ਸਰਦੀਆਂ ’ਚ ਜ਼ਰੂਰ ਪੀਓ ਹਰੇ ਸੇਬ ਤੇ ਚਿਆ ਸੀਡਸ ਨਾਲ ਬਣੀ ਇਹ ਡੀਟਾਕਸ ਡਰਿੰਕ, ਸਰੀਰ ਨੂੰ ਮਿਲਣਗੇ ਫ਼ਾਇਦੇ

Tuesday, Jan 09, 2024 - 01:19 PM (IST)

ਸਰਦੀਆਂ ’ਚ ਜ਼ਰੂਰ ਪੀਓ ਹਰੇ ਸੇਬ ਤੇ ਚਿਆ ਸੀਡਸ ਨਾਲ ਬਣੀ ਇਹ ਡੀਟਾਕਸ ਡਰਿੰਕ, ਸਰੀਰ ਨੂੰ ਮਿਲਣਗੇ ਫ਼ਾਇਦੇ

ਮੁੰਬਈ (ਬਿਊਰੋ)– ਸਰਦੀਆਂ ਦੇ ਮੌਸਮ ਨੂੰ ਵਿਆਹਾਂ ਦਾ ਮੌਸਮ ਵੀ ਕਿਹਾ ਜਾਂਦਾ ਹੈ। ਪਿਛਲੇ ਸਾਲ ਦਸੰਬਰ ਦੇ ਮਹੀਨੇ ਲੱਖਾਂ ਜੋੜੇ ਵਿਆਹ ਦੇ ਅਟੁੱਟ ਬੰਧਨ ’ਚ ਬੱਝੇ। ਵਿਆਹ ਦੇ ਸੀਜ਼ਨ ’ਚ ਲੋਕ ਬਾਹਰੋਂ ਤਲਿਆ ਹੋਇਆ ਖਾਣਾ ਖਾਂਦੇ ਹਨ, ਜਿਸ ਕਾਰਨ ਢਿੱਡ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਲੋਕ ਨਵੇਂ ਸਾਲ ’ਤੇ ਬਹੁਤ ਜ਼ਿਆਦਾ ਪਾਰਟੀ ਕਰਦੇ ਹਨ ਤੇ ਇਸ ਦੌਰਾਨ ਖਾਣ-ਪੀਣ ਦੀਆਂ ਆਦਤਾਂ ਖ਼ਰਾਬ ਹੋ ਜਾਂਦੀਆਂ ਹਨ, ਜਿਸ ਦਾ ਲੀਵਰ ਤੇ ਢਿੱਡ ’ਤੇ ਮਾੜਾ ਅਸਰ ਪੈਂਦਾ ਹੈ। ਅਜਿਹੀ ਸਥਿਤੀ ’ਚ ਹੁਣ ਤੁਸੀਂ ਹਰੇ ਸੇਬ ਤੇ ਚਿਆ ਸੀਡਸ ਨਾਲ ਘਰ ’ਚ ਡੀਟਾਕਸ ਡਰਿੰਕ ਬਣਾ ਸਕਦੇ ਹੋ? ਇਹ ਡੀਟਾਕਸ ਡਰਿੰਕ ਤੁਹਾਡੇ ਲੀਵਰ ’ਚ ਜਮ੍ਹਾ ਹੋਈ ਗੰਦਗੀ ਨੂੰ ਸਾਫ਼ ਕਰਨ ’ਚ ਮਦਦ ਕਰੇਗੀ ਤੇ ਪਾਚਨ ਕਿਰਿਆ ’ਚ ਵੀ ਸੁਧਾਰ ਕਰੇਗੀ। ਇਸ ਆਰਟੀਕਲ ’ਚ ਅਸੀਂ ਤੁਹਾਨੂੰ ਹਰੇ ਸੇਬ ਤੇ ਚਿਆ ਸੀਡਸ ਨਾਲ ਬਣੀ ਡੀਟਾਕਸ ਡਰਿੰਕ ਬਣਾਉਣ ਦੀ ਵਿਧੀ ਤੇ ਫ਼ਾਇਦੇ ਦੱਸਾਂਗੇ–

ਹਰੇ ਸੇਬ ਤੇ ਚਿਆ ਸੀਡਸ ਨਾਲ ਬਣੀ ਡੀਟਾਕਸ ਡਰਿੰਕ ਨਾਲ ਕੀ ਹੁੰਦਾ ਹੈ?

ਹਰਾ ਸੇਬ
ਹਰੇ ਸੇਬ ਨੂੰ ਸੁਪਰਫੂਡ ’ਚ ਗਿਣਿਆ ਜਾਂਦਾ ਹੈ। ਇਸ ’ਚ ਐਂਟੀ-ਆਕਸੀਡੈਂਟਸ ਤੇ ਫਾਈਬਰ ਦੀ ਚੰਗੀ ਮਾਤਰਾ ਦੇ ਨਾਲ ਕਈ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ। ਹਰੇ ਸੇਬ ਦਾ ਸੇਵਨ ਤੁਹਾਡੀ ਪਾਚਨ ਕਿਰਿਆ ਨੂੰ ਸੁਧਾਰ ਸਕਦਾ ਹੈ। ਹਰੇ ਸੇਬ ’ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟਸ ਤੁਹਾਡੇ ਸਰੀਰ ’ਚੋਂ ਫ੍ਰੀ ਰੈਡੀਕਲਸ ਨੂੰ ਹਟਾਉਣ ’ਚ ਮਦਦ ਕਰਦੇ ਹਨ, ਜੋ ਚਮੜੀ ਤੇ ਵਾਲਾਂ ਨੂੰ ਸਿਹਤਮੰਦ ਬਣਾਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਕੀ ਠੰਡ ’ਚ ਬੈਠ ਗਿਆ ਹੈ ਤੁਹਾਡਾ ਵੀ ਗਲਾ? ਇਨ੍ਹਾਂ ਨੁਸਖ਼ਿਆਂ ਨਾਲ ਤੁਰੰਤ ਮਿਲੇਗੀ ਰਾਹਤ

ਹਰੇ ਸੇਬ ਤੇ ਚਿਆ ਸੀਡਸ ਡੀਟਾਕਸ ਡਰਿੰਕ ਦੇ ਫ਼ਾਇਦੇ

  • ਵਿਟਾਮਿਨ, ਐਂਟੀ-ਆਕਸੀਡੈਂਟ ਤੇ ਫਾਈਬਰ ਨਾਲ ਭਰਪੂਰ, ਹਰੇ ਸੇਬ ਤੇ ਚਿਆ ਸੀਡਸ ਤੋਂ ਬਣੀ ਇਹ ਡੀਟਾਕਸ ਡਰਿੰਕ ਪਾਚਨ ਨੂੰ ਬਿਹਤਰ ਬਣਾ ਸਕਦੀ ਹੈ।
  • ਇਹ ਡੀਟਾਕਸ ਡਰਿੰਕ ਕਬਜ਼ ਤੋਂ ਪੀੜਤ ਲੋਕਾਂ ਲਈ ਫ਼ਾਇਦੇਮੰਦ ਹੋ ਸਕਦੀ ਹੈ।
  • ਇਸ ਡੀਟਾਕਸ ਡਰਿੰਕ ਨੂੰ ਪੀਣ ਨਾਲ ਪਿਸ਼ਾਬ ਸਬੰਧੀ ਸਮੱਸਿਆਵਾਂ ਘੱਟ ਹੁੰਦੀਆਂ ਹਨ।
  • ਇਹ ਸਰੀਰ ’ਚ ਜਮ੍ਹਾ ਗੰਦਗੀ ਨੂੰ ਦੂਰ ਕਰਦੀ ਹੈ।
  • ਡੀਟਾਕਸ ਡਰਿੰਕ ਅੰਤੜੀਆਂ ’ਚ ਜਮ੍ਹਾ ਗੰਦਗੀ ਨੂੰ ਦੂਰ ਕਰਦੀ ਹੈ, ਜਿਸ ਨਾਲ ਢਿੱਡ ਦੀ ਸਫ਼ਾਈ ਹੁੰਦੀ ਹੈ।
  • ਸਰਦੀਆਂ ’ਚ ਵਾਲਾਂ ਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ, ਅਜਿਹੇ ’ਚ ਹਰੇ ਸੇਬ ਦੀ ਡੀਟਾਕਸ ਡਰਿੰਕ ਦਾ ਸੇਵਨ ਤੁਹਾਡੀ ਚਮੜੀ ਨੂੰ ਸਿਹਤਮੰਦ ਤੇ ਵਾਲਾਂ ਨੂੰ ਚਮਕਦਾਰ ਬਣਾ ਸਕਦਾ ਹੈ।

ਹਰੇ ਸੇਬ ਤੇ ਚਿਆ ਸੀਡਸ ਨਾਲ ਡੀਟਾਕਸ ਡਰਿੰਕ ਕਿਵੇਂ ਤਿਆਰ ਕਰੀਏ?

ਸਮੱਗਰੀ

  • 1 ਪੀਸਿਆ ਹੋਇਆ ਹਰਾ ਸੇਬ
  • 1 ਚਮਚਾ ਚਿਆ ਸੀਡਸ
  • 500 ਮਿਲੀਲੀਟਰ ਪਾਣੀ
  • 1 ਚਮਚਾ ਨਿੰਬੂ ਦਾ ਰਸ
  • 1 ਚਮਚਾ ਸ਼ਹਿਦ

ਬਣਾਉਣ ਦੀ ਵਿਧੀ

  • ਡੀਟਾਕਸ ਡਰਿੰਕ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਵੱਡੇ ਜਾਰ ’ਚ ਪੀਸਿਆ ਹੋਇਆ ਹਰਾ ਸੇਬ ਪਾਓ।
  • ਹੁਣ 1 ਚਮਚਾ ਚਿਆ ਸੀਡਸ, ਨਿੰਬੂ ਦਾ ਰਸ ਤੇ 1 ਚਮਚਾ ਸ਼ਹਿਦ ਮਿਲਾਓ।
  • ਸਭ ਕੁਝ ਮਿਲਾ ਕੇ ਇਸ ਜਾਰ ਨੂੰ 4 ਘੰਟਿਆਂ ਤੱਕ ਢੱਕ ਕੇ ਰੱਖੋ।
  • 4 ਘੰਟਿਆਂ ਬਾਅਦ ਤੁਹਾਡੀ ਡੀਟਾਕਸ ਡਰਿੰਕ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਡੀਟਾਕਸ ਡਰਿੰਕ ਨੂੰ ਰੋਜ਼ਾਨਾ ਪੀਣ ਨਾਲ ਸਰਦੀਆਂ ’ਚ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਤੇ ਤੁਸੀਂ ਊਰਜਾਵਾਨ ਮਹਿਸੂਸ ਕਰੋਗੇ। ਹਰੇ ਸੇਬ ਤੇ ਚਿਆ ਸੀਡਸ ਦਾ ਇਹ ਮਿਸ਼ਰਣ ਤੁਹਾਨੂੰ ਕੁਦਰਤੀ ਤੌਰ ’ਤੇ ਡੀਟਾਕਸੀਫਾਈ ਕਰਨ ’ਚ ਮਦਦ ਕਰ ਸਕਦਾ ਹੈ।


author

Rahul Singh

Content Editor

Related News