ਸੁਆਦ ਦੇ ਨਾਲ-ਨਾਲ ਗੁਣਾਂ ਨਾਲ ਭਰਪੂਰ ਹੈ ਆੜੂ

Tuesday, May 30, 2017 - 02:25 PM (IST)

ਨਵੀਂ ਦਿੱਲੀ— ਆੜੂ ਗਰਮੀਆਂ 'ਚ ਖਾਧਾ ਜਾਣ ਵਾਲਾ ਫਲ ਹੈ, ਜਿਸ 'ਚ ਕਈ ਤਰ੍ਹਾਂ ਦੇ ਵਿਟਾਮਿਨਜ਼, ਖਣਿਜ, ਐਂਟੀ-ਆਕਸੀਡੈਂਟ ਤੇ ਹੋਰ ਕਈ ਗੁਣ ਪਾਏ ਜਾਂਦੇ ਹਨ। ਪੀਲੇ ਅਤੇ ਹਲਕੇ ਗੁਲਾਬੀ ਰੰਗ ਦਾ ਇਹ ਫਲ ਖਾਣ 'ਚ ਸੁਆਦ ਅਤੇ ਰਸਦਾਰ ਹੁੰਦਾ ਹੈ। ਸਿਰਫ ਸੁਆਦ ਹੀ ਨਹੀਂ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਸਦੇ ਮੈਡੀਕਲ ਗੁਣ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਸਾਡੀ ਰੱਖਿਆ ਕਰਦੇ ਹਨ। ਅੱਖ, ਚਮੜੀ ਦੇ ਨਾਲ-ਨਾਲ ਇਹ ਵਾਲਾਂ ਲਈ ਵੀ ਬੈਸਟ ਮੰਨਿਆ ਜਾਂਦਾ ਹੈ। ਜੇ ਤੁਸੀਂ ਆੜੂ ਖਾਣਾ ਪਸੰਦ ਨਹੀਂ ਕਰਦੇ ਤਾਂ ਯਕੀਨਣ ਇਸਦੇ ਗੁਣਾਂ ਨੂੰ ਜਾਣ ਕੇ ਅੱਜ ਹੀ ਇਸ ਨੂੰ ਖਾਣਾ ਸ਼ੁਰੂ ਕਰ ਦੇਵੋਗੇ। ਚਲੋ ਇਸ ਤੋਂ ਮਿਲਣ ਵਾਲੇ ਢੇਰ ਸਾਰੇ ਫਾਇਦੇ ਬਾਰੇ ਜਾਣਦੇ ਹਾਂ।
1. ਛਾਤੀ ਦੇ ਕੈਂਸਰ ਤੋਂ ਬਚਾਅ
ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਬਚਣ ਲਈ ਆੜੂ ਦਾ ਸੇਵਨ ਕਰੋ। ਇਸ 'ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਛਾਤੀ ਦੇ ਕੈਂਸਰ ਨੂੰ ਵਧਣ ਤੋਂ ਰੋਕਦੇ ਹਨ। ਇਸ ਲਈ ਔਰਤਾਂ ਨੂੰ ਇਸਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
2. ਗਠੀਆ
ਇਸ 'ਚ ਸੋਜ ਨੂੰ ਘੱਟ ਕਰਨ ਵਾਲੇ ਰੋਗਾਣੂਰੋਧੀ ਤੇ ਐਂਟੀ-ਆਕਸੀਡੈਂਟ ਗੁਣ ਭਰਪੂਰ ਮਾਤਰਾ 'ਚ ਮੋਜੂਦ ਹੁੰਦੇ ਹਨ। ਗਠੀਆ ਪੀੜਤ ਲੋਕਾਂ ਨੂੰ ਇਸਦਾ ਸੇਵਨ ਕਰਨਾ ਚਾਹੀਦਾ ਹੈ।
3. ਕਬਜ਼ ਤੋਂ ਰਾਹਤ
ਸਹੀ ਸਮੇਂ 'ਤੇ ਭੋਜਨ ਨਾ ਕਰਨਾ ਜਾਂ ਫਿਰ ਕਿਸੇ ਹੋਰ ਕਾਰਨ ਕਈ ਲੋਕਾਂ ਨੂੰ ਕਬਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਬਜ਼ ਦੀ ਸਮੱਸਿਆ ਦੂਰ ਕਰਨ 'ਚ ਆੜੂ ਦਾ ਰਸ ਬੇਹਦ ਫਾਇਦੇਮੰਦ ਹੈ।
4. ਗਰਭਵਤੀ ਔਰਤਾਂ ਲਈ ਫਾਇਦੇਮੰਦ
ਪ੍ਰੈਗਨੈਂਸੀ 'ਚ ਆੜੂ ਦਾ ਸੇਵਨ ਕਰਨ ਨਾਲ ਫਾਇਦਾ ਮਿਲਦਾ ਹੈ। ਇਸ 'ਚ ਮੌਜੂਦ ਫਾਈਬਰ ਪ੍ਰੈਗਨੈਂਸੀ ਦੌਰਾਨ ਕਾਫੀ ਅਹਿਮ ਹੁੰਦੇ ਹਨ।
5. ਚਮੜੀ ਲਈ ਲਾਭਕਾਰੀ
ਇਸ 'ਚ ਵਿਟਾਮਿਨ ਏ ਅਤੇ ਸੀ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਚਮੜੀ ਨੂੰ ਸਿਹਤਮੰਦ ਰੱਖਣ 'ਚ ਬੇਹੱਦ ਮਦਦਗਾਰ ਹਨ। ਡਾਰਕ ਸਰਕਲਸ ਅਤੇ ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਨੂੰ ਫੇਸਪੈਕ ਦੇ ਤੌਰ 'ਤੇ ਇਸਤੇਮਾਲ ਕਰ ਸਕਦੇ ਹੋ।
6. ਕੋਲੈਸਟਰੋਲ ਕੰਟਰੋਲ ਕਰੇ
ਆੜੂ ਖਾਣ ਨਾਲ ਕੋਲੈਸਟਰੋਲ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਸ 'ਚ ਬੀਟਾ ਕੈਰੋਟੀਨ ਹੁੰਦਾ ਹੈ, ਜੋ ਖੂਨ ਦੇ ਪ੍ਰਵਾਹ 'ਚ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਦਾ ਹੈ।
7. ਐਨੀਮੀਆ
ਐਨੀਮੀਆ ਤੋਂ ਪੀੜਤ ਲੋਕਾਂ ਲਈ ਵੀ ਆੜੂ ਫਾਇਦੇਮੰਦ ਹੈ। ਇਸ 'ਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਤੁਹਾਡੇ ਸਰੀਰ 'ਚ ਲੋਹੇ ਨੂੰ ਬਿਹਤਰ ਤਰੀਕੇ ਨਾਲ ਸੋਖਣ 'ਚ ਮਦਦਗਾਰ ਹੈ।


 


Related News