ਸਰਦੀਆਂ ''ਚ ਹੱਥਾਂ-ਪੈਰਾਂ ਦੇ ਸੁੰਨੇਪਨ ਤੋਂ ਇੰਝ ਪਾਓ ਰਾਹਤ

Thursday, Nov 22, 2018 - 06:23 PM (IST)

ਸਰਦੀਆਂ ''ਚ ਹੱਥਾਂ-ਪੈਰਾਂ ਦੇ ਸੁੰਨੇਪਨ ਤੋਂ ਇੰਝ ਪਾਓ ਰਾਹਤ

ਨਵੀਂ ਦਿੱਲੀ— ਠੰਡ ਵਧਦੇ ਹੀ ਕੁਝ ਲੋਕਾਂ ਦੇ ਹੱਥ ਪੈਰ ਸੁੰਨ ਹੋਣ ਲੱਗਦੇ ਹਨ। ਉਂਝ ਤਾਂ ਇਹ ਆਮ ਸਮੱਸਿਆ ਹੈ ਪਰ ਜ਼ਿਆਦਾ ਦੇਰ ਤਕ ਸੁੰਨਾਪਨ ਰਹਿਣ ਕਾਰਨ ਸੋਜ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ। ਅਸਲ 'ਚ ਜਦੋਂ ਹੱਥ-ਪੈਰ ਬਾਹਰੀ ਮੌਸਮ ਦੇ ਸੰਪਰਕ 'ਚ ਆਉਂਦੇ ਹਨ ਤਾਂ ਬਲੱਡ ਸਰਕੁਲੇਸ਼ਨ ਘੱਟ ਹੋਣ ਲੱਗਦਾ ਹੈ। ਘਟਦਾ ਬਲੱਡ ਸਰਕੁਲੇਸ਼ਨ ਖੂਨ ਜੰਮਣ ਕਾਰਨ ਬਣਦਾ ਹੈ ਅਤੇ ਇਸ ਨਾਲ ਹੱਥ-ਪੈਰ ਸੁੰਨ ਹੋਣ ਲੱਗਦੇ ਹਨ, ਜਿਸ ਨਾਲ ਚੀਜ਼ਾਂ ਦੀ ਪਕੜ ਘੱਟ ਹੋਣ ਦੇ ਨਾਲ-ਨਾਲ ਕੰਮ ਕਰਨ ਦੀ ਸਮਰੱਥਾ ਵੀ ਘਟਦੀ ਹੈ। ਅਜਿਹਾ ਠੰਡੇ ਪਾਣੀ 'ਚ ਕੰਮ ਕਰਨ 'ਤੇ ਵੀ ਹੁੰਦਾ ਹੈ।
 

ਸਰਦੀਆਂ 'ਚ ਕਿਉਂ ਪੈ ਜਾਂਦੇ ਹਨ ਹੱਥ-ਪੈਰ ਸੁੰਨ?
ਸੁੰਨ ਹੋਏ ਹੱਥ-ਪੈਰ 'ਚ ਝਨਝਨਾਹਟ, ਦਰਦ, ਕਮਜ਼ੋਰੀ ਅਤੇ ਐਂਠਨ ਦੇ ਲੱਛਣ ਦਿਖਾਈ ਦਿੰਦੇ ਹਨ। ਅਜਿਹਾ ਸਰਦੀ, ਥਕਾਵਟ, ਨਾੜੀ ਦੇ ਦੱੱਬਣ, ਸਰੀਰ 'ਚ ਵਿਟਾਮਿਨਸ ਅਤੇ ਮੈਗਨੀਸ਼ੀਅਮ ਦੀ ਕਮੀ ਕਾਰਨ ਵੀ ਹੁੰਦਾ ਹੈ। ਜਦੋਂ ਬਲੱਡ ਸਰਕੁਲੇਸ਼ਨ ਘੱਟ ਹੋਣ ਕਾਰਨ ਸਰੀਰ ਦੇ ਅੰਗਾਂ 'ਚ ਆਕਸੀਜਨ ਦੀ ਆਪੂਰਤੀ ਹੋਣ ਲੱਗਦੀ ਹੈ ਤਾਂ ਸੁੰਨਾਪਨ ਮਹਿਸੂਸ ਹੁੰਦਾ ਹੈ। 
 

ਸੁੰਨਾਪਨ ਦੂਰ ਕਰਨ ਦੇ ਘਰੇਲੂ ਉਪਾਅ
ਸਰਦੀ ਦੇ ਮੌਸਮ 'ਚ ਖੁਦ ਦਾ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਬੱਚੇ ਅਤੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਜ਼ਿਆਦਾ ਹੁੰਦੀ ਹੈ।
 

1. ਗਰਮ ਪਾਣੀ ਦੀ ਸਿੰਕਾਈ
ਠੰਡ ਤੋਂ ਹੱਥਾਂ-ਪੈਰਾਂ ਨੂੰ ਬਚਾਉਣ ਲਈ ਗਰਮ ਪਾਣੀ ਦੀ ਬੋਤਲ ਨਾਲ ਸਿੰਕਾਈ ਕਰੋ। ਇਸ ਨਾਲ ਬਲੱਡ ਸਰਕੁਲੇਸ਼ਨ ਵਧਣ ਲੱਗੇਗਾ ਅਤੇ ਨਾੜੀਆਂ ਨੂੰ ਵੀ ਆਰਾਮ ਮਿਲਦਾ ਹੈ। ਫਿਰ ਪੈਰਾਂ 'ਚ ਜ਼ੁਰਾਬਾਂ ਅਤੇ ਹੱਥਾਂ 'ਚ ਦਸਤਾਨੇ ਪਹਿਨ ਕੇ ਰੱਖੋ। ਕੁਝ ਦੇਰ ਲਈ ਪੈਰਾਂ ਨੂੰ ਕੋਸੇ ਪਾਣੀ 'ਚ ਭਿਓਂ ਕੇ ਵੀ ਰੱਖ ਸਕਦੇ ਹੋ। ਇਸ ਨਾਲ ਬਹੁਤ ਆਰਾਮ ਮਿਲੇਗਾ।
 

2. ਮਸਾਜ ਕਰੋ
ਹੱਥ-ਪੈਰ ਸੁੰਨ ਹੋਣ 'ਤੇ ਸਰ੍ਹੋਂ ਦੇ ਕੋਸੇ ਤੇਲ ਨਾਲ ਮਸਾਜ ਕਰਨਾ ਸ਼ੁਰੂ ਕਰ ਦਿਓ। ਇਸ ਨਾਲ ਬਲੱਡ ਸਰਕੁਲੇਸ਼ਨ ਵਧਣ ਲੱਗੇਗਾ ਅਤੇ ਤੁਸੀਂ ਗਰਮਾਹਟ ਮਹਿਸੂਸ ਕਰੋਗੇ। 
 

3. ਹਲਦੀ 
ਖਾਣੇ 'ਚ ਹੈਲਦੀ ਡਾਈਟ ਸ਼ਾਮਲ ਕਰੋ। ਹਲਦੀ ਕੁਦਰਤੀ ਐਂਟੀ-ਆਕਸੀਡੈਂਟ ਹੈ ਜੋ ਬਲੱਡ ਸਰਕੁਲੇਸ਼ਨ ਵਧਾਉਂਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ 1 ਗਲਾਸ ਗਰਮ ਦੁੱਧ 'ਚ ਅੱਧਾ ਛੋਟਾ ਚੱਮਚ ਹਲਦੀ ਪਾਊਡਰ ਪਾਓ। ਇਸ ਨਾਲ ਬਹੁਤ ਫਾਇਦਾ ਮਿਲੇਗਾ। 
 

4. ਕਸਰਤ ਕਰੋ
ਰੋਜ਼ਾਨਾ 30 ਮਿੰਟ ਕਸਰਤ ਜ਼ਰੂਰ ਕਰੋ, ਇਸ ਨਾਲ ਸਰੀਰ 'ਚ ਆਕਸੀਜਨ ਦੀ ਮਾਤਰਾ ਵਧਣ ਲੱਗਦੀ ਹੈ। ਯੋਗ ਅਤੇ ਐਰੋਬਿਕਸ ਵੀ ਬਹੁਤ ਹੀ ਫਾਇਦੇਮੰਦ ਹੈ। ਇਸ ਨਾਲ ਹੌਲੀ-ਹੌਲੀ ਪ੍ਰੇਸ਼ਾਨੀ ਘੱਟ ਹੋਣ ਲੱਗਦੀ ਹੈ।
 

5. ਖਾਓ ਵਿਟਾਮਿਨ ਬੀ ਯੁਕਤ ਆਹਾਰ 
ਆਪਣੀ ਡਾਈਟ 'ਚ ਵਿਟਾਮਿਨ ਬੀ, ਬੀ6, ਬੀ12 ਨੂੰ ਜ਼ਰੂਰ ਸ਼ਾਮਲ ਕਰੋ। ਇਸ ਲਈ ਅੰਡਾ,ਦੁੱਧ, ਮੀਟ, ਕੇਲਾ, ਬੀਨਸ, ਮੱਛੀ , ਦਹੀਂ, ਡ੍ਰਾਈ ਫਰੂਟ, ਸਬਜ਼ੀਆਂ, ਫਲ ਆਦਿ ਖਾਓ। 
 

6.ਦਾਲਚੀਨੀ ਹੈ ਬੈਸਟ 
ਸਰਦੀ ਦੇ ਮੌਸਮ 'ਚ ਦਾਲਚੀਨੀ ਪਾਊਡਰ ਵੀ ਬੈਸਟ ਹੈ। 1 ਚੱਮਚ ਸ਼ਹਿਦ ਦੇ ਨਾਲ ਦਾਲਚੀਨੀ ਪਾਊਡਰ ਦਾ ਸੇਵਨ ਕਰੋ। ਇਸ ਤੋਂ ਬਾਅਦ ਗਰਮ ਦੁੱਧ ਪੀ ਲਓ। 
 

7. ਹੱਥ-ਪੈਰ ਉੱਪਰ ਚੁੱਕੋ
ਸਰੀਰ ਦਾ ਜੋ ਹਿੱਸਾ ਸੁੰਨ ਪੈ ਰਿਹਾ ਹੈ ਉਸ ਨੂੰ ਲਟਕਾ ਕੇ ਨਾ ਰੱਖੋ। ਇਸ ਨਾਲ ਬਲੱਡ ਸਕੁਲੇਸ਼ਨ ਬਹੁਤ ਪ੍ਰਭਾਵਿਤ ਹੁੰਦਾ ਹੈ। ਪੈਰਾਂ ਨੂੰ ਟੇਬਲ 'ਤੇ ਰੱਖੋ। ਲੇਟਦੇ ਸਮੇਂ ਪੈਰਾਂ ਨੂੰ ਉੱਚੇ ਸਿਰਹਾਣੇ 'ਤੇ ਰੱਖੋ। ਹੱਥਾਂ ਨੂੰ ਵਿਚ-ਵਿਚ ਉਪਰ ਵੱਲ ਨੂੰ ਚੁੱਕਦੇ ਰਹੋ।

 


author

Neha Meniya

Content Editor

Related News