ਨਾਭੀ ਵੀ ਕਰ ਸਕਦੀ ਹੈ ਕਈ ਰੋਗਾਂ ਨੂੰ ਠੀਕ
Thursday, Jul 21, 2016 - 12:48 PM (IST)

ਜਲੰਧਰ — ਨਾਭੀ ਸਾਡੇ ਸਰੀਰ ਦਾ ਮੱਧ (ਹਿੱਸਾ)ਪੁਆਇੰਟ ਹੈ। ਨਾਭੀ ਦਾ ਸਿੱਧਾ ਸੰਬੰਧ ਸਾਡੇ ਚਿਹਰੇ ਨਾਲ ਹੁੰਦਾ ਹੈ। ਇਸ ਕਰਕੇ ਸਾਡੇ ਬਹੁਤ ਸਾਰੇ ਰੋਗ ਸਾਡੀ ਨਾਭੀ ਤੋਂ ਠੀਕ ਹੋ ਸਕਦੇ ਹਨ।
1. ਜੇਕਰ ਤੁਹਾਡੇ ਮੁਹਾਸੇ ਹੁੰਦੇ ਹਨ ਤਾਂ ਨਾਭੀ ''ਚ ਨਿੰਮ ਦਾ ਤੇਲ ਲਗਾਓ। ਇਸ ਨਾਲ ਕੁਝ ਦਿਨ੍ਹਾਂ ''ਚ ਤੁਹਾਡੇ ਮੁਹਾਸੇ ਗਾਇਬ ਹੋ ਜਾਣਗੇ।
2. ਜੇਕਰ ਮਹਾਵਾਰੀ ਦੌਰਾਨ ਬਹੁਤ ਦਰਦ ਹੁੰਦਾ ਹੈ ਤਾਂ ਆਪਣੀ ਨਾਭੀ ''ਚ ਬਰਾਂਡੀ ਨਾਲ ਭਿੱਜੀ ਹੋਈ ਰੂ ਰੱਖਣ ਨਾਲ ਦਰਦ ਗਾਇਬ ਹੋ ਜਾਵੇਗਾ।
3. ਜੇਕਰ ਬੁੱਲ ਬਹੁਤ ਫਟਦੇ ਹੋਣ ਤਾਂ ਸਰੋਂ ਦਾ ਤੇਲ ਨਾਭੀ ''ਚ ਲਗਾਓ। ਇਹ ਸਮੱਸਿਆ ਠੀਕ ਹੋ ਜਾਵੇਗੀ।
4. ਚਿਹਰੇ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਬਦਾਮ ਦੇ ਤੇਲ ਨੂੰ ਆਪਣੀ ਨਾਭੀ ''ਚ ਲਗਾਓ। ਚਿਹਰੇ ''ਤੇ ਚਮਕ ਆ ਜਾਵੇਗੀ।
5. ਜੇਕਰ ਖਾਰਸ਼ ਹੋ ਰਹੀ ਹੈ ਅਤੇ ਖਾਰਸ਼ ਕਰਕੇ ਸਰੀਰ ''ਤੇ ਨਿਸ਼ਾਨ ਪੈ ਗਏ ਹਨ ਤਾਂ ਨਾਭੀ ''ਚ ਨਿੰਮ ਦਾ ਤੇਲ ਲਗਾਓ। ਖਾਰਸ਼ ਬੰਦ ਹੋ ਜਾਵੇਗੀ।
6. ਜੇਕਰ ਚਿਹਰੇ ''ਤੇ ਦਾਗ-ਧੱਬੇ ਹਨ ਅਤੇ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਨਿੰਬੂ ਦਾ ਤੇਲ ਆਪਣੀ ਨਾਭੀ ''ਚ ਲਗਾਓ। ਫਾਇਦਾ ਜ਼ਰੂਰ ਹੋਵੇਗਾ।