Health Tips: ਰਾਤ ਨੂੰ ਸੌਂਦੇ ਸਮੇਂ ਜੇਕਰ ਤੁਹਾਨੂੰ ਵੀ ਆਉਂਦੀ ਹੈ ‘ਖੰਘ’ ਤਾਂ ਪੜ੍ਹੋ ਇਹ ਖ਼ਬਰ, ਮਿਲੇਗਾ ਆਰਾਮ

Thursday, Nov 18, 2021 - 12:47 PM (IST)

Health Tips: ਰਾਤ ਨੂੰ ਸੌਂਦੇ ਸਮੇਂ ਜੇਕਰ ਤੁਹਾਨੂੰ ਵੀ ਆਉਂਦੀ ਹੈ ‘ਖੰਘ’ ਤਾਂ ਪੜ੍ਹੋ ਇਹ ਖ਼ਬਰ, ਮਿਲੇਗਾ ਆਰਾਮ

ਜਲੰਧਰ (ਬਿਊਰੋ) - ਅਕਸਰ ਮੌਸਮ ਬਦਲਣ ਨਾਲ ਸਰਦੀ, ਜ਼ੁਕਾਮ ਅਤੇ ਖੰਘ ਆਉਣੀ ਹੁਣ ਇੱਕ ਆਮ ਗੱਲ ਹੋ ਗਈ ਹੈ। ਕਈ ਵਾਰ ਇਹ ਸਮੱਸਿਆ ਜ਼ਿਆਦਾ ਹੋ ਜਾਂਦੀ ਹੈ, ਜਿਸ ਨਾਲ ਬੁਖ਼ਾਰ ਹੋ ਜਾਂਦਾ ਹੈ। ਕਈ ਵਾਰ ਇਹ ਸਮੱਸਿਆ ਗ਼ਲਤ ਖਾਣ-ਪੀਣ ਦੇ ਕਾਰਨ ਵੀ ਹੋ ਸਕਦੀ ਹੈ। ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਸੋਂਦੇ ਸਮੇਂ ਖੰਘ ਆਉਣ ਦੀ ਸਮੱਸਿਆ ਦੇਖੀ ਜਾਂਦੀ ਹੈ। ਰਾਤ ਦੇ ਸਮੇਂ ਅਚਾਨਕ ਨੀਂਦ ਟੁੱਟਣ ਦੇ ਬਾਅਦ ਖੰਘ ਆਉਣ ਦੀ ਸਮੱਸਿਆ ਹੋਣ ਲੱਗਦੀ ਹੈ। ਰਾਤ ਨੂੰ ਸੌਂਦੇ ਸਮੇਂ ਖੰਘ ਆਉਣ ਦਾ ਮਤਲਬ ਸਾਡੇ ਸਰੀਰ ਵਿੱਚ ਬਲਗਮ ਜ਼ਿਆਦਾ ਬਣ ਗਈ ਹੈ, ਜਿਸ ਨੂੰ ਅਸੀਂ ਘਰੇਲੂ ਨੁਸਖਿਆਂ ਨਾਲ ਠੀਕ ਕਰ ਸਕਦੇ ਹਾਂ। ਜੇ ਤੁਹਾਨੂੰ ਵੀ ਰਾਤ ਨੂੰ ਸੋਂਦੇ ਸਮੇਂ ਖੰਘ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਇਨ੍ਹਾਂ ’ਤੋਂ ਕਿਸੇ ਵੀ ਚੀਜ਼ ਦਾ ਸੇਵਨ ਕਰ ਲਓ, ਜਿਸ ਨਾਲ ਤੁਹਾਨੂੰ ਆਰਾਮ ਮਿਲੇਗਾ....

ਸ਼ਹਿਦ
ਸ਼ਹਿਦ ਖੰਘ ਦੀ ਸਮੱਸਿਆ ਲਈ ਬਹੁਤ ਫ਼ਾਇਦੇਮੰਦ ਹੈ। ਇਹ ਸਦੀਆਂ ਤੋਂ ਪੁਰਾਣਾ ਨੁਸਖ਼ਾ ਹੈ। ਸ਼ਹਿਦ ਵਿੱਚ ਪਾਏ ਜਾਣ ਵਾਲੇ ਐਂਟੀ ਬੈਕਟੀਰੀਅਲ ਗੁਣ ਖੰਘ ਨੂੰ ਰੋਕਣ ਲਈ ਬਹੁਤ ਅਸਰਦਾਰ ਹੁੰਦੇ ਹਨ। ਸ਼ਹਿਦ ਸਾਡੀ ਮਿਊਕਸ ਨੂੰ ਪਤਲਾ ਕਰਕੇ ਖੰਘ ਰੋਕਣ ਲਈ ਰਾਮਬਾਣ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ 1 ਚਮਚ ਸ਼ਹਿਦ ਪੀ ਕੇ ਸੌਂ ਜਾਓ। ਇਸ ਨਾਲ ਰਾਤ ਨੂੰ ਨੀਂਦ ਵਿੱਚ ਖੰਘ ਦੀ ਸਮੱਸਿਆ ਨਹੀਂ ਹੋਵੇਗੀ ।

ਪਿੱਪਲ ਦੀ ਗੰਢ
ਪਿੱਪਲ ਦੀ ਗੰਢ ਵੀ ਖੰਘ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੀ ਹੈ। ਇਸਦੇ ਲਈ ਪਿੱਪਲ ਦੀ ਗੰਢ ਨੂੰ ਪੀਸ ਕੇ ਸ਼ਹਿਦ ਵਿੱਚ ਮਿਲਾ ਕੇ ਲਓ। ਇਸ ਨਾਲ ਸੁੱਕੀ ਖੰਘ ਅਤੇ ਰਾਤ ਨੂੰ ਅਚਾਨਕ ਆਉਣ ਵਾਲੀ ਖੰਘ ਤੋਂ ਛੁਟਕਾਰਾ ਮਿਲਦਾ ਹੈ ।

ਅਦਰਕ
ਖੰਘ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਦਰਕ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਅਦਰਕ ਵਿੱਚ ਪਾਏ ਜਾਣ ਵਾਲੇ ਐਂਟੀ ਬੈਕਟੀਰੀਅਲ ਗੁਣ ਅੰਗ ਤਾਂ ਸਮੱਸਿਆ ਨੂੰ ਬਹੁਤ ਜਲਦ ਦੂਰ ਕਰਦੇ ਹਨ। ਇਸਦੇ ਲਈ ਅਦਰਕ ਨੂੰ ਪੀਸ ਕੇ ਰਸ ਕੱਢ ਲਓ ਅਤੇ ਇਸ ਰਸ ਦਾ ਸੇਵਨ ਕਰੋ। ਤੁਸੀਂ ਚਾਹੋ ਤਾਂ, ਅਦਰਕ ਨੂੰ ਕੱਟ ਕੇ ਮੂੰਹ ਵਿੱਚ ਰੱਖ ਕੇ ਚੂਸ ਵੀ ਸਕਦੇ ਹੋ। ਅਦਰਕ ਦਾ ਰਸ ਗਲੇ ਵਿੱਚ ਜੰਮੀ ਬਲਗਮ ਨੂੰ ਦੂਰ ਕਰਦਾ ਹੈ ।

ਮੁਲੱਠੀ ਦੇ ਟੁੱਕੜੇ
ਮੁਲੱਠੀ ਵੀ ਖੰਘ ਲਈ ਬਹੁਤ ਫ਼ਾਇਦੇਮੰਦ ਹੈ। ਇਹ ਸਾਡੇ ਖ਼ੂਨ ਨੂੰ ਸਾਫ਼ ਕਰਦੀ ਹੈ। ਜੇ ਤੁਹਾਨੂੰ ਵੀ ਖੰਘ ਦੀ ਸਮੱਸਿਆਂ ਬਹੁਤ ਜ਼ਿਆਦਾ ਰਹਿੰਦੀ ਹੈ ਤਾਂ ਮੁਲੱਠੀ ਨਾਲ ਬਣੀ ਚਾਹ ਪੀਓ, ਜਾਂ ਫੇਰ ਮਲੱਠੀ ਦੇ ਪਾਣੀ ਦੀ ਭਾਫ਼ ਵੀ ਲੈ ਸਕਦੇ ਹੋ। ਤੁਹਾਨੂੰ ਰਾਤ ਨੂੰ ਸੌਂਦੇ ਸਮੇਂ ਬਹੁਤ ਜ਼ਿਆਦਾ ਖੰਘ ਹੋ ਰਹੀ ਹੈ ਤਾਂ ਸੌਣ ਤੋਂ ਪਹਿਲਾਂ ਤੁਸੀਂ ਮੁਲੱਠੀ ਦਾ ਪਾਣੀ ਪੀ ਸਕਦੇ ਹੋ । ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਖੰਘ ਬਹੁਤ ਜਲਦ ਠੀਕ ਹੋ ਜਾਵੇਗੀ ।

ਕਾਲੀ ਮਿਰਚ
ਕਾਲੀ ਮਿਰਚ ਵੀ ਖੰਘ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਦਾ ਘਰੇਲੂ ਨੁਸਖਿਆਂ ਵਿਚ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਲਈ ’ਚ ਖੰਘ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਕਾਲੀ ਮਿਰਚ ਨਾਲ ਬਣੀ ਚਾਹ ਪੀਣ ਨਾਲ ਬਲਗਮ ਘਟ ਜਾਂਦੀ ਹੈ ਅਤੇ ਰਾਤ ਨੂੰ ਆਉਣ ਵਾਲੀ ਖੰਘ ਤੋਂ ਵੀ ਰਾਹਤ ਮਿਲਦੀ ਹੈ ।


author

rajwinder kaur

Content Editor

Related News