ਕਿਡਨੀ ਸਟੋਨ ਦੀ ਸਮੱਸਿਆ ਹੋਣ ’ਤੇ ਖਾਓ ਸੰਤਰਾ, ਹੋਣਗੇ ਹੋਰ ਵੀ ਕਈ ਬੇਮਿਸਾਲ ਫਾਇਦੇ

11/24/2019 1:04:43 PM

ਜਲੰਧਰ - ਸਰਦੀਆਂ ਦੇ ਮੌਸਮ ’ਚ ਬਾਜ਼ਾਰ ’ਚ ਤਾਜ਼ੇ ਸੰਤਰੇ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨੂੰ ਅਸੀਂ ਕਈ ਤਰੀਕਿਆਂ ਨਾਲ ਆਪਣੀ ਡਾਈਟ ’ਚ ਸ਼ਾਮਲ ਕਰਦੇ ਹਾਂ। ਸੰਤਰੇ ਦੀ ਵਰਤੋਂ ਕੋਈ ਸਵੇਰੇ ਜੂਸ ਰਾਹੀਂ ਕਰਦਾ ਅਤੇ ਕੋਈ ਇਸ ਨੂੰ ਸ਼ਾਮ ਦੇ ਬਰੇਕ ’ਚ ਖਾਣਾ ਪਸੰਦ ਕਰਦਾ ਹੈ। ਸੰਤਰੇ ’ਚ ਵਿਟਾਮਿਨ-ਸੀ, ਏ, ਅਮਿਨੋ ਐਸਿਡ, ਬੀ-ਕੰਪਲੈਕਸ, ਕੈਲਸ਼ੀਅਮ, ਫਾਸਫੋਰਸ, ਸੋਡੀਅਮ ਵਰਗੇ ਮਿਨਰਲ ਪਾਏ ਜਾਂਦੇ ਹਨ, ਜਿਸ ਨਾਲ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਇਕ ਦਿਨ ’ਚ ਇਕ ਸੰਤਰਾ ਖਾਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ। ਸੰਤਰਾ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਵੀ ਦੂਰ ਰੱਖਦਾ ਹੈ। ਸੰਤਰਾ ਖਾਣ ਨਾਲ ਇਮਊਨ ਸਿਸਟਮ ਮਜ਼ਬੂਤ ਹੁੰਦਾ ਹੈ। 

ਸਰਦੀ-ਜੁਕਾਮ 
ਸੰਤਰੇ ‘ਚ ਪਾਏ ਜਾਣ ਵਾਲਾ ਵਿਟਾਮਿਨ-ਸੀ ਸਰਦੀ-ਜੁਕਾਮ, ਖਾਂਸੀ ਅਤੇ ਕਫ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੰਤਰੇ ਦੀ ਤਾਸੀਰ ਠੰਡੀ ਹੁੰਦੀ ਹੈ, ਜਿਸ ਕਾਰਨ ਜ਼ੁਕਾਮ ਹੋਣ ’ਤੇ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਰੋਜ਼ਾਨਾ ਸੰਤਰੇ ਦੇ ਜੂਸ ‘ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਸਿਹਤ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ।

PunjabKesari

ਬਲੱਡ ਪ੍ਰੈਸ਼ਰ ਕੰਟਰੋਲ 
ਫਾਈਬਰ ਅਤੇ ਸੋਡੀਅਮ ਦੇ ਗੁਣਾਂ ਨਾਲ ਭਰਪੂਰ ਸੰਤਰਾ ਡਾਇਬਟੀਜ਼ ਦੇ ਮਰੀਜਾਂ ਲਈ ਬਹੁਤ ਚੰਗਾ ਹੁੰਦਾ ਹੈ। ਹਾਈ ਜਾਂ ਲੋਅ ਬਲੱਡ ਪ੍ਰੈਸ਼ਰ ਹੋਣ ਦੀ ਸਮੱਸਿਆ ’ਤੇ ਰੋਜ਼ਾਨਾ ਆਪਣੀ ਡਾਇਟ ’ਚ ਸੰਤਰਾ ਦੀ ਵਰਤੋਂ ਕਰੋ, ਜਿਸ ਨਾਲ ਤੁਹਾਨੂੰ ਲਾਭ ਹੋਵੇਗਾ।

ਕੈਂਸਰ 
ਸੰਤਰੇ ‘ਚ ਮੌਜੂਦ ਵਿਟਾਮਿਨ-ਏ ਅਤੇ ਸੀ ਸਰੀਰ ‘ਚ ਮੌਜੂਦ ਲਾਈਮੋਨਿਨ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦੇ ਹਨ। ਸੰਤਰਾ ਸਰੀਰ ਨੂੰ ਨੁਕਸਾਨ ਪਹੁੰਚਾਉਣਵਾਲੇ ਫ੍ਰੀ ਰੈਡਿਕਲਸ ਤੋਂ ਸੁਰੱਖਿਅਤ ਰੱਖਦਾ ਹੈ। ਸਟਡੀ ਦੇ ਮੁਤਾਬਕ ਸੰਤਰਾ ਲੀਵਰ ਅਤੇ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ। 

PunjabKesari

ਕਿਡਨੀ ਦੀ ਪਥਰੀ 
ਕਿਡਨੀ ਸਟੋਨ ਦੀ ਸਮੱਸਿਆ ਹੋਣ ‘ਤੇ ਰੋਜ਼ਾਨਾ ਸੰਤਰੇ ਦੇ ਜੂਸ ਦੀ ਵਰਤੋ ਆਪਣੀ ਡਾਈਟ ’ਚ ਕਰੋ। ਸੰਤਰੇ ਦੀ ਵਰਤੋਂ ਕਰਨ ਨਾਲ ਕਿਡਨੀ ’ਚੋਂ ਪਥਰੀ 2-3 ਹਫਤੇ ‘ਚ ਹੀ ਨਿਕਲ ਜਾਵੇਗੀ। 

ਬਵਾਸੀਰ 
ਖਾਣਾ ਖਾਣ ਤੋਂ ਬਾਅਜ ਰੋਜ਼ਾਨਾ ਇਕ ਗਲਾਸ ਸੰਤਰੇ ਦੇ ਜੂਸ ਦੀ ਵਰਤੋਂ ਕਰਨ ਨਾਲ ਪੇਟ ’ਚ ਪਾਇਆ ਜਾਣ ਵਾਲਾ ਅਲਸਰ ਖਤਮ ਹੁੰਦਾ ਹੈ। ਇਹ ਬਵਾਸੀਰ ਤੋਂ ਰਾਹਤ ਵੀ ਦਿਵਾਉਂਦਾ ਹੈ। ਇਸ ਦੇ ਇਲਾਵਾ ਸੰਤਰੇ ਦੇ ਛਿਲਕੇ ਦਾ ਪਾਊਡਰ ਬਣਾ ਕੇ ਗਰਮ ਪਾਣੀ ਦੇ ਨਾਲ ਪੀਣ ਨਾਲ ਬਵਾਸੀਰ ਤੋਂ ਰਾਹਤ ਮਿਲਦੀ ਹੈ। 

PunjabKesari

ਗਠੀਆ
ਸਰਦੀਆਂ ‘ਚ ਗਠੀਏ ਦੇ ਰੋਗੀਆਂ ਦੇ ਜੋੜਾਂ ਅਤੇ ਗੋਡਿਆਂ ਦਾ ਦਰਦ ਹੋਰ ਵੀ ਵਧ ਜਾਂਦਾ ਹੈ।

ਬੁਖਾਰ
ਜੇ ਤੁਹਾਨੂੰ ਤੇਜ਼ ਬੁਖਾਰ ਹੈ ਤਾਂ ਦਿਨ ‘ਚ 2 ਵਾਰ ਸੰਤਰੇ ਦੇ ਜੂਸ ਦੀ ਵਰਤੋਂ ਕਰੋ। ਇਸ ਦੀ ਵਰਤੋਂ ਸਰੀਰ ਦੇ ਤਾਪਮਾਨ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ। 

ਪੇਟ ਦੀਆਂ ਸਮੱਸਿਆਵਾਂ 
ਸੰਤਰੇ ਦੇ ਰਸ ਨੂੰ ਗਰਮ ਕਰਕੇ ਉਸ ‘ਚ ਕਾਲੀ ਮਿਰਚ ਪਾ ਕੇ ਪੀਓ। ਪੇਟ ‘ਚ ਗੈਸ, ਅਪਚ, ਬਦਹਜ਼ਮੀ, ਸੋਜ ਅਤੇ ਇਨਫੈਕਸ਼ਨ ਨੂੰ ਦੂਰ ਕਰਨ ਲਈ ਇਸ ਮਿਸ਼ਰਣ ਦੀ ਵਰਤੋਂ ਕਰੋ। 


rajwinder kaur

Content Editor

Related News