ਭਾਰ ਘਟਾਉਣ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੈ ਸੰਤਰਾ, ਖੁਰਾਕ ’ਚ ਜ਼ਰੂਰ ਕਰੋ ਸ਼ਾਮਲ

Tuesday, Mar 23, 2021 - 11:05 AM (IST)

ਨਵੀਂ ਦਿੱਲੀ—ਲੋਕ ਸੰਤਰੇ ਦੀ ਵਰਤੋਂ ਕਈ ਤਰੀਕਿਆਂ ਨਾਲ ਕਰਦੇ ਹਨ। ਕੁਝ ਲੋਕ ਇਸ ਦੀ ਜੂਸ ਦੇ ਰੂਪ 'ਚ ਵਰਤੋਂ ਕਰਦੇ ਹਨ ਤਾਂ ਕੁਝ ਇਸ ਨੂੰ ਇੰਝ ਹੀ ਖਾਣਾ ਪਸੰਦ ਕਰਦੇ ਹਨ। ਸੰਤਰਾ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਵਿਟਾਮਿਨ ਸੀ, ਏ, ਅਮੀਨੋ ਐਸਿਡ, ਕੈਲਸ਼ੀਅਮ, ਫਾਸਫੋਰਸ, ਸੋਡੀਅਮ ਵਰਗੇ ਮਿਨਰਲਸ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਸ ਫ਼ਲ ਨੂੰ ਖਾਣ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਰੋਜ਼ਾਨਾ ਸਿਰਫ ਇਕ ਸੰਤਰਾ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਸੰਤਰਾ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ...

PunjabKesari
ਬਲੱਡ ਪ੍ਰੈਸ਼ਰ ਨੂੰ ਰੱਖੇ ਕੰਟਰੋਲ 
ਬਲੱਡ ਪ੍ਰੈਸ਼ਰ ਲੋਅ ਹੋਣ ਤੋਂ ਬਚਾਉਣ ਲਈ ਸਭ ਤੋਂ ਜ਼ਰੂਰੀ ਹੈ ਸੋਡੀਅਮ ਦੀ ਮਾਤਰਾ ਨੂੰ ਬੈਲੰਸ ਰੱਖਣਾ, ਸੰਤਰਾ ਸੋਡੀਅਮ ਦੀ ਮਾਤਰਾ ਨੂੰ ਨਾਰਮਲ ਰੱਖ ਕੇ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਦਾ ਹੈ। ਇਸ ਲਈ ਜਿਸ ਨੂੰ ਵੀ ਹਾਈ ਜਾਂ ਲੋਅ ਬਲੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਹੋਵੇ ਉਹ ਆਪਣੀ ਖੁਰਾਕ 'ਚ ਸੰਤਰੇ ਨੂੰ ਜ਼ਰੂਰ ਸ਼ਾਮਲ ਕਰੋ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਕੈਂਸਰ ਤੋਂ ਬਚਾਏ
ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡਿਕਲਸ ਤੋਂ ਸੁਰੱਖਿਅਤ ਰੱਖਦਾ ਹੈ। ਨਾਲ ਹੀ ਇਸ 'ਚ ਮੌਜੂਦ ਲਾਈਮੋਨਿਨ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦਾ ਹੈ। ਸੰਤਰੇ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਮੌਜੂਦ ਹੁੰਦੀ ਹੈ। ਰੋਜ਼ਾਨਾ ਸੰਤਰਾ ਖਾਣ ਨਾਲ ਲੀਵਰ ਦੇ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

PunjabKesari
ਕਿਡਨੀ ਦੀ ਪੱਥਰੀ ਤੋਂ ਰਾਹਤ
ਰੋਜ਼ਾਨਾ ਸੰਤਰੇ ਦੀ ਵਰਤੋਂ ਕਰਨ ਨਾਲ ਕਿਡਨੀ 'ਚ ਹੋਣ ਵਾਲੀ ਪੱਥਰੀ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਤੁਸੀਂ ਸੰਤਰੇ ਨੂੰ ਰੋਜ਼ਾਨਾ ਆਪਣੀ ਖੁਰਾਕ 'ਚ ਸ਼ਾਮਲ ਕਰੋ।

PunjabKesari
ਬਾਵਾਸੀਰ ਤੋਂ ਛੁਟਕਾਰਾ
ਸੰਤਰਾ ਢਿੱਡ ਦੇ ਅਲਸਰ ਨੂੰ ਖ਼ਤਮ ਕਰਦਾ ਹੈ ਅਤੇ ਬਵਾਸੀਰ ਤੋਂ ਰਾਹਤ ਦਿਵਾਉਂਦਾ ਹੈ। ਇਸ ਲਈ ਰੋਜ਼ਾਨਾ ਖਾਣਾ ਖਾਣ ਦੇ ਬਾਅਦ ਇਕ ਗਿਲਾਸ ਸੰਤਰੇ ਦਾ ਜੂਸ ਪੀਓ। ਬਵਾਸੀਰ ਦੇ ਮਰੀਜ ਸੰਤਰੇ ਦੇ ਛਿਲਕੇ ਦੇ ਪਾਊਡਰ ਨੂੰ ਵੀ ਪਾਣੀ 'ਚ ਮਿਲਾ ਕੇ ਪੀ ਸਕਦੇ ਹਨ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਸਰਦੀ-ਜ਼ੁਕਾਮ ਤੋਂ ਰਾਹਤ
ਸੰਤਰੇ 'ਚ ਮੌਜੂਦ ਵਿਟਾਮਿਨ ਸੀ ਸਰਦੀ-ਜ਼ੁਕਾਮ ਤੋਂ ਰਾਹਤ ਦਿਵਾਉਂਦਾ ਹੈ। ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਸੰਤਰੇ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਲਈ ਜ਼ੁਕਾਮ ਦੀ ਸਮੱਸਿਆ ਹੋਣ 'ਤੇ ਇਸ ਨੂੰ ਨਹੀਂ ਖਾਣਾ ਚਾਹੀਦਾ ਹੈ ਜਦਕਿ ਇਹ ਗ਼ਲਤ ਹੈ ਇਸ 'ਚ ਮੌਜੂਦ ਵਿਟਾਮਿਨ ਸੀ ਜ਼ੁਕਾਮ ਤੋਂ ਰਾਹਤ ਦਿਵਾਉਂਦਾ ਹੈ।

PunjabKesari
ਭਾਰ ਘੱਟ ਕਰੇ
ਜੋ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਰੋਜ਼ਾਨਾ ਸੰਤਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਚਾਹੋ ਤਾਂ ਇਸ ਦਾ ਜੂਸ ਵੀ ਪੀ ਸਕਦੇ ਹੋ।
ਅੱਖਾਂ ਦੀ ਰੌਸ਼ਨੀ ਵਧਾਏ
ਰੋਜ਼ਾਨਾ ਸੰਤਰੇ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਇਸ ਲਈ ਰੋਜ਼ਾਨਾ ਸੰਤਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਬੱਚਿਆਂ ਲਈ ਤਾਂ ਇਹ ਫ਼ਲ ਬਹੁਤ ਹੀ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


Aarti dhillon

Content Editor

Related News