ਅੱਜ ਤੋਂ ਹੀ ਖਾਣਾ ਸ਼ੁਰੂ ਕਰ ਦਿਓ ਇਹ 3 ਚੀਜ਼ਾਂ, ਕੰਟਰੋਲ 'ਚ ਰਹੇਗਾ ਯੂਰਿਕ ਐਸਿਡ

Sunday, Jul 21, 2024 - 09:51 PM (IST)

ਅੱਜ ਤੋਂ ਹੀ ਖਾਣਾ ਸ਼ੁਰੂ ਕਰ ਦਿਓ ਇਹ 3 ਚੀਜ਼ਾਂ, ਕੰਟਰੋਲ 'ਚ ਰਹੇਗਾ ਯੂਰਿਕ ਐਸਿਡ

ਨਵੀਂ ਦਿੱਲੀ : ਗਲਤ ਲਾਈਫਸਟਾਇਲ ਤੇ ਖਰਾਬ ਆਦਤਾਂ ਦੇ ਚੱਲਦੇ ਵੱਡੀ ਗਿਣਤੀ ਵਿਚ ਲੋਕ ਯੂਰਿਕ ਐਸਿਡ ਦੇ ਮਰੀਜ਼ ਬਣ ਰਹੇਹਨ। ਸਰੀਰ ਵਿਚ ਯੂਰਿਕ ਐਸਿਡ ਦੇ ਵਧੇ ਹੋਏ ਲੈਵਨ ਨਾਲ ਸਰੀਰ ਦੇ ਜੋੜਾਂ ਵਿਚ ਦਰਦ, ਆਥਰਾਇਟਸ, ਕਿਡਨੀ ਜਿਹੀਆਂ ਪਰੇਸ਼ਾਨੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿਚ ਇਸ ਨੂੰ ਕੰਟਰੋਲ ਕਰਨਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ। ਅਜਿਹੇ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਚੀਜ਼ਾਂ ਖਾਣ ਨਾਲ ਤੁਸੀਂ ਯੂਰਿਕ ਐਸਿਡ ਨੂੰ ਕੰਟਰੋਲ ਕਰ ਸਕਦੇ ਹੋ।

ਕਈ ਤਰ੍ਹਾਂ ਦੇ ਭੋਜਨ ਪਦਾਰਥਾਂ ਵਿਚ ਪਿਊਰੀਨ ਨਾਂ ਦਾ ਕੰਪਾਊਂਡ ਵਧੇਰੇ ਹੁੰਦਾ ਹੈ। ਜਦੋਂ ਤੁਸੀਂ ਭੋਜਨ ਖਾਂਦੇ ਹੋ ਤਾਂ ਪਿਊਰੀਨ ਸਰੀਰ ਵਿਚ ਜਾ ਕੇ ਟੁੱਟ ਜਾਂਦਾ ਹੈ। ਪਿਊਰੀਨ ਦੀ ਵਧੇਰੇ ਟੁੱਟਿਆ ਹੋਇਆ ਹਿੱਸਾ ਖੂਨ ਵਿਚ ਘੁਲ ਜਾਂਦਾ ਹੈ ਤੇ ਕਿਡਨੀ ਰਾਹੀਂ ਯੂਰੀਨ ਦੇ ਰੂਪ ਵਿਚ ਬਾਹਰ ਨਿਕਲ ਜਾਂਦਾ ਹੈ। ਇਥੋਂ ਤਕ ਹਾਲਾਤ ਠੀਕ ਰਹਿੰਦੇ ਹਨ। ਪਰ ਜਦੋਂ ਪਿਊਰੀਨ ਦਾ ਬਚਿਆ ਹੋਇਆ ਹਿੱਸਾ ਸਰੀਰ ਵਿਚੋਂ ਨਹੀਂ ਨਿਕਦਾ ਤਾਂ ਇਹ ਤੁਹਾਡੇ ਲਈ ਪਰੇਸ਼ਾਨੀ ਖੜ੍ਹੀ ਕਰ ਦਿੰਦਾ ਹੈ। ਅਜਿਹੇ ਵਿਚ ਯੂਰਿਕ ਐਸਿਡ ਦੀ ਮਾਤਰਾ ਸਰੀਰ ਵਿਚ ਵਧਣ ਲੱਗਦੀ ਹੈ।

ਤੁਲਸੀ ਹੈ ਲਾਭਦਾਇਕ
ਰੋਜ਼ਾਨਾ ਤੁਲਸੀ ਦਾ ਸੇਵਨ ਕਰਨ ਨਾਲ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ। ਇਸ ਦੇ ਸੇਵਨ ਨਾਲ ਸਰੀਰ ਵਿਚ ਜਮਾ ਫਾਲਤੂ ਪਦਾਰਥਾਂ ਨੂੰ ਬਾਹਰ ਨਿਕਲਣ ਵਿਚ ਮਦਦ ਮਿਲਦੀ ਹੈ। ਜੇਕਰ ਤੁਸੀਂ ਆਪਣੇ ਸਰੀਰ ਵਿਚ ਯੂਰਿਕ ਐਸਿਡ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ 4-5 ਤੁਲਸੀ ਦੇ ਪੱਤਿਆਂ ਨੂੰ ਚਬਾ ਕੇ ਖਾ ਸਕਦੇ ਹੋ।

ਪਪੀਤੇ ਦਾ ਕਰੋ ਸੇਵਨ
ਜੇਕਰ ਤੁਹਾਡਾ ਯੂਰਿਕ ਐਸਿਡ ਵਧਿਆ ਹੋਇਆ ਹੈ ਤਾਂ ਪਪੀਤੇ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਵਿਚ ਪਪੈਨ ਨਾਂ ਦਾ ਪ੍ਰੋਟਿਯੋਲਿਟਿਕ ਐਂਜ਼ਾਇਮ ਪਾਇਆ ਜਾਂਦਾ ਹੈ। ਇਹ ਸਰੀਰ ਨੂੰ ਪ੍ਰੋਟੀਨ ਪਚਾਉਣ ਵਿਚ ਮਦਦ ਕਰਦਾਹੈ। ਇਸ ਨਾਲ ਖੂਨ ਵਿਚ ਯੂਰਿਕ ਐਸਿਡ ਦੇ ਨਿਰਮਾਣ ਨੂੰ ਰੋਕਣ ਵਿਚ ਮਦਦ ਮਿਲਦੀ ਹੈ।

ਕੱਦੂ ਵੀ ਫਾਇਦੇਮੰਦ
ਜੇਕਰ ਤੁਸੀਂ ਯੂਰਿਕ ਐਸਿਡ ਦੇ ਮਰੀਜ਼ ਹੋ ਤਾਂ ਕੱਦੂ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਯੂਰਿਕ ਐਸਿਡ ਵਧਣ ਦਾ ਕਾਰਨ ਹੈ ਸਰੀਰ ਵਿਚ ਪਿਊਰੀਨ ਦਾ ਟੁੱਟਣਾ। ਕੱਦੂ ਵਿਚ ਪਿਊਰੀਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਪਿਊਰੀਨ  ਐਸਿਡ ਦੇ ਮਰੀਜ਼ਾਂ ਦੇ ਲਈ ਕਾਫੀ ਫਾਇਦੇਮੰਦ ਸਾਬਿਤ ਹੁੰਦਾ ਹੈ। ਉਥੇ ਹੀ ਵਿਟਾਮਿਨ ਸੀ, ਬੀਟੀ ਕੈਰੋਟੀਨ ਤੇ ਲਯੂਟੀਨ ਜਿਹੇ ਐਂਟੀਆਕਸੀਡੈਂਟ ਨਾਲ ਵੀ ਭਰਪੂਰ ਹੁੰਦਾ ਹੈ। ਇਹ ਐਂਟੀਆਕਸੀਡੈਂਟ ਸਰੀਰ ਵਿਚ ਦਰਦ, ਸੋਜ ਤੇ ਆਕਸੀਡੇਟਿਵ ਤਣਾਅ ਨੂੰ ਘੱਟ ਕਰਦੇ ਹਨ।


author

Baljit Singh

Content Editor

Related News