਭ ਅਵਸਥਾ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਵਿਚ ਬਹੁਤ ਮਦਦ ਕਰਦੀ ਹੈ। 

10. ਦਿਲ ਦੇ ਰੋਗਾਂ ਨੂੰ ਕਰੇ ਘੱਟ 
ਨਾਖ਼ਾਂ ਪੋਟਾਸ਼ੀਅਮ ਦੀ ਵਧੀਆ ਉਦਾਹਰਨ ਹੈ, ਜੋ ਖੂਨ ਦੇ ਦੋਰੇ ਨੂੰ ਘੱਟ ਕਰਦਾ ਹੈ। ਇਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਦਿਲ ਦੀਆਂ ਸੰਭਾਵਨਾਵਾਂ ਘੱਟ ਹੋ ਜਾਂਦੀਆਂ ਹਨ। 

ਪੜ੍ਹੋ ਇਹ ਵੀ ਖਬਰ - ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੀਆਂ ਹਨ, ਇਸ ਅੱਖਰ ਦੀਆਂ ਕੁੜੀਆਂ, ਜਾਣੋ ਕਿਉਂ

ਪੜ੍ਹੋ ਇਹ ਵੀ ਖਬਰ -ਆਸਟ੍ਰੇਲੀਆ ਤੇ UK ਵਾਂਗ ਵਿਦਿਆਰਥੀ ਦਾ ਸਪਾਊਸ ਵੀ ਕੈਨੇਡਾ ਜਾ ਸਕਦਾ ਹੈ ਨਾਲ

PunjabKesari


author

rajwinder kaur

Content Editor

Related News