ਮੋਟਾਪਾ ਘੱਟ ਕਰਨ ਲਈ ਸੌਂਣ ਤੋਂ ਪਹਿਲਾਂ ਰੱਖੋ ਇਨ੍ਹਾਂ 4 ਗੱਲਾਂ ਦਾ ਖਾਸ ਧਿਆਨ
Friday, Sep 28, 2018 - 09:34 AM (IST)

ਨਵੀਂ ਦਿੱਲੀ— ਮਾਡਰਨ ਸਮੇਂ 'ਚ ਮੋਟਾਪਾ ਹਰ ਕਿਸੇ ਦੀ ਪ੍ਰੇਸ਼ਾਨੀ ਦਾ ਕਾਰਨ ਹੈ। ਮੋਟਾਪਾ ਨਾ ਸਿਰਫ ਸਾਡੀ ਪਰਸਨੈਲਿਟੀ 'ਤੇ ਇਫੈਕਟ ਪਾਉਂਦਾ ਹੈ ਸਗੋਂ ਸਰੀਰ ਨੂੰ ਕਈ ਬੀਮਾਰੀਆਂ ਵੀ ਦਿੰਦਾ ਹੈ। ਆਪਣੇ ਵਧਦੇ ਭਾਰ ਤੋਂ ਛੁਟਕਾਰਾ ਪਾਉਣ ਲਈ ਲੋਕ ਘੰਟਿਆਂ ਤਕ ਜਿੰਮ 'ਚ ਪਸੀਨਾ ਵਹਾਉਂਦੇ ਹਨ, ਡਾਈਟਿੰਗ ਅਤੇ ਹੋਰ ਪਤਾ ਨਹੀਂ ਕੀ ਕੁਝ ਕਰਦੇ ਹਨ ਪਰ ਮੋਟਾਪਾ ਹੈ ਕਿ ਜਲਦੀ ਜਾਣ ਦਾ ਨਾਮ ਹੀ ਨਹੀਂ ਲੈਂਦਾ। ਜੇ ਤੁਹਾਡਾ ਵੀ ਭਾਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਤੁਸੀਂ ਇਸ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਆਪਣੇ ਲਾਈਫ ਸਟਾਈਲ 'ਚ ਥੋੜ੍ਹਾ ਜਿਹਾ ਬਦਲਾਅ ਲਿਆਓ। ਇਸ ਤੋਂ ਇਲਾਵਾ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜਿਸ ਨੂੰ ਰਾਤ ਨੂੰ ਸੌਂਣ ਤੋਂ ਪਹਿਲਾਂ ਕਰਨ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਵੇਗਾ।
1. ਨਾਈਟ ਲਾਈਟ ਤੋਂ ਰਹੋ ਦੂਰ
ਜ਼ਿਆਦਾਤਰ ਲੋਕਾਂ ਨੂੰ ਰਾਤ ਨੂੰ ਕਮਰੇ ਦੀ ਲਾਈਟ ਜਗਾ ਕੇ ਸੌਂਣ ਦੀ ਆਦਤ ਹੁੰਦੀ ਹੈ,ਜਿਸ ਨਾਲ ਨੀਂਦ 'ਤੇ ਅਸਰ ਪੈਂਦਾ ਹੈ। ਸੋਧ ਮੁਤਾਬਕ ਜਦੋਂ ਨੀਂਦ ਪੂਰੀ ਨਾ ਮਿਲੇ ਤਾਂ ਮੋਟਾਪਾ ਵੀ ਵਧਣ ਲੱਗਦਾ ਹੈ ਲਾਈਟ ਜਗਾ ਕੇ ਸੌਂਣ ਤੋਂ ਪਹਿਲਾਂ ਸਰੀਰ 'ਚ ਬਣਨ ਵਾਲਾ ਮੈਲਾਟਾਨਿਨ ਹਾਰਮੋਨ ਘੱਟ ਬਣਦਾ ਹੈ ਜਿਸ ਵਜ੍ਹਾ ਨਾਲ ਨੀਂਦ ਨਹੀਂ ਆਉਂਦੀ ਇਸ ਲਈ ਸੌਂਦੇ ਸਮੇਂ ਆਪਣੇ ਬੈਡਰੂਮ ਦੀਆਂ ਸਾਰੀਆਂ ਲਾਈਟ ਬੰਦ ਕਰ ਦਿਓ।
2. ਏਅਰਕੰਡੀਸ਼ਨਰ ਦਾ ਟੈਂਪਰੇਚਰ
ਸੌਂਦੇ ਸਮੇਂ ਏਅਰਕੰਡੀਸ਼ਨਰ ਦਾ ਟੈਂਪਰੇਚਰ ਘੱਟ ਹੋਣਾ ਚਾਹੀਦਾ ਹੈ ਕਿਉਂਕਿ ਸੌਂਦੇ ਸਮੇਂ ਟੈਂਪਰੇਟਚਰ ਜਿੰਨਾ ਠੰਡਾ ਰਖੋਗੇ ਉਂਨਾ ਹੀ ਟਮੀ ਫੈਟ ਘੱਟ ਕਰਨ 'ਚ ਮਦਦ ਮਿਲੇਗੀ।
3. ਪ੍ਰੋਟੀਨ ਸ਼ੇਕ ਪੀਓ
ਆਪਣੇ ਡਿਨਰ 'ਚ ਵੀ ਪ੍ਰੋਟੀਨ ਫੂਡਸ ਸ਼ਾਮਲ ਕਰੋ। ਉੱਥੇ ਹੀ ਸੌਂਣ ਤੋਂ ਪਹਿਲਾਂ ਪ੍ਰੋਟੀਨ ਸ਼ੇਕ ਪੀਤਾ ਜਾਵੇ ਤਾਂ ਬਾਡੀ ਇਸ ਨੂੰ ਡਾਈਜੈਸਟ ਕਰਨ ਲਈ ਜ਼ਿਆਦਾ ਕੈਲੋਰੀ ਬਰਨ ਕਰਦੀ ਹੈ, ਜਿਸ ਨਾਲ ਮੋਟਾਪਾ ਘੱਟ ਹੁੰਦਾ ਹੈ।
4. ਖਾਣੇ ਦੇ ਤੁਰੰਤ ਬਾਅਦ ਨਾ ਸੌਵੋ
ਰਾਤ ਨੂੰ ਖਾਣੇ ਦਾ ਟਾਈਮ ਟੇਬਲ ਸਹੀ ਰੱਖੋ। ਰਾਤ ਨੂੰ ਕਰੀਬ 8 ਵਜੇ ਤਕ ਡਿਨਰ ਕਰ ਲਓ ਅਤੇ ਸੌਂਣ ਤੋਂ ਪਹਿਲਾਂ 2 ਘੰਟੇ ਪਹਿਲਾਂ ਡਿਨਰ ਕਰੋ। ਇਸ ਨਾਲ ਭਾਰ ਘੱਟ ਕਰਨ 'ਚ ਕਾਫੀ ਮਦਦ ਮਿਲਦੀ ਹੈ। ਜੇ ਖਾਣੇ ਦੇ ਤੁਰੰਤ ਬਾਅਦ ਸੋਇਆ ਜਾਵੇ ਤਾਂ ਸੌਂਣ ਤੋਂ ਪਹਿਲਾਂ ਫੂਡ ਟ੍ਰਾਈਗਲਾਸਰਾਈਡਸ 'ਚ ਬਦਲ ਜਾਂਦਾ ਹੈ ਅਤੇ ਭਾਰ ਵਧਦਾ ਹੈ।