ਸਿਰਫ਼ ਔਰਤਾਂ ਹੀ ਨਹੀਂ ਸਗੋਂ ਪੁਰਸ਼ ਵੀ ਕਰਨ ਸਕਿਨਕੇਅਰ ਰੁਟੀਨ ਨੂੰ ਫਾਲੋਅ, ਚਮੜੀ ਨੂੰ ਮਿਲੇਗੀ ਕੁਦਰਤੀ ਚਮਕ

10/12/2023 2:18:21 PM

ਜਲੰਧਰ (ਬਿਊਰੋ)– ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਮਰਦਾਂ ਨੂੰ ਘਰੋਂ ਬਾਹਰ ਜਾਣਾ ਪੈਂਦਾ ਹੈ ਤਾਂ ਉਹ ਇਸ਼ਨਾਨ ਕਰਕੇ ਕੱਪੜੇ ਪਾ ਕੇ ਬਾਹਰ ਨਿਕਲ ਜਾਂਦੇ ਹਨ। ਉਹ ਆਪਣੀ ਚਮੜੀ ਦੀ ਦੇਖਭਾਲ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਹਨ। ਇਹੀ ਕਾਰਨ ਹੈ ਕਿ ਮਰਦਾਂ ਦੀ ਚਮੜੀ ਬਹੁਤ ਸਖ਼ਤ ਹੋ ਜਾਂਦੀ ਹੈ ਤੇ ਉਨ੍ਹਾਂ ਦੇ ਚਿਹਰਿਆਂ ’ਤੇ ਬੁਢਾਪੇ ਦੇ ਨਿਸ਼ਾਨ ਬਹੁਤ ਜਲਦੀ ਦਿਖਾਈ ਦੇਣ ਲੱਗ ਪੈਂਦੇ ਹਨ, ਜਿਨ੍ਹਾਂ ’ਚੋਂ ਸਭ ਤੋਂ ਆਮ ਹਨ ਚਿਹਰੇ ’ਤੇ ਝੁਰੜੀਆਂ ਤੇ ਬਰੀਕ ਲਾਈਨਾਂ। ਇਸ ਤੋਂ ਇਲਾਵਾ ਚਮੜੀ ਦੀ ਸਹੀ ਦੇਖਭਾਲ ਨਾ ਕਰਨ ਕਾਰਨ ਪੁਰਸ਼ਾਂ ਦੇ ਚਿਹਰੇ ’ਤੇ ਟੈਨਿੰਗ, ਪਿਗਮੈਂਟੇਸ਼ਨ, ਕਾਲੇ ਧੱਬੇ, ਮੁਹਾਸੇ ਤੇ ਉਨ੍ਹਾਂ ਦੇ ਜ਼ਿੱਦੀ ਨਿਸ਼ਾਨਾਂ ਦੇ ਨਾਲ-ਨਾਲ ਮੁਹਾਸੇ ਦੇ ਦਾਗ-ਧੱਬੇ ਆਦਿ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ।

ਹਾਲਾਂਕਿ ਔਰਤਾਂ ਜਿੰਨਾ ਜ਼ਿਆਦਾ ਨਹੀਂ, ਮਰਦਾਂ ਨੂੰ ਵੀ ਆਪਣੀ ਚਮੜੀ ਦੀ ਢੁਕਵੀਂ ਦੇਖਭਾਲ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਤੁਸੀਂ ਲੰਬੇ ਸਮੇਂ ਤੱਕ ਸੁੰਦਰ ਤੇ ਆਕਰਸ਼ਕ ਦਿੱਖ ਸਕੋ। ਜਦੋਂ ਮਰਦਾਂ ਦੇ ਸਕਿਨਕੇਅਰ ਰੁਟੀਨ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਆਮ ਤੌਰ ’ਤੇ ਬਹੁਤ ਕੁਝ ਕਰਨ ਦੀ ਲੋੜ ਨਹੀਂ ਹੁੰਦੀ ਹੈ। ਉਹ ਕੁਝ ਸਾਧਾਰਨ ਕਦਮਾਂ ਦੀ ਪਾਲਣਾ ਕਰਕੇ ਆਪਣੀ ਚਮੜੀ ਨੂੰ ਸਿਹਤਮੰਦ ਰੱਖ ਸਕਦੇ ਹਨ। ਫਿਰ ਵੀ ਬਹੁਤ ਸਾਰੇ ਮਰਦ ਅਕਸਰ ਇਹ ਸਵਾਲ ਪੁੱਛਦੇ ਹਨ ਕਿ ਚਮੜੀ ਦੀ ਦੇਖਭਾਲ ਲਈ ਸਵੇਰੇ ਕੀ ਕਰਨਾ ਚਾਹੀਦਾ ਹੈ ਜਾਂ ਮਰਦਾਂ ਦੀ ਸਵੇਰ ਦੀ ਚਮੜੀ ਦੀ ਦੇਖਭਾਲ ਦੀ ਰੁਟੀਨ ਕੀ ਹੋਣੀ ਚਾਹੀਦੀ ਹੈ?

ਮਰਦਾਂ ਲਈ ਸਵੇਰ ਦੀ ਚਮੜੀ ਦੀ ਦੇਖਭਾਲ ਦੀ ਰੁਟੀਨ
ਚਮੜੀ ਨੂੰ ਸਿਹਤਮੰਦ ਰੱਖਣ ਲਈ ਪੁਰਸ਼ਾਂ ਨੂੰ ਸਵੇਰੇ ਕੁਝ ਖ਼ਾਸ ਨਹੀਂ ਕਰਨਾ ਪੈਂਦਾ। ਉਨ੍ਹਾਂ ਨੂੰ ਸਿਰਫ਼ ਸਹੀ ਉਤਪਾਦਾਂ ਦੀ ਚੋਣ ਕਰਨੀ ਪੈਂਦੀ ਹੈ। ਸਵੇਰੇ ਤਿਆਰ ਹੋਣ ਵੇਲੇ ਉਨ੍ਹਾਂ ਨੂੰ ਸਿਰਫ ਆਪਣੇ ਚਿਹਰੇ ਨੂੰ ਫੇਸ ਵਾਸ਼ ਨਾਲ ਧੋਣਾ ਹੈ ਤੇ ਇਕ ਚੰਗਾ ਮਾਇਸਚਰਾਈਜ਼ਰ ਜਾਂ ਸਨਸਕ੍ਰੀਨ ਲਗਾਉਣੀ ਹੈ। ਹੁਣ ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤੁਹਾਨੂੰ ਆਪਣੀ ਚਮੜੀ ਦੀ ਕਿਸਮ ਦੇ ਅਨੁਸਾਰ ਹੀ ਫੇਸ ਵਾਸ਼ ਨਾਲ ਆਪਣਾ ਚਿਹਰਾ ਧੋਣਾ ਹੋਵੇਗਾ। ਇਸ ਤਰ੍ਹਾਂ ਤੁਹਾਡੀ ਚਮੜੀ ਦੀ ਲੋੜ ਅਨੁਸਾਰ ਤੁਹਾਨੂੰ ਚਿਹਰੇ ’ਤੇ ਮਾਇਸਚਰਾਈਜ਼ਰ ਦੇ ਨਾਲ-ਨਾਲ SPF ਵਾਲਾ ਸਨਸਕ੍ਰੀਨ ਜਾਂ ਮਾਇਸਚਰਾਈਜ਼ਰ ਲਗਾਉਣਾ ਹੋਵੇਗਾ।

ਸਹੀ ਫੇਸ ਸੀਰਮ ਦੀ ਚੋਣ ਕਰੋ
ਸੀਰਮ ਦੀ ਚੋਣ ਕਰਦੇ ਸਮੇਂ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਆਪਣੀ ਚਮੜੀ ਦੀ ਕਿਸਮ ਦੇ ਅਨੁਸਾਰ ਸਹੀ ਸੀਰਮ ਦੀ ਚੋਣ ਕਰੋ। ਚਮੜੀ ਦੀ ਕਿਸਮ ਦੇ ਅਨੁਸਾਰ ਸੀਰਮ ਦੀ ਚੋਣ ਕਰਨ ਲਈ ਹੇਠਾਂ ਕੁਝ ਸੁਝਾਅ ਦਿੱਤੇ ਗਏ ਹਨ–

ਇਹ ਖ਼ਬਰ ਵੀ ਪੜ੍ਹੋ : ਲਗਾਤਾਰ ਥਕਾਵਟ ਲਈ ਇਹ 5 ਕਾਰਨ ਹੋ ਸਕਦੇ ਨੇ ਜ਼ਿੰਮੇਵਾਰ, ਸਰੀਰ ’ਚ ਇੰਝ ਪਛਾਣੋ ਲੱਛਣ

ਖੁਸ਼ਕ ਚਮੜੀ ਵਾਲੇ ਮਰਦਾਂ ਲਈ ਸੀਰਮ
ਹਯਾਲੂਰੋਨਿਕ ਐਸਿਡ :
ਨਿਯੋਲਾਇਰ ਪ੍ਰੋ ਇਟਰਨਾ ਹਯਾਲੂਰੋਨਿਕ ਐਸਿਡ ਏਜ ਰਿਨਿਊਅਲ ਹਾਈਡ੍ਰੇਟਿੰਗ ਫੇਸ ਕ੍ਰੀਮ
ਨਿਯਾਸਿਨਾਮਾਇਡ : ਪੇਲਟੋਸ ਨਿਯਾਮਿਨਾਮਾਇਡ ਸਲੀਪ ਮਾਸਕ

ਹਾਈਪਰਪਿਗਮੈਂਟਿਡ ਚਮੜੀ ਵਾਲੇ ਮਰਦਾਂ ਲਈ ਸੀਰਮ
ਵਿਟਾਮਿਨ ਸੀ : ਟਰੂਡਰਮਾ ਸਟੈਬਿਲਾਈਜ਼ਡ ਵਿਟਾਮਿਨ ਸੀ ਸੀਰਮ 20%
ਨਿਆਸਿਨਾਮਾਇਡ : ਪੇਲਟੋਸ ਡੇਟਨ ਸਲੀਪ ਮਾਸਕ
ਅਲਫਾ ਹਾਈਡ੍ਰੋਕਸੀ ਐਸਿਡਕੋਜਿਕ ਐਸਿਡ
ਲਿਕੋਰਿਸ
ਅਰਬੁਟਿਨ

ਤੇਲਯੁਕਤ ਚਮੜੀ/ਵਧੇ ਹੋਏ ਪੋਰਸ ਵਾਲੇ ਮਰਦਾਂ ਲਈ ਸੀਰਮ
ਸੈਲਿਸਿਲਿਕ ਐਸਿਡ : ਸੈਲਿਸਿਸ ਮਾਇਸਚਰਾਈਜ਼ਿੰਗ ਜੈੱਲ

ਬੁਢਾਪੇ ਵਾਲੀ ਚਮੜੀ/ਫਾਈਨ ਲਾਈਨਾਂ ਵਾਲੇ ਮਰਦਾਂ ਲਈ ਸੀਰਮ
ਪੇਪਟਾਇਡਸ : ਸੇਡਰਮਾ ਰੇਟੀ ਏਜ ਐਂਟੀ-ਏਜਿੰਗ ਕਰੀਮ
ਰੈਟੀਨੌਲ : ਸੈਸਡਰਮਾ ਫੈਕਟਰ ਜੀ ਰੀਨਿਊ ਆਈ ਕੰਟੂਰ ਕਰੀਮ

ਇਹ ਵੀ ਧਿਆਨ ’ਚ ਰੱਖੋ

  • ਖੰਡ ਦਾ ਸੇਵਨ ਘੱਟ ਮਾਤਰਾ ’ਚ ਕਰੋ
  • ਸ਼ਰਾਬ ਦੇ ਸੇਵਨ ਤੋਂ ਬਚੋ
  • ਸਿਗਰਟਨੋਸ਼ੀ, ਜੂਲ ਤੇ ਵੇਪਿੰਗ ਤੋਂ ਬਚੋ
  • ਚੰਗੀ ਤੇ ਲੋੜੀਂਦੀ ਨੀਂਦ ਲਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਕਿਸੇ ਵੀ ਸੀਰਮ ਦੀ ਵਰਤੋਂ ਕਰਨ ਤੇ ਆਪਣੀ ਚਮੜੀ ਦੀ ਜਾਂਚ ਕਰਵਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਹ ਲੇਖ ਸਿਰਫ ਜਾਗਰੂਕਤਾ ਲਈ ਹੈ। ਇਸ ਲਈ ਯਕੀਨੀ ਤੌਰ ’ਤੇ ਇਕ ਡਾਕਟਰ ਨਾਲ ਸਲਾਹ ਕਰੋ।


Rahul Singh

Content Editor

Related News