ਨਰਾਤਿਆਂ ਦਾ ਵਰਤ ਰੱਖਣ ਵਾਲੀਆਂ ''ਗਰਭਵਤੀ ਜਨਾਨੀਆਂ'' ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ

Tuesday, Mar 28, 2023 - 11:53 AM (IST)

ਨਰਾਤਿਆਂ ਦਾ ਵਰਤ ਰੱਖਣ ਵਾਲੀਆਂ ''ਗਰਭਵਤੀ ਜਨਾਨੀਆਂ'' ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ

ਜਲੰਧਰ (ਬਿਊਰੋ) - ਚੇਤ ਦੇ ਨਰਾਤਿਆਂ 'ਚ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਨੌਂ ਦਿਨ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਇਨੀਂ ਦਿਨੀਂ ਭਗਤ ਦਿਨ ਅਤੇ ਰਾਤ ਆਪਣੀ ਮਨੋਕਾਮਨਾ ਦੀ ਪੂਰਤੀ ਲਈ ਸ਼ਰਧਾ-ਭਾਵਨਾ ਨਾਲ ਮਾਂ ਦੀ ਪੂਜਾ ਕਰਦੇ ਹਨ। ਨਵਰਾਤਿਆਂ 'ਚ ਭਗਤ ਮਾਂ ਦੁਰਗਾ ਨੂੰ ਖੁਸ਼ ਕਰਨ ਲਈ 'ਚ ਨੌਂ ਦਿਨਾਂ ਤੱਕ ਵਰਤ ਰੱਖਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ। ਭਗਤਾਂ ਅਤੇ ਲੋਕਾਂ ਦੇ ਨਾਲ-ਨਾਲ ਕੁਝ ਗਰਭਵਤੀ ਜਨਾਨੀਆਂ ਵੀ ਨਰਾਤਿਆਂ 'ਚ ਵਰਤ ਰੱਖਦੀਆ ਹਨ। ਇਸੇ ਲਈ ਗਰਭ ਅਵਸਥਾ 'ਚ ਵਰਤ ਬੜੇ ਧਿਆਨ ਨਾਲ ਰੱਖਣਾ ਚਾਹੀਦਾ ਹੈ।


ਵਰਤ 'ਚ ਗਰਭਵਤੀ ਜਨਾਨੀਆਂ ਕੀ ਖਾਣ
1. ਗਰਭਵਤੀ ਅਤੇ ਸਤਨਪਾਨ ਕਰਾਉਣ ਵਾਲੀਆਂ ਜਨਾਨੀਆਂ ਨੂੰ ਆਲੂ, ਖੀਰ, ਸਾਬੂਦਾਨਾ, ਪਕੋੜੇ ਜਿਵੇਂ ਵਿਸ਼ੇਸ਼ ਨਰਾਤੇ ਭੋਜਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਅਜਿਹਾ ਇਸ ਕਰਕੇ ਕਿਉਂਕਿ ਇਹ ਭੋਜਨ ਉਨ੍ਹਾਂ ਨੂੰ ਮੋਟਾ ਕਰ ਸਕਦਾ, ਜਿਸ ਕਾਰਨ ਕਈ ਵਾਰੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

2. ਤੁਹਾਨੂੰ ਕਦੇ ਬਿਨਾਂ ਪਾਣੀ ਦੇ ਵਰਤ ਨਹੀਂ ਰੱਖਣਾ ਚਾਹਿਦਾ। ਤੁਹਾਡੇ ਢਿੱਡ 'ਚ ਇੱਕ ਪਾਸੇ ਨੰਨ੍ਹੀ ਜਾਨ ਪਲ ਰਹੀ ਹੈ, ਜਿਸ ਨੂੰ ਪਾਣੀ ਪੀਣ ਲਈ ਸਿਰਫ਼ ਤੁਹਾਡੇ 'ਤੇ ਹੀ ਉਮੀਦ ਹੁੰਦੀ ਹੈ।

3. ਵਰਤ ਰੱਖਣ ਬਾਰੇ ਆਪਣੇ-ਆਪ ਹੀ ਨਾ ਵਿਚਾਰ ਲਵੋਂ। ਇਸ ਬਾਰੇ ਇਕ ਵਾਰ ਤੁਸੀਂ ਡਾਕ‍ਟਰ ਤੋਂ ਜ਼ਰੂਰ ਪੁੱਛੋ। ਡਾਕ‍ਟਰ ਦੀ ਸਲਾਹ ਅਤੇ ਉਸ ਦੀ ਅਗਵਾਈ 'ਚ ਵਰਤ ਰੱਖਣਾ ਚਾਹੀਦਾ ਹੈ।

4. ਆਪਣੇ ਸਰੀਰ ਨੂੰ ਤਕਲੀਫ ਨਾ ਦਿਓ। ਜਦੋਂ ਤੁਸੀ ਗਰਭਵਤੀ ਹੁੰਦੇ ਹੋ, ਉਦੋ ਤੁਸੀ ਅਤੇ ਤੁਹਾਡੇ ਬੱਚੇ ਨੂੰ ਤਾਕਤ ਦੀ ਬਹੁਤ ਜ਼ਰੂਰਤ ਹੁੰਦੀ ਹੈ।

5. ਕੁਝ ਜਨਾਨੀਆਂ ਲੰਬੇ ਸਮਾਂ ਤੱਕ ਵਰਤ ਰੱਖ ਲੈਂਦੀਆਂ ਹਨ। ਅਜਿਹਾ ਕਰਨ ਨਾਲ ਸਰੀਰ 'ਚ ਕਮਜ਼ੋਰੀ, ਐਸੀਡਿਟੀ, ਸਿਰ ਦਰਦ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ।

6. ਗਰਭਵਤੀ ਜਨਾਨੀ ਨੂੰ ਲੂਣ ਜ਼ਰੂਰ ਖਾਣਾ ਚਾਹੀਦਾ ਹੈ। ਅਜਿਹਾ ਨਾ ਕਰਨ 'ਤੇ ਉਨ੍ਹਾਂ ਦਾ ਬੀ. ਪੀ. ਲੋਅ ਹੋ ਜਾਵੇਗਾ।

7. ਵਰਤ ਦੌਰਾਨ ਠੋਸ ਭੋਜਨ ਦੀ ਬਜਾਏ ਤਰਲ ਭੋਜਨ 'ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਲਈ ਤਾਜੇ ਫਲਾਂ ਦਾ ਜੂਸ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੁੱਧ ਵੀ ਪੀਣਾ ਚਾਹੀਦਾ ਹੈ।


ਸ਼ਿੰਗਾਰ ਦਾ ਸਾਮਾਨ
ਸ਼ਿੰਗਾਰ ਦੇ ਸਾਮਾਨ ’ਚ ਦੀਪਕ, ਘਿਓ, ਤੇਲ, ਫੁੱਲ, ਫੁੱਲਾਂ ਦਾ ਹਾਰ, ਪਾਨ, ਸੁਪਾਰੀ, ਲਾਲ ਝੰਡਾ, ਲੌਂਗ, ਇਲਾਇਚੀ, ਬਤਾਸ਼ੇ ਜਾਂ ਮਿਸਰੀ, ਕਪੂਰ, ਉਪਲੇ, ਫੱਲ, ਮਠਿਆਈ, ਚਾਲੀਸਾ ਜਾਂ ਆਰਤੀ ਦੀ ਕਿਤਾਬ, ਦੇਵੀ ਦੀ ਮੂਰਤੀ, ਕਲਾਵਾ, ਮੇਵੇ ਆਦਿ ਹੁੰਦਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News