ਸਿਹਤ ਲਈ ਬੇਹੱਦ ਲਾਹੇਵੰਦ ਹੈ ''ਪੀਨਟ ਬਟਰ'', ਭਾਰ ਘੱਟ ਕਰਨ ਸਣੇ ਹੁੰਦੇ ਨੇ ਕਈ ਫ਼ਾਇਦੇ

03/08/2023 11:05:27 AM

ਨਵੀਂ ਦਿੱਲੀ (ਬਿਊਰੋ) - ਅੱਜ-ਕੱਲ੍ਹ ਅਸੀਂ ਆਪਣੇ ਨਾਸ਼ਤੇ ਨੂੰ ਬਹੁਤ ਹੀ ਹਲਕਾ ਅਤੇ ਸਾਦਾ ਬਣਾ ਲਿਆ ਹੈ, ਕਦੇ ਚਾਹ-ਟੋਸਟ, ਕਦੇ ਬਰੈੱਡ-ਬਟਰ, ਕਦੇ ਕੁਝ ਹੋਰ, ਅਜਿਹੇ 'ਚ ਪਤਾ ਨਹੀਂ ਕਿਹੜਾ ਭੋਜਨ ਸਾਡੇ ਸਰੀਰ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਪੀਨਟ ਬਟਰ ਬਾਰੇ ਹਰ ਕੋਈ ਜਾਣਦਾ ਹੈ ਅਤੇ ਬਹੁਤ ਸਾਰੇ ਲੋਕ ਇਸ ਨੂੰ ਬਹੁਤ ਸ਼ੌਕ ਨਾਲ ਖਾਂਦੇ ਹਨ, ਇਹ ਬਾਜ਼ਾਰ 'ਚ ਆਸਾਨੀ ਨਾਲ ਉਪਲਬਧ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਸੁਪਰਫੂਡ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ 'ਚ ਬਹੁਤ ਸਾਰਾ ਫਾਈਬਰ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ ਹਨ, ਨਾਲ ਹੀ ਇਸ ਦੇ ਮੇਵਿਆਂ 'ਚ ਉੱਚ ਮੋਨੋਸੈਚੁਰੇਟਿਡ ਫੈਟ ਵੀ ਹੁੰਦਾ ਹੈ। ਇਸ 'ਚ ਆਇਰਨ, ਜ਼ਿੰਕ, ਵਿਟਾਮਿਨ ਅਤੇ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਪੀਨਟ ਬਟਰ ਦਾ ਸੇਵਨ ਕਰਕੇ ਆਪਣਾ ਭਾਰ ਘੱਟ ਕਰ ਸਕਦੇ ਹੋ ਅਤੇ ਨਾਲ ਹੀ ਇਸ ਦੇ ਹੋਰ ਫ਼ਾਇਦਿਆਂ ਦੇ ਬਾਰੇ 'ਚ...

ਪੀਨਟ ਬਟਰ ਖਾਣ ਦੇ 4 ਫ਼ਾਇਦੇ

1. ਭੁੱਖ ਨੂੰ ਕਰਦਾ ਹੈ ਕੰਟਰੋਲ 
ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਖਾਣਾ ਖਾਣ ਦੇ ਤੁਰੰਤ ਬਾਅਦ ਸਾਨੂੰ ਦੁਬਾਰਾ ਭੁੱਖ ਲੱਗ ਜਾਂਦੀ ਹੈ, ਅਜਿਹੇ 'ਚ ਅਸੀਂ ਬਾਹਰ ਦੇ ਖਾਣੇ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਾਂ ਪਰ ਪੀਨਟ ਬਟਰ ਦਾ ਸੇਵਨ ਕਰਨ ਤੋਂ ਬਾਅਦ ਸਾਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ ਅਤੇ ਇਹ ਸਾਨੂੰ ਜ਼ਿਆਦਾ ਭੋਜਨ ਖਾਣ ਤੋਂ ਕੰਟਰੋਲ ਕਰਦਾ ਹਾਂ। ਨਾਲ ਹੀ ਇਸ ਦੇ ਪੌਸ਼ਟਿਕ ਤੱਤ ਸਰੀਰ ਨੂੰ ਪੂਰੀ ਖੁਰਾਕ ਦਿੰਦੇ ਹਨ।

2. ਭਾਰ ਘਟਾਉਣ 'ਚ ਕਰਦਾ ਹੈ ਮਦਦ
ਪੀਨਟ ਬਟਰ 'ਚ ਬਹੁਤ ਸਾਰੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ਜਿਵੇਂ ਪ੍ਰੋਟੀਨ, ਫਾਈਬਰ, ਵਿਟਾਮਿਨ ਆਦਿ। ਅਜਿਹੇ 'ਚ ਇਸ ਦਾ ਸੇਵਨ ਕਰਨ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਤੁਹਾਨੂੰ ਦੱਸ ਦੇਈਏ ਕਿ ਫਾਈਬਰ ਅਤੇ ਫੋਲੇਟ ਤੱਤ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਤੁਸੀਂ ਇਸ ਨੂੰ ਕਸਰਤ ਅਤੇ ਜਿਮ ਤੋਂ ਬਾਅਦ ਵੀ ਖਾ ਸਕਦੇ ਹੋ ਕਿਉਂਕਿ ਇਸ 'ਚ ਫਾਈਬਰ ਹੁੰਦਾ ਹੈ ਇਸ ਲਈ ਇਹ ਪਾਚਨ ਸ਼ਕਤੀ ਨੂੰ ਵੀ ਮਜ਼ਬੂਤ ​​ਕਰਦਾ ਹੈ।

PunjabKesari

3. ਅੱਖਾਂ ਲਈ ਫ਼ਾਇਦੇਮੰਦ
ਅੱਖਾਂ ਲਈ ਪੀਨਟ ਬਟਰ ਖਾਣਾ ਫ਼ਾਇਦੇਮੰਦ ਹੁੰਦਾ ਹੈ। ਕਈ ਵਾਰ ਸਾਡੀਆਂ ਅੱਖਾਂ ਨੂੰ ਭਾਰਾ ਮਹਿਸੂਸ ਹੁੰਦਾ ਹੈ, ਜਿਸ ਦਾ ਮੁੱਖ ਕਾਰਨ ਇਹ ਹੈ ਕਿ ਉਹ ਥੱਕੀਆਂ ਹੋਈਆਂ ਹਨ, ਅਜਿਹੀ ਸਥਿਤੀ 'ਚ ਪੀਨਟ ਬਟਰ ਬਹੁਤ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ 'ਚ ਵਿਟਾਮਿਨ-ਏ ਪਾਇਆ ਜਾਂਦਾ ਹੈ, ਜੋ ਅੱਖਾਂ ਲਈ ਚੰਗਾ ਹੁੰਦਾ ਹੈ।

4. ਸ਼ੂਗਰ ਨੂੰ ਕਰਦਾ ਹੈ ਕੰਟਰੋਲ 
ਪੀਨਟ ਬਟਰ ਇਕ ਪ੍ਰੋਸੈਸਡ ਫੂਡ ਹੈ ਜਿਸ 'ਚ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਇਸ ਤਰ੍ਹਾਂ ਇਹ ਸਰੀਰ 'ਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ, ਜਿਸ ਨਾਲ ਸ਼ੂਗਰ, ਦਿਲ ਦੇ ਰੋਗ, ਬਲੱਡ ਪ੍ਰੈਸ਼ਰ ਆਦਿ ਵਰਗੀਆਂ ਹੋਰ ਬੀਮਾਰੀਆਂ ਨਹੀਂ ਹੁੰਦੀਆਂ।

PunjabKesari


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
 


sunita

Content Editor

Related News