1-2 ਨਹੀਂ, ਸਰੀਰ ਦੀਆਂ 14 ਸਮੱਸਿਆਵਾਂ ਦਾ ਹੱਲ ਕਰਦੀ ਹੈ ਇਹ ਆਯੁਰਵੈਦਿਕ ਡਰਿੰਕ, ਜਾਣੋ ਬਣਾਉਣ ਦੀ ਵਿਧੀ

Saturday, Jul 29, 2023 - 02:13 PM (IST)

1-2 ਨਹੀਂ, ਸਰੀਰ ਦੀਆਂ 14 ਸਮੱਸਿਆਵਾਂ ਦਾ ਹੱਲ ਕਰਦੀ ਹੈ ਇਹ ਆਯੁਰਵੈਦਿਕ ਡਰਿੰਕ, ਜਾਣੋ ਬਣਾਉਣ ਦੀ ਵਿਧੀ

ਜਲੰਧਰ (ਬਿਊਰੋ)– ਹਰ ਭਾਰਤੀ ਘਰ ’ਚ ਛੋਟੀਆਂ-ਮੋਟੀਆਂ ਬੀਮਾਰੀਆਂ ਦਾ ਇਲਾਜ ਘਰੇਲੂ ਨੁਸਖ਼ਿਆਂ ਨਾਲ ਕੀਤਾ ਜਾਂਦਾ ਹੈ। ਜੀ ਹਾਂ, ਇਹ ਵੀ ਸੱਚ ਹੈ ਕਿ ਹਰ ਬੀਮਾਰੀ ’ਚ ਘਰੇਲੂ ਨੁਸਖ਼ੇ ਅਪਣਾਉਣ ਨਾਲ ਤੁਸੀਂ ਮੁਸੀਬਤ ’ਚ ਪੈ ਸਕਦੇ ਹੋ। ਇਸ ਦੇ ਨਾਲ ਹੀ ਕੁਝ ਸਮੱਸਿਆਵਾਂ ’ਚ ਬੇਸ਼ੱਕ ਘਰੇਲੂ ਨੁਸਖ਼ੇ ਚੰਗਾ ਅਸਰ ਦਿਖਾਉਂਦੇ ਹਨ। ਸਾਡੇ ਘਰਾਂ ’ਚ ਬਹੁਤ ਸਾਰੇ ਨੁਸਖ਼ੇ ਵਰਤੇ ਜਾਂਦੇ ਹਨ, ਜਿਨ੍ਹਾਂ ਨੂੰ ਆਯੁਰਵੈਦ ’ਚ ਵੀ ਮੰਨਿਆ ਜਾਂਦਾ ਹੈ। ਕਈ ਅਜਿਹੇ ਮਸਾਲੇ, ਜੜੀ-ਬੂਟੀਆਂ, ਮੇਵੇ ਤੇ ਬੀਜ ਹਨ, ਜੋ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ।

ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪਾਊਡਰ ਬਾਰੇ ਦੱਸ ਰਹੇ ਹਾਂ, ਜੋ 1-2 ਨਹੀਂ, ਸਗੋਂ ਕਈ ਸਮੱਸਿਆਵਾਂ ਦਾ ਹੱਲ ਹੈ। ਇਸ ਪਾਊਡਰ ਨੂੰ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਤੇ ਇਸ ਲਈ ਇਸ ਦੇ ਸੇਵਨ ਦੀ ਸਲਾਹ ਦਿੱਤੀ ਜਾਂਦੀ ਹੈ।

ਆਯੁਰਵੈਦਿਕ ਡਰਿੰਕ ਪੀਣ ਦੇ ਫ਼ਾਇਦੇ

  • ਸਰੀਰ ’ਚ ਆਇਰਨ ਦੀ ਕਮੀ ਦੂਰ ਹੁੰਦੀ ਹੈ
  • ਕਬਜ਼ ’ਚ ਰਾਹਤ ਮਿਲਦੀ ਹੈ
  • ਵਾਲਾਂ ਦਾ ਝੜਨਾ ਘੱਟ ਹੁੰਦਾ ਹੈ
  • ਪਾਚਨ ਕਿਰਿਆ ’ਚ ਸੁਧਾਰ ਹੁੰਦਾ ਹੈ
  • ਸਰੀਰ ਹਾਈਡ੍ਰੇਟ ਰਹਿੰਦਾ ਹੈ
  • ਚਮੜੀ ਚਮਕਦੀ ਹੈ
  • ਸ਼ੂਗਰ ਦਾ ਪੱਧਰ ਕੰਟਰੋਲ ਰਹਿੰਦਾ ਹੈ
  • ਕੋਲੈਸਟ੍ਰੋਲ ਦਾ ਪੱਧਰ ਘੱਟ ਹੁੰਦਾ ਹੈ
  • ਭੁੱਖ ਵੱਧ ਜਾਂਦੀ ਹੈ
  • ਪੋਸ਼ਣ ਉਪਲੱਬਧ ਹਨ
  • ਥਾਇਰਾਇਡ ਲਈ ਫ਼ਾਇਦੇਮੰਦ ਹੈ
  • ਮਾਹਵਾਰੀ ਦੇ ਦਰਦ ’ਚ ਰਾਹਤ ਪ੍ਰਦਾਨ ਕਰ ਸਕਦਾ ਹੈ
  • ਇਹ ਛਾਤੀ ਦਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਵੀ ਚੰਗਾ ਹੈ
  • ਇਹ ਡਰਿੰਕ ਬਲੱਡ ਪ੍ਰੈਸ਼ਰ ਨੂੰ ਕੰਟਰੋਲ ’ਚ ਰੱਖਣ ਲਈ ਵੀ ਫ਼ਾਇਦੇਮੰਦ ਹੈ

ਸਿਹਤਮੰਦ ਆਯੁਰਵੈਦਿਕ ਪਾਊਡਰ ਕਿਵੇਂ ਬਣਾਇਆ ਜਾਵੇ?

ਸਮੱਗਰੀ

  • ਭੁੰਨਿਆ ਹੋਇਆ ਛੋਲਿਆਂ ਦਾ ਪਾਊਡਰ– 1 ਚਮਚਾ
  • ਮੋਰਿੰਗਾ, ਬੇਲ ਤੇ ਕਰੀ ਪੱਤਿਆਂ ਦਾ ਪਾਊਡਰ– 1/2 ਚਮਚਾ
  • ਔਲੇ, ਅਰਜੁਨ ਦੇ ਦਰੱਖ਼ਤ ਦੀ ਸੱਕ ਤੇ ਸੁੱਕਾ ਅਦਰਕ ਦਾ ਪਾਊਡਰ– 1/4 ਚਮਚਾ
  • ਜੀਰਾ, ਸੇਂਧਾ ਲੂਣ, ਇਲਾਇਚੀ, ਗੁੜ ਤੇ ਧਨੀਆ ਪਾਊਡਰ– 1/2 ਚਮਚਾ
  • ਪੁਦੀਨੇ ਦੇ ਪੱਤਿਆਂ ਦਾ ਪਾਊਡਰ– 3 ਚਮਚੇ

ਵਿਧੀ

  • ਸਾਰੀਆਂ ਸਮੱਗਰੀਆਂ ਨੂੰ 1 ਗਲਾਸ ਪਾਣੀ ’ਚ ਮਿਲਾਓ
  • ਤੁਹਾਡਾ ਐਨਰਜੀ ਡਰਿੰਕ ਤਿਆਰ ਹੈ
  • ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ’ਚ ਅੱਧਾ ਨਿੰਬੂ ਮਿਲਾ ਸਕਦੇ ਹੋ
  • ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਇਸ ’ਚ 2 ਖਜੂਰ ਤੇ 1 ਅੰਜੀਰ ਮਿਲਾ ਸਕਦੇ ਹੋ
  • ਤੁਸੀਂ ਇਸ ਮਿਸ਼ਰਣ ਨਾਲ ਲੱਡੂ ਜਾਂ ਚੀਲਾ ਵੀ ਬਣਾ ਸਕਦੇ ਹੋ
  • ਇਸ ਡਰਿੰਕ ਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕੋਈ ਵੀ ਪੀ ਸਕਦਾ ਹੈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਜੇਕਰ ਤੁਹਾਨੂੰ ਕੋਈ ਸਿਹਤ ਸਬੰਧੀ ਸਮੱਸਿਆ ਹੈ ਤਾਂ ਸਾਨੂੰ ਲੇਖ ਦੇ ਹੇਠਾਂ ਕੁਮੈਂਟ ਬਾਕਸ ’ਚ ਦੱਸੋ। ਅਸੀਂ ਆਪਣੇ ਲੇਖਾਂ ਰਾਹੀਂ ਤੁਹਾਡੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ।


author

Rahul Singh

Content Editor

Related News