ਮੋਟਾਪੇ ਦਾ ਕਾਰਨ ਬਣਦੀਆਂ ਹਨ ਸਵੇਰ ਦੀਆਂ ਇਹ ਗਲਤੀਆਂ

09/06/2019 3:11:46 PM

ਜਲੰਧਰ (ਬਿਊਰੋ) — ਮੋਟਾਪਾ ਅੱਜਕਲ ਲੋਕਾਂ ਦੀ ਆਮ ਸਮੱਸਿਆ ਬਣ ਚੁੱਕਾ ਹੈ। ਗਲਤ ਖਾਣ-ਪੀਣ ਅਤੇ ਲਾਈਫਸਟਾਈਲ ਕਾਰਨ ਉਹ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਨਾਲ ਨਾ ਸਿਰਫ ਭਾਰ ਵਧਦਾ ਹੈ ਸਗੋ ਸਰੀਰ ਨੂੰ ਕਈ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਅਜਿਹੇ 'ਚ ਡਾਈਟਿੰਗ ਤੋਂ ਇਲਾਵਾ ਤੁਸੀਂ ਆਪਣੀ ਰੋਜ਼ਾਨਾ ਦੇ ਕੰਮਾਂ 'ਚ ਕੁਝ ਬਦਲਾਅ ਕਰਕੇ ਮੋਟਾਪੇ ਨੂੰ ਘੱਟ ਕਰ ਸਕਦੇ ਹੋ। ਆਓ ਜਾਣਦੇ ਹਾਂ ਸਵੇਰੇ ਕੀਤੀਆਂ ਹੋਈਆਂ ਕਿਹੜੀਆਂ ਗਲਤੀਆਂ ਦੇ ਕਾਰਨ ਭਾਰ ਵਧਦਾ ਹੈ :-

1. ਨੀਂਦ ਘੱਟ ਲੈਣਾ
ਰਾਤ 'ਚ ਘੱਟੋ-ਘੱਟ 8 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ ਪਰ ਇਸ ਭੱਜਦੋੜ ਭਰੀ ਜ਼ਿੰਦਗੀ 'ਚ ਲੋਕਾਂ ਕੋਲ ਭਰਪੂਰ ਨੀਂਦ ਲੈਣ ਦਾ ਸਮਾਂ ਨਹੀਂ ਹੁੰਦਾ। ਰੋਜ਼ਾਨਾ ਘੱਟ ਨੀਂਦ ਲੈਣ ਕਾਰਨ ਸਰੀਰ 'ਚ ਭਾਰ ਵਧਾਉਣ ਵਾਲੇ ਹਾਰਮੋਨਸ ਦਾ ਪੱਧਰ ਵਧ ਜਾਂਦਾ ਹੈ, ਜਿਸ ਨਾਲ ਸਰੀਰ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ।

2. ਸਵੇਰੇ ਪਾਣੀ ਨਾਲ ਪੀਣਾ
ਕਈ ਲੋਕ ਸਵੇਰੇ ਉੱਠਦੇ ਹੀ ਬੈੱਡ-ਟੀ ਪੀਂਦੇ ਹਨ। ਖਾਲੀ ਪੇਟ ਪਾਣੀ ਨਾ ਪੀਣ ਦੀ ਵਜ੍ਹਾ ਨਾਲ ਪੇਟ ਸਾਫ ਨਹੀਂ ਹੁੰਦਾ, ਜਿਸ ਨਾਲ ਭਾਰ ਵਧਣ ਲੱਗਦਾ ਹੈ। ਅਜਿਹੇ 'ਚ ਸਵੇਰੇ ਉਠਦੇ ਹੀ 1 ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ, ਜਿਸ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਮੈਟਾਬੋਲੀਜ਼ਮ ਵੀ ਤੇਜ਼ ਹੁੰਦਾ ਹੈ।

3. ਸਮੇਂ 'ਤੇ ਨਾਸ਼ਤਾ ਨਾ ਕਰਨਾ
ਕਈ ਲੋਕ ਸਵੇਰੇ ਸਮਾਂ ਨਾ ਹੋਣ ਦੀ ਵਜ੍ਹਾ ਨਾਲ ਬ੍ਰੇਕਫਾਸਟ ਨਹੀਂ ਕਰਦੇ ਜਾਂ ਦੇਰ ਨਾਲ ਕਰਦੇ ਹਨ। ਇਸ ਨਾਲ ਰਾਤ ਨੂੰ ਖਾਣੇ ਅਤੇ ਨਾਸ਼ਤੇ 'ਚ ਬਹੁਤ ਲੰਬਾ ਗੈਪ ਪੈ ਜਾਂਦਾ ਹੈ, ਜਿਸ ਨਾਲ ਸਰੀਰ 'ਚ ਮੈਟਾਬੋਲੀਜ਼ਮ ਘੱਟ ਹੋ ਜਾਂਦਾ ਹੈ ਅਤੇ ਭਾਰ ਵਧਣ ਲੱਗਦਾ ਹੈ।

4. ਪ੍ਰੋਟੀਨ ਦੀ ਕਮੀ
ਸਰੀਰ 'ਚ ਪ੍ਰੋਟੀਨ ਦੀ ਕਮੀ ਹੋਣ 'ਤੇ ਵੀ ਮੈਟਾਬੋਲੀਜਮ ਵਿਗੜ ਜਾਂਦਾ ਹੈ ਅਤੇ ਭਾਰ ਵੀ ਵਧਣ ਲੱਗਦਾ ਹੈ। ਅਜਿਹੇ 'ਚ ਤੁਸੀਂ ਆਪਣੇ ਆਹਾਰ 'ਚ ਦੁੱਧ, ਦਹੀਂ, ਪਨੀਰ ਅਤੇ ਅੰਡਾ ਜ਼ਰੂਰ ਸ਼ਾਮਲ ਕਰੋ।

5. ਕਸਰਤ ਨਾ ਕਰਨਾ
ਭਾਰ ਵਧਣ ਦਾ ਸਭ ਤੋਂ ਵੱਡਾ ਕਾਰਨ ਕਸਰਤ ਨਾ ਕਰਨਾ ਹੈ। ਇਸ ਨਾਲ ਸਰੀਰ ਦੀ ਕੈਲੋਰੀ ਬਰਨ ਨਹੀਂ ਹੁੰਦੀ ਅਤੇ ਹੋਲੀ-ਹੋਲੀ ਸਰੀਰ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਈ ਰੋਜ਼ਾਨਾ ਦਿਨ 'ਚ ਘੱਟ ਤੋਂ ਘੱਟ ਅੱਧਾ ਘੰਟਾ ਕਸਰਤ ਜ਼ਰੂਰ ਕਰੋ।

6. ਪੋਸ਼ਕ ਤੱਤਾਂ ਦੀ ਕਮੀ
ਡਾਈਟ 'ਚ ਜੇ ਵਿਟਾਮਿਨਸ, ਮਿਨਰਲਸ, ਆਇਰਨ ਅਤੇ ਫੈਟਸ ਦੀ ਕਮੀ ਹੈ ਤਾਂ ਇਹ ਤੁਹਾਡਾ ਭਾਰ ਨਾ ਵਧਣ ਦਾ ਕਾਰਨ ਹੋ ਸਕਦਾ ਹੈ।
 


Related News