ਮਾਨਸੂਨ ''ਚ Oily Skin ਤੋਂ ਪਿੱਛਾ ਛੁਡਾਉਣਗੇ ਇਹ ਬੈਸਟ ਫੇਸ ਪੈਕਸ

07/25/2019 2:36:03 PM

ਨਵੀਂ ਦਿੱਲੀ—ਬਾਰਿਸ਼ ਦੇ ਮੌਸਮ 'ਚ ਚਿਪਚਿਪਾਹਟ ਹੋਣ ਦੇ ਕਾਰਨ ਸਕਿਨ ਵੀ ਕਾਫੀ ਆਇਲੀ ਹੋ ਜਾਂਦੀ ਹੈ। ਜਿਸ ਦੇ ਕਾਰਨ ਲੜਕੇ ਅਤੇ ਲੜਕੀਆਂ ਦੋਵਾਂ ਨੂੰ ਪਿੰਪਲਸ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਚਿਹਰਾ ਵੀ ਸਾਰਾ ਦਿਨ ਚਿਪਚਿਪਾ ਲੱਗਦਾ ਹੈ। ਆਇਲੀ ਸਕਿਨ ਨੂੰ ਸਿਹਤਮੰਦ ਅਤੇ ਹੈਲਦੀ ਰੱਖਣ ਲਈ ਲੋਕ ਕਈ ਤਰ੍ਹਾਂ ਦੇ ਬਿਊਟੀ ਪ੍ਰਾਡੈਕਟਸ ਅਤੇ ਫੇਸ ਪੈਕ ਦੀ ਵਰਤੋਂ ਕਰਦੇ ਹਨ। ਪਰ ਕਈ ਵਾਰ ਇਨ੍ਹਾਂ ਪ੍ਰਾਡੈਕਟਸ ਨਾਲ ਸਕਿਨ ਦਾ ਆਇਲੀਪਨ ਤਾਂ ਖਤਮ ਨਹੀਂ ਹੁੰਦਾ ਹੈ, ਸਕਿਨ 'ਤੇ ਦਾਗ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਇਸ ਮੌਸਮ 'ਚ ਚਮੜੀ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਜੇਕਰ ਸਕਿਨ ਜ਼ਿਆਦਾ ਆਇਲੀ ਹੈ ਤਾਂ ਘਰ 'ਚ ਵਰਤੋਂ ਹੋਣ ਵਾਲੇ ਕੁਝ ਪ੍ਰਾਡੈਕਟਸ ਦੀ ਵਰਤੋਂ ਫੇਸ ਪੈਕ ਦੇ ਤੌਰ 'ਤੇ ਕਰਕੇ ਸਕਿਨ ਨੂੰ ਸੁੰਦਰ ਅਤੇ ਗਲੋਇੰਗ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਉਹ ਕੁਝ ਅਜਿਹੇ ਹੀ ਤਰੀਕੇ ਜਿਸ ਨਾਲ ਤੁਸੀਂ ਆਇਲੀ ਸਕਿਨ ਦੀ ਸਮੱਸਿਆ ਤੋਂ ਛੁੱਟਕਾਰਾ ਪਾ ਸਕਦੇ ਹੋ।

PunjabKesari
ਗੁਲਾਬ ਜਲ
ਇਸ 'ਚ ਪਾਏ ਜਾਣ ਵਾਲੇ ਐਂਟੀਮਾਈਕ੍ਰੋਬਾਇਲ, ਐਂਟੀਆਕਸੀਡੈਂਟ, ਮਿਨਰਲ, ਵਿਟਾਮਿਨ ਸਕਿਨ 'ਚ ਆਇਲ ਨੂੰ ਕੰਟਰੋਲ ਕਰਕੇ ਨਮੀ ਪ੍ਰਦਾਨ ਕਰਦੀ ਹੈ। ਕਾਟਨ ਬਾਲ ਜਾਂ ਰੂੰ ਨਾਲ ਗੁਲਾਬ ਜਲ 'ਚ ਭਿਓ ਕੇ ਚਿਹਰੇ 'ਤੇ ਲਗਾਉਣਾ ਚਾਹੀਦਾ। ਇਸ ਨਾਲ ਚਿਹਰਾ ਸਾਫ ਅਤੇ ਤਰੋਤਾਜ਼ਾ ਹੋ ਜਾਂਦਾ ਹੈ।

PunjabKesari
ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ 'ਚ ਪਾਏ ਜਾਣ ਵਾਲੇ ਖਣਿਜ ਆਇਲੀ ਸਕਿਨ 'ਤੇ ਚਮਤਕਾਰੀ ਤਰੀਕੇ ਨਾਲ ਕੰਮ ਕਰਦਾ ਹੈ। ਇਸ ਦੇ ਫੇਸ ਪੈਕ ਸਕਿਨ 'ਚੋਂ ਤੇਲ ਨੂੰ ਸੋਕ ਕੇ ਨੈਚੁਰਲ ਸੁੰਦਰਤਾ ਦਿੰਦਾ ਹੈ। ਇਸ ਦੇ ਨਾਲ ਹੀ ਇਹ ਕਿੱਲ ਮੁਹਾਸੇ ਨੂੰ ਵੀ ਖਤਮ ਕਰਕੇ ਦਾਗ ਧੱਬਿਆਂ ਨੂੰ ਹਲਕਾ ਕਰ ਦਿੰਦਾ ਹੈ। ਦੋ ਚਮਚ ਮੁਲਤਾਨੀ ਮਿੱਟੀ, ਇਕ ਚਮਚ ਦਹੀ, ਦੋ ਤੋਂ ਤਿੰਨ ਬੂੰਦ ਨਿੰਬੂ ਦਾ ਰਸ ਮਿਕਸ ਕਰਕੇ ਚਿਹਰੇ 'ਤੇ ਲਗਾ ਲਓ। ਫਿਰ ਇਸ ਨੂੰ ਠੰਡੇ ਪਾਣੀ ਦੇ ਨਾਲ ਧੋ ਲਓ। ਇਹ ਫੇਸ ਪੈਕ ਹਫਤੇ 'ਚ ਤਿੰਨ ਵਾਰ ਲਗਾਓ।

PunjabKesari
ਮਸੂਰ ਦੀ ਦਾਲ
ਮਸੂਰ ਦੀ ਦਾਲ ਨਾ ਸਿਰਫ ਖਾਣੇ 'ਚ ਸਗੋਂ ਸਕਿਨ ਦੇ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਇਸ 'ਚ ਪਾਏ ਜਾਣ ਵਾਲੇ ਖਣਿਜ ਅਤੇ ਵਿਟਾਮਿਨ ਆਇਲੀ ਸਕਿਨ ਦੀ ਸਮੱਸਿਆ ਨੂੰ ਖਤਮ ਕਰਨ 'ਚ ਮਦਦ ਕਰਦੀ ਹੈ। ਇਸ ਦੇ ਫੇਸ ਪੈਕ ਬਣਾਉਣ ਲਈ ਅੱਧਾ ਕੱਪ ਮਸੂਰ ਦੀ ਦਾਲ, ਇਕ ਤਿਹਾਈ ਕੱਚਾ ਦੁੱਧ ਮਿਕਸ ਕਰਕੇ ਗੁੜ੍ਹਾ ਪੇਸਟ ਬਣਾ ਲਓ। ਇਸ ਨੂੰ ਚਿਹਰੇ 'ਤੇ 20 ਮਿੰਟ ਲਗਾ ਕੇ ਠੰਡੇ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰੇ 'ਤੇ ਸਕਰਬਿੰਗ ਵੀ ਕਰ ਸਕਦੇ ਹੋ। 

PunjabKesari
ਨਿੰਮ
ਆਯੁਰਵੇਦ 'ਚ ਵੀ ਨਿੰਮ ਨੂੰ ਬਹੁਤ ਹੀ ਚੰਗੀ ਔਸ਼ਦੀ ਮੰਨਿਆ ਜਾਂਦਾ ਹੈ। ਇਹ ਸਰੀਰ ਦੀ ਸੁੰਦਰਤਾ ਵਧਾਉਣ 'ਚ ਕਾਫੀ ਮਦਦ ਕਰਦੀ ਹੈ। 9 ਤੋਂ 10 ਨਿੰਮ ਦੀਆਂ ਪੱਤੀਆਂ ਨੂੰ ਪਾਣੀ 'ਚ ਭਿਓ ਕੇ ਚੰਗੀ ਤਰ੍ਹਾਂ ਪੇਸਟ ਬਣਾ ਲਓ, ਇਸ 'ਚ 3 ਤੋਂ 4 ਚੁਟਕੀ ਹਲਦੀ ਪਾਊਡਰ ਮਿਲਾ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾ ਲਓ। ਇਹ ਤੁਹਾਡੇ ਚਿਹਰੇ ਤੋਂ ਦਾਗ ਧੱਬੇ ਵੀ ਸਾਫ ਕਰਨ 'ਚ ਮਦਦ ਕਰੇਗਾ।
ਸੰਤਰੇ ਦਾ ਛਿਲਕਾ
ਸੰਤਰਾ ਸਕਿਨ 'ਚ ਐਂਟੀਆਕਸੀਡੈਂਟ ਦਾ ਸੰਚਾਰ ਕਰਨ 'ਚ ਕਾਫੀ ਮਦਦ ਕਰਦਾ ਹੈ। ਇਸ ਦੇ ਲਈ ਸੰਤਰਿਆਂ ਦੇ ਛਿਲਕੇ ਦਾ ਪਾਊਡਰ ਬਣਾ ਲਓ। ਤਿੰਨ ਚਮਕ ਪਾਊਡਰ 'ਚ 4 ਚਮਚ ਦੁੱਧ, 1 ਚਮਚ ਨਾਰੀਅਲ ਦਾ ਤੇਲ, 2 ਤੋਂ 4 ਚਮਚ ਗੁਲਾਬ ਜਲ ਮਿਕਸ ਕਰਕੇ ਪੈਕ ਬਣਾ ਲਓ। ਹਫਤੇ 'ਚ 4 ਤੋਂ 5 ਵਾਰ ਇਸ ਦੀ ਵਰਤੋਂ ਕਰੋ।

PunjabKesari
ਖੀਰਾ
ਖੀਰੇ 'ਚ ਪਾਇਆ ਜਾਣ ਵਾਲਾ ਵਿਟਾਮਿਨ ਕੇ, ਸੀ, ਪੋਟਾਸ਼ੀਅਮ, ਫੋਲਿਕ ਐਸਿਡ ਸਾਡੀ ਸਿਹਤ ਦੇ ਨਾਲ ਆਇਲੀ ਸਕਿਨ ਲਈ ਵੀ ਫਾਇਦੇਮੰਦ ਹੁੰਦਾ ਹੈ। ਇਹ ਗਲੋਇੰਗ ਸਕਿਨ ਲਈ ਸਭ ਤੋਂ ਚੰਗਾ ਟਾਨਿਕ ਮੰਨਿਆ ਜਾਂਦਾ ਹੈ। ਖੀਰੇ 'ਚ 6 ਤੋਂ 8 ਬੂੰਦਾਂ ਨਿੰਬੂ ਦਾ ਰਸ, ਇਕ ਚਮਚ ਸ਼ਹਿਦ ਮਿਕਸ ਕਰ ਲਓ। ਇਸ ਦੇ ਬਾਅਦ ਇਸ ਨੂੰ ਹਲਕੇ ਗੁਨਗੁਨੇ ਪਾਣੀ ਨਾਲ ਧੋ ਲਓ।
ਸ਼ਹਿਦ 
ਇਸ 'ਚ ਪਾਏ ਜਾਣ ਵਾਲੇ ਵਿਟਾਮਿਨ, ਐਂਟੀਆਕਸੀਡੈਂਟ, ਐਂਟੀਮਾਈਕ੍ਰੋਬਾਈਲ, ਮਿਨਰਲ ਆਇਲੀ ਸਕਿਨ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ। ਇਹ ਸਕਿਨ 'ਚੋਂ ਆਇਲ ਨੂੰ ਬਾਹਰ ਕਰਕੇ ਉਸ ਨੂੰ ਸੁੰਦਰ ਅਤੇ ਜਵਾਨ ਬਣਾਉਂਦਾ ਹੈ।

PunjabKesari
ਬਾਦਾਮ
ਬਾਦਾਮ ਨਾ ਸਿਰਫ ਦਿਮਾਗ ਸਗੋਂ ਸਕਿਨ ਲਈ ਵੀ ਫਾਇਦੇਮੰਦ ਹੁੰਦਾ ਹੈ। ਬਾਦਾਮ ਦੀਆਂ ਗਿਰੀਆਂ ਨੂੰ ਰਾਤ ਦੇ ਸਮੇਂ ਪਾਣੀ 'ਚ ਭਿਓ ਕੇ ਸਵੇਰੇ ਚੰਗੀ ਤਰ੍ਹਾਂ ਪੀਸ ਲਓ। ਇਸ 'ਚ ਸ਼ਹਿਦ ਮਿਕਸ ਕਰਕੇ ਚਿਹਰੇ 'ਤੇ ਲਗਾ ਲਓ।
ਐਲੋਵੇਰਾ
ਇਹ ਨਾ ਸਿਰਫ ਆਇਲੀ ਸਗੋਂ ਹਰ ਤਰ੍ਹਾਂ ਦੀ ਰੁੱਖੀ ਅਤੇ ਮਿਸ਼ਰਿਤ ਸਕਿਨ ਲਈ ਸਭ ਤੋਂ ਚੰਗਾ ਨੈਚੁਰਲ ਬਿਊਟੀ ਪ੍ਰਾਡੈਕਟ ਹੈ। ਇਸ ਦਾ ਫੇਸ ਪੈਕ ਬਣਾਉਣ ਲਈ ਐਲੋਵੇਰਾ ਜੈੱਲ ਦਾ ਇਕ ਚਮਚ, 1 ਚਮਚ ਸ਼ਹਿਦ ਨੂੰ ਮਿਕਸ ਕਰਕੇ ਚਿਹਰੇ 'ਤੇ ਲਗਾ ਲਓ। 

PunjabKesari
ਦਲੀਆ
ਦਲੀਏ 'ਚ ਐਂਟੀ ਇੰਫਲੇਮੈਟਰੀ, ਐਂਟੀ ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਕਿ ਸਕਿਨ ਨੂੰ ਮਾਇਸਚੁਰਾਈਜ਼ ਕਰਦਾ ਹੈ। 2 ਤੋਂ 3 ਚਮਕ ਸੁੱਕੇ ਦਲੀਏ 'ਚ 1 ਚਮਚ ਸ਼ਹਿਰ, ਥੋੜ੍ਹਾ ਜਿਹਾ ਪਾਣੀ ਮਿਲਾ ਕੇ ਫੇਸ ਪੈਕ ਬਣਾ ਲਓ।


Aarti dhillon

Content Editor

Related News