ਸੌਂਣ ਤੋਂ ਪਹਿਲਾਂ ਜ਼ਰੂਰ ਪੀਓ ਸੇਬ ਦਾ ਸਿਰਕਾ ਸਰੀਰ ਨੂੰ ਹੋਣਗੇ ਕਈ ਫਾਇਦੇ

09/05/2017 11:05:27 AM

ਨਵੀਂ ਦਿੱਲੀ— ਸੇਬ ਦੇ ਸਿਰਕੇ ਦੀ ਵਰਤੋਂ ਘਰ ਵਿਚ ਕੀਤੀ ਜਾਂਦੀ ਹੈ। ਇਸ ਨਾਲ ਖਾਣੇ ਦਾ ਸੁਆਦ ਦੋਗੁਣਾ ਹੋ ਜਾਂਦਾ ਹੈ। ਸੇਬ ਦੇ ਸਿਰਕੇ ਵਿਚ ਕਈ ਗੁਣ ਹੁੰਦੇ ਹਨ ਜੋ ਸੁਆਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਰੋਜ਼ਾਨਾ ਰਾਤ ਨੂੰ ਸੇਬ ਦਾ ਸਿਰਕਾ ਪੀਣ ਨਾਲ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਆਓ ਜਾਣਦੇ ਹਾਂ ਇਸ ਦੇ ਵਰਤੋਂ ਅਤੇ ਫਾਇਦਿਆਂ ਬਾਰੇ
1. ਪੇਟ ਵਿਚ ਅਫਾਰਾ
ਕਈ ਵਾਰ ਰਾਤ ਨੂੰ ਖਾਣਾ ਖਾਣ ਦੇ ਬਾਅਦ ਉਹ ਸਹੀ ਤਰ੍ਹਾਂ ਨਾਲ ਪਚ ਨਹੀਂ ਪਾਉਂਦਾ, ਜਿਸ ਨਾਲ ਪੇਟ ਵਿਚ ਅਫਾਰਾ ਹੋ ਜਾਂਦਾ ਹੈ ਅਤੇ ਨੀਂਦ ਆਉਣ ਵਿਚ ਦਿੱਕਤ ਹੁੰਦੀ ਹੈ। ਅਜਿਹੇ ਵਿਚ 1 ਚਮੱਚ ਸ਼ਹਿਦ ਅਤੇ 1 ਚਮੱਚ ਸੇਬ ਦਾ ਸਿਰਕੇ ਨੂੰ 1ਗਲਾਸ ਕੋਸੇ ਪਾਣੀ ਵਿਚ ਮਿਲਾ ਕੇ ਪੀਓ। ਧਿਆਨ ਰੱਖੋ ਕਿ ਰਾਤ ਨੂੰ ਸੋਂਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ। 
2. ਮੋਟਾਪਾ
ਰੋਜ਼ਾਨਾ ਰਾਤ ਨੂੰ ਸੋਂਣ ਤੋਂ ਪਹਿਲਾਂ 1 ਗਲਾਸ ਕੋਸੇ ਪਾਣੀ ਵਿਚ 2 ਚਮੱਚ ਸੇਬ ਦਾ ਸਿਰਕਾ ਮਿਲਾ ਕੇ ਪੀਓ। ਇਸ ਨਾਲ ਸਰੀਰ ਦੀ ਐਕਸਟਰਾ ਕੈਲੋਰੀ ਬਰਨ ਹੁੰਦੀ ਹੈ ਅਤੇ ਮੋਟਾਪਾ ਘੱਟ ਹੁੰਦਾ ਹੈ।
3. ਡਾਈਬੀਟੀਜ਼ 
ਡਾਈਬੀਟੀਜ਼ ਦੇ ਰੋਗੀ ਦੇ ਸਰੀਰ ਵਿਚ ਜਦੋਂ ਸ਼ੂਗਰ ਦੀ ਮਾਤਰਾ ਕਾਫੀ ਵਧ ਜਾਵੇ ਤਾਂ ਉਸ ਨਾਲ ਵੀ ਸੇਬ ਦੇ ਸਿਰਕੇ ਦੀ ਵਰਤੋਂ ਕਰਨੀ ਚਾਹੀਦੀ ਹੈ। ਰੋਜ਼ਾਨਾ ਰਾਤ ਨੂੰ ਸੋਂਣ ਤੋਂ ਪਹਿਲਾਂ 2 ਚਮੱਚ ਸਿਰਕਾ ਪੀਣ ਨਾਲ ਫਾਇਦਾ ਹੁੰਦਾ ਹੈ। 
4. ਪੇਟ ਵਿਚ ਦਰਦ
ਕਈ ਵਾਰ ਪੇਟ ਵਿਚ ਦਰਦ ਅਤੇ ਐਸੀਡਿਟੀ ਦੀ ਵਜ੍ਹਾ ਨਾਲ ਤੇਜ਼ ਦਰਦ ਹੁੰਦਾ ਹੈ। ਅਜਿਹੇ ਵਿਚ ਸੋਂਣ ਤੋਂ ਪਹਿਲਾਂ 1 ਚਮੱਚ ਸਿਰਕੇ ਨੂੰ ਥੋੜ੍ਹੇ ਜਿਹੇ ਕੋਸੇ ਪਾਣੀ ਵਿਚ ਮਿਲਾ ਕੇ ਪੀਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। 5. ਗਲਾ ਖਰਾਬ
ਮੌਸਮ ਬਦਲਣ ਦੇ ਨਾਲ ਹੀ ਗਲੇ ਵਿਚ ਖਰਾਸ਼ ਅਤੇ ਖਾਂਸੀ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਸੋਂਣ ਤੋਂ 1 ਘੰਟਾਂ ਪਹਿਲਾਂ 1 ਚਮੱਚ ਸਿਰਕੇ ਨੂੰ ਕੋਸੇ ਪਾਣੀ ਵਿਚ ਮਿਲਾ ਕੇ ਪੀਓ। ਸੇਬ ਦੇ ਸਿਰਕੇ ਵਿਚ ਮੌਜੂਦ ਐਂਟੀ ਬੈਕਟੀਰੀਅਲ ਗੁਣ ਖਰਾਬ ਗਲੇ ਨੂੰ ਜਲਦੀ ਠੀਕ ਕਰਦੇ ਹਨ। 
6. ਮੂੰਹ ਦੀ ਬਦਬੂ
ਰੋਜ਼ਾਨਾ ਬਰੱਸ਼ ਕਰਨ ਦੇ ਬਾਵਜੂਦ ਵੀ ਕਈ ਲੋਕਾਂ ਦੇ ਮੂੰਹ ਵਿਚੋਂ ਬਦਬੂ ਆਉਂਦੀ ਹੈ। ਅਜਿਹੇ ਵਿਚ ਰਾਤ ਨੂੰ ਸੋਂਣ ਤੋਂ ਪਹਿਲਾਂ 1 ਚਮੱਚ ਸੇਬ ਦਾ ਸਿਰਕਾ ਪੀਓ, ਜਿਸ ਨਾਲ ਮੂੰਹ ਵਿਚ ਜਮਾ ਬੈਕਟੀਰੀਆ ਦੂਰ ਹੋਣਗੇ ਅਤੇ ਬਦਬੂ ਵੀ ਘੱਟ ਹੋਵੇਗੀ। 


Related News