ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ PRTC ਬੱਸ ਨਾਲ ਵੱਡਾ ਹਾਦਸਾ, ਕੰਡਕਟਰ ਦੀ ਮੌਤ, ਭਿਆਨਕ ਬਣੇ ਹਾਲਾਤ

Saturday, May 09, 2026 - 12:06 PM (IST)

ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ PRTC ਬੱਸ ਨਾਲ ਵੱਡਾ ਹਾਦਸਾ, ਕੰਡਕਟਰ ਦੀ ਮੌਤ, ਭਿਆਨਕ ਬਣੇ ਹਾਲਾਤ

ਬੰਗਾ (ਰਾਕੇਸ਼ ਅਰੋੜਾ) : ਅੱਜ ਤੜਕਸਾਰ ਬੰਗਾ ਫਗਵਾੜਾ ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਮੱਲਾ ਸੋਡੀਆ ਨਜ਼ਦੀਕ ਪੰਜਾਬ ਰੋਡਵੇਜ਼ ਦੀ ਬਸ ਅਤੇ ਟਿੱਪਰ ਵਿਚਕਾਰ ਹੋਈ ਟੱਕਰ ਦੌਰਾਨ ਬੱਸ ਕੰਡਕਟਰ ਦੀ ਮੌਤ ਅਤੇ ਬੱਸ ਡਰਾਈਵਰ ਸਮੇਤ 17 ਦੇ ਕਰੀਬ ਸਵਾਰੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੀ. ਆਰ. ਟੀ. ਸੀ. ਅੰਮ੍ਰਿਤਸਰ ਦੀ ਬੱਸ ਨੰਬਰ ਪੀ. ਬੀ. 02 ਈਜੀ 2687 ਜਿਸ ਨੂੰ ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਕਮਲਪੁਰ ਜ਼ਿਲ੍ਹਾ ਤਰਨਤਾਰਨ ਨਾਮੀ ਡਰਾਈਵਰ ਚਲਾ ਰਿਹਾ ਸੀ ਜਿਸ ਨਾਲ ਕੰਡਕਟਰ ਰਾਜਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਨਿਵਾਸੀ ਰਵਾਨਾ ਚੱਕ ਜ਼ਿਲ੍ਹਾ ਅੰਮ੍ਰਿਤਸਰ ਸਵਾਰ ਸੀ ਜੋ ਸਵਾਰੀਆ ਨੂੰ ਲੈਕੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸਨ। ਜਿਵੇਂ ਹੀ ਉਪਰੋਕਤ ਬੱਸ ਦੁਰਘਟਨਾ ਸਥਾਨ 'ਤੇ ਪੁੱਜੀ ਤਾਂ ਆਪਣੇ ਤੋਂ ਅੱਗੇ ਜਾ ਰਹੇ ਟਿੱਪਰ ਨੰਬਰ ਪੀ. ਬੀ. 09 ਐਸ 5509 ਨਾਲ ਜਾ ਟਕਰਾਈ ਅਤੇ ਬੇਕਾਬੂ ਹੋ ਕੇ ਖੇਤਾਂ ਵਿਚ ਜਾ ਵੜੀ ਅਤੇ ਟਿੱਪਰ ਸੜਕ ਵਿਚਕਾਰ ਹੀ ਪਲਟ ਗਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬੱਸ ਦਾ ਡਰਾਈਵਰ ਅਤੇ ਕੰਡਕਟਰ ਬੁਰੀ ਤਰ੍ਹਾਂ ਨਾਲ ਬੱਸ ਵਿਚ ਫਸ ਗਏ। ਜਿਨਾਂ ਨੂੰ ਮੌਕੇ 'ਤੇ ਹਾਜ਼ਰ ਰਾਹਗੀਰਾਂ ਅਤੇ ਥਾਣਾ ਬਹਿਰਾਮ ਦੇ ਪੁਲਸ ਅਧੀਕਾਰੀ ਐੱਸ. ਐੱਚ. ਓ ਐਸਾ ਆਈ ਰਾਮਪਾਲ, ਏ. ਐੱਸ. ਆਈ ਬਲਿਹਾਰ ਸਿੰਘ ਅਤੇ ਐੱਸ. ਐੱਸ. ਐੱਫ ਦੀਆਂ ਟੀਮ ਏ. ਐੱਸ. ਆਈ ਗੁਰਦੀਪ ਰਾਮ ਕਾਂਸਟੇਬਲ ਰੋਹਿਤ ਮੋਨਿਕਾ ਅਤੇ ਮਨਪ੍ਰੀਤ ਸਿੰਘ ਨੇ ਨੈਸ਼ਨਲ ਹਾਈਵੇ ਦੀ ਰਿਕਵਰੀ ਵੈਨ ਨਾਲ ਬਹੁਤ ਮਸ਼ੱਕਤ ਉਪਰੰਤ ਬੱਸ ਵਿਚੋਂ ਬਾਹਰ ਕੱਢਿਆ ਅਤੇ ਬੱਸ ਵਿਚ ਸਵਾਰ ਸਵਾਰੀਆਂ ਨੂੰ 108 ਅਤੇ ਨੈਸ਼ਨਲ ਹਾਈਵੇ ਦੀ ਐਬੂਲੈਂਸ ਦੁਆਰਾ ਸਿਵਲ ਹਸਪਤਾਲ ਪਹੁੰਚਾਇਆ ਜਦੋਂ ਕਿ ਬੱਸ ਦੇ ਡਰਾਈਵਰ ਨੂੰ ਨਜ਼ਦੀਕੀ ਪੈਂਦੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਾਖਲ ਕਰਵਾਇਆ ਗਿਆ। 

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਇਨ੍ਹਾਂ ਤਾਰੀਖਾਂ ਨੂੰ ਹੋ ਸਕਦਾ ਹੈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ

ਜਿੱਥੇ ਡਾਕਟਰੀ ਟੀਮ ਨੇ ਬੱਸ ਦੇ ਕੰਡਕਟਰ ਰਾਜਵਿੰਦਰ ਸਿੰਘ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਉਸਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਅਤੇ ਜ਼ਖਮੀ ਮਨਜੀਤ ਕੌਰ ਨਮੀ ਸਵਾਰੀ ਨੂੰ ਹਸਪਤਾਲ 32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਬਸ ਦੇ ਕੰਡਕਟਰ ਦੀ ਮੌਤ ਹੋ ਗਈ ਜਦੋਂ ਕਿ ਬੱਸ ਵਿਚ ਸਵਾਰ ਸਵਾਰੀਆਂ ਵਿਚ ਇਸ਼ਿਤਾ ਸ਼ਰਮਾ ਪੁੱਤਰੀ ਰਾਜੀਵ ਕੁਮਾਰ ਨਿਵਾਸੀ ਗੋਕਲ ਵਿਹਾਰ, ਬਟਾਲਾ, ਕਿਰਨਾ ਪਤਨੀ ਪਦਮ ਸਿੰਘ ਨਿਵਾਸੀ ਸਿਹਲਵਾ ਫਤਿਹਪੁਰ ਰੂਪਨਗਰ, ਸੁਰਿੰਦਰ ਪਾਲ ਸਿੰਘ ਪੁੱਤਰ ਧਨੀ ਰਾਮ ਨਿਵਾਸੀ ਗੋਬਿੰਦ ਕਲੋਨੀ ਸੈਕਟਰ 11 ਖਰੜ, ਰਾਣੀ ਪਤਨੀ ਸੁਰਿੰਦਰ ਪਾਲ ਸਿੰਘ ਨਿਵਾਸੀ ਗੋਬਿੰਦ ਕਲੋਨੀ ਸੈਕਟਰ 11 ਖਰੜ, ਕਿਰਨ ਮਾਨ ਪੁੱਤਰੀ ਸੁਰਿੰਦਰ ਪਾਲ ਸਿੰਘ ਨਿਵਾਸੀ ਗੋਵਿੰਦ ਕਲੋਨੀ ਸੈਕਟਰ 11 ਖਰੜ, ਰੀਤੂ ਰਾਣੀ ਪਤਨੀ ਰਾਮਪਾਲ ਨਿਵਾਸੀ ਫਤਿਹਪੁਰ ਰੂਪਨਗਰ, ਨੀਤਾ ਰਾਣੀ ਪਤਨੀ ਭੀਮ ਸਿੰਘ ਨਿਵਾਸੀ ਫਤਿਹਪੁਰ ਰੂਪਨਗਰ, ਗਗਨਪ੍ਰੀਤ ਪੁਤਰੀ ਜਗਦੀਸ਼ ਕੁਮਾਰ ਨਿਵਾਸੀ ਨਵਾਂਸ਼ਹਿਰ, ਨੀਲਮ ਕੌਰ ਪਤਨੀ ਸੁਭਾਸ਼ ਨਿਵਾਸੀ ਖਰੜ ਨਜ਼ਦੀਕ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ, ਸੁਮਨ ਪਤਨੀ ਜਗਦੀਸ਼ ਕੁਮਾਰ ਨਿਵਾਸੀ ਨਵਾਂਸ਼ਹਿਰ, ਸਬਿਤਾ ਕਪੂਰਪਤਨੀ ਧਰਮਿੰਦਰ ਕਪੂਰ ਨਿਵਾਸੀ ਖਰੜ, ਕਰਿਸ਼ਮਾ ਪਤਨੀ ਬਾਲ ਕ੍ਰਿਸ਼ਨ ਨਿਵਾਸੀ ਨਵਾਂਸ਼ਹਿਰ, ਸੁਨੀਤਾ ਦੇਵੀ ਪਤਨੀ ਧਰਮਿੰਦਰ ਸਿੰਘ ਨਿਵਾਸੀ ਨਵਾਂਸ਼ਹਿਰ, ਕਨੂੰ ਪੁੱਤਰੀ ਅਸ਼ੋਕ ਕੁਮਾਰ ਨਿਵਾਂਸੀ ਜਲੰਧਰ, ਜਸਵੰਤ ਰਾਏ ਪੁੱਤਰ ਹਰਭਜਨ ਦਾਸ ਨਿਵਾਸੀ ਮਜਾਰੀ ਨੇੜੇ ਬੰਗਾ ਜੋ ਸਿਵਲ ਹਸਪਤਾਲ ਬੰਗਾ ਵਿਖੇ ਜੇਰੇ ਇਲਾਜ ਸਨ। 

ਇਹ ਵੀ ਪੜ੍ਹੋ : ਚਿੱਟੇ ਤੋਂ ਵੀ ਖ਼ਤਰਨਾਕ ਹੈ ਜ਼ੌਂਬੀ ਡਰੱਗ, ਇਨਸਾਨ ਨੂੰ ਸੁੰਨ ਕਰ ਬਣਾ ਦਿੰਦਾ ਹੈ 'ਜ਼ਿੰਦਾ ਲਾਸ਼'

ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਸਵਾਰੀਆਂ ਨੇ ਦੱਸਿਆ ਕਿ ਉਹ ਬਿਆਸ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ ਅਤੇ ਬੱਸ ਦਾ ਡਰਾਈਵਰ ਬੱਸ ਨੂੰ ਬਹੁਤ ਤੇਜ਼ੀ ਨਾਲ ਚਲਾ ਰਿਹਾ ਸੀ, ਜਿਸ ਨੂੰ ਉਨ੍ਹਾਂ ਨੇ ਵਾਰ-ਵਾਰ ਬੱਸ ਨੂੰ ਹੌਲੀ ਚਲਾਉਣ ਲਈ ਕਿਹਾ ਸੀ ਪਰ ਉਸ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ ਅਤੇ ਆਖਿਰ ਹਾਦਸਾ ਵਾਪਰ ਗਿਆ। ਥਾਣਾ ਬਹਿਰਾਮ ਦੇ ਏਐੱਸਆਈ ਬਲਿਹਾਰ ਸਿੰਘ ਨੇ ਦੱਸਿਆ ਕਿ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਦੁਰਘਟਨਾ ਦੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਹੋ ਗਿਆ ਵੱਡਾ ਐਲਾਨ, 11 ਮਈ ਨੂੰ ਲੈ ਕੇ ਜਾਰੀ ਹੋਏ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News