ਠੰਡੀ ਹਵਾ ਹੀ ਨਹੀਂ Air Conditioner ਪਹੁੰਚਾਉਂਦਾ ਹੈ ਸਰੀਰ ਨੂੰ ਕਈ ਨੁਕਸਾਨ

05/28/2017 7:55:57 AM

ਜਲੰਧਰ— ਗਰਮੀ ਦੇ ਕਾਰਨ ਅੱਜ-ਕੱਲ੍ਹ ਹਰ ਕਿਸੇ ਦੇ ਘਰ ਏਅਰ ਕੰਡੀਸ਼ਨਰ ਹੁੰਦੇ ਹਨ। ਕੰਮ ਦੀ ਵਜ੍ਹਾ ਨਾਲ ਜਦੋਂ ਵਿਅਕਤੀ ਬਾਹਰ ਜਾਂਦਾ ਹੈ ਤਾਂ ਗਰਮੀ ਦੇ ਕਾਰਨ ਉਸਦੀ ਹਾਲਤ ਖਰਾਬ ਹੋ ਜਾਂਦੀ ਹੈ। ਅਜਿਹੀ ਹਾਲਤ ''ਚ ਘਰ ਵਾਪਸ ਆ ਕੇ ਏ.ਸੀ. ਦੀ ਠੰਡੀ ਹਵਾ ਨਾਲ ਹੀ ਉਸਨੂੰ ਚੈਨ ਮਿਲਦਾ ਹੈ। ਉਸ ਵੇਲੇ ਏਅਰ ਕੰਡੀਸ਼ਨਰ ਜਨਤ ਦੀ ਤਰ੍ਹਾਂ ਲੱਗਦਾ ਹੈ ਪਰ ਲਗਾਤਾਰ ਏ. ਸੀ. ਦੇ ਥੱਲੇ ਬੈਠਣ ਨਾਲ ਕਈ ਨੁਕਸਾਨ ਹੁੰਦੇ ਹਨ, ਜਿਸ ਦੇ ਬਾਰੇ ''ਚ ਬਹੁਤ ਘੱਟ ਲੋਕ ਜਾਣਦੇ ਹਨ। ਆਓ ਜਾਣਦੇ ਹਾਂ ਇਸ ਦੇ ਨੁਕਸਾਨ ਬਾਰੇ। 
1. ਥਕਾਵਟ ਅਤੇ ਬੁਖਾਰ
ਘਰ ਤੋਂ ਇਲਾਵਾ ਕੰਮ ਦੀ ਸਾਰੀਆਂ ਥਾਵਾਂ ''ਤੇ ਏਅਰ ਕੰਡੀਸ਼ਨਰ ਲੱਗੇ ਹੁੰਦੇ ਹਨ। ਅਜਿਹੀ ਹਾਲਤ ''ਚ ਵਿਅਕਤੀ ਸਾਰਾ ਦਿਨ ਏ. ਸੀ. ਦੇ ਥੱਲੇ ਬੈਠਾ ਰਹਿੰਦਾ ਹੈ ਅਤੇ ਜਦੋਂ ਉਹ ਉੱਠ ਕੇ ਬਾਹਰ ਜਾਂਦਾ ਹੈ ਤਾਂ ਉਸਦਾ ਸਾਰਾ ਸਰੀਰ ਸਰਦ-ਗਰਮ ਹੋ ਜਾਂਦਾ ਹੈ। ਇਸ ਨਾਲ ਥਕਾਵਟ ਅਤੇ ਬੁਖਾਰ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। 
2. ਜੋੜਾਂ ''ਚ ਦਰਦ
ਅੱਜ-ਕੱਲ੍ਹ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਵਿਅਕਤੀ ਨੂੰ ਏ. ਸੀ. ਥੱਲੇ ਬੈਠਣ ਦੀ ਆਦਤ ਪੈ ਗਈ ਹੈ। ਅਜਿਹੀ ਹਾਲਤ ''ਚ ਉਹ ਇਕ ਮਿੰਟ ਵੀ ਏ. ਸੀ. ਬਿਨਾਂ ਨਹੀਂ ਰਹਿ ਸਕਦੇ। ਜ਼ਿਆਦਾ ਦੇਰ ਤੱਕ ਏ. ਸੀ. ਥੱਲੇ ਰਹਿਣ ਨਾਲ ਜੋੜਾਂ ''ਚ ਦਰਦ ਹੋਣ ਲੱਗਦਾ ਹੈ। 
3. ਬਲੱਡ ਪ੍ਰੈੱਸ਼ਰ ਦੀ ਸਮੱਸਿਆ
ਜ਼ਿਆਦਾ ਦੇਰ ਤੱਕ ਏ. ਸੀ. ਥੱਲੇ ਬੈਠਣ ਨਾਲ ਬਲੱਡ ਪ੍ਰੈੱਸ਼ਰ ਘੱਟ ਹੋ ਜਾਂਦਾ ਹੈ। ਅਜਿਹੀ ਹਾਲਤ ''ਚ ਜਿਨ੍ਹਾਂ ਲੋਕਾਂ ਨੂੰ ਲੋ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਹੈ। ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। 
4. ਮੋਟਾਪਾ
ਸਰੀਰ ਦਾ ਮੋਟਾਪਾ ਵਧਣ ਦਾ ਕਾਰਨ ਵੀ ਏ. ਸੀ. ਹੀ ਹੈ। 
5. ਇਸ ਨਾਲ ਚਮੜੀ ਨੂੰ ਵੀ ਕਾਫੀ ਨੁਕਸਾਨ ਹੁੰਦਾ ਹੈ ਕਿਉਂਕਿ ਏ. ਸੀ. ਦੀ ਠੰਡੀ ਹਵਾ ਕਾਰਨ ਚਮੜੀ ਦੀ ਨਮੀ ਖੋ ਜਾਂਦੀ ਹੈ ਅਤੇ ਰੁੱਖਾਪਣ ਆ ਜਾਂਦਾ ਹੈ।


Related News