ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

Saturday, Sep 12, 2020 - 12:34 PM (IST)

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜਲੰਧਰ (ਬਿਊਰੋ) - ਲਾਰ ਮੂੰਹ 'ਚ ਬਣਨ ਵਾਲਾ ਤਰਲ ਪਦਾਰਥ ਹੈ, ਜੋ ਐਂਟੀਸੈਪਟਿਕ ਵਾਂਗ ਕੰਮ ਕਰਦਾ ਹੈ। ਇਹ ਸਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾ ਕੇ ਰੱਖਦਾ ਹੈ। ਲਾਰ 'ਚ ਮੌਜੂਦ ਐਂਜ਼ਾਈਮ ਭੋਜਨ ਨੂੰ ਪਚਾਉਣ ’ਚ ਮਦਦ ਕਰਦੇ ਹਨ। ਇਹ ਦੰਦਾਂ ਦੇ ਵਿਚਕਾਰ ਫਸੇ ਹੋਏ ਭੋਜਨ ਨੂੰ ਤੋੜ ਕੇ ਬੈਕਟੀਰੀਆ ਤੋਂ ਵੀ ਬਚਾਉਂਦੀ ਹੈ। ਇਹ ਦੰਦਾਂ, ਜੀਭ ਅਤੇ ਮੂੰਹ ਦੇ ਕੋਮਲ ਟਿਸ਼ੂਆਂ ਨੂੰ ਚਿਕਨਾਈ ਦੇ ਕੇ ਸੁਰੱਖਿਅਤ ਰਖਦੀ ਹੈ। ਮਨੁੱਖੀ ਲਾਰ 98 ਫ਼ੀਸਦੀ ਪਾਣੀ ਤੋਂ ਬਣਦੀ ਹੈ ਜਦਕਿ ਇਸ ਦੇ ਬਾਕੀ 2 ਫ਼ੀਸਦੀ ਹਿੱਸੇ 'ਚ ਐਂਜ਼ਾਈਮ, ਬਲਗਮ, ਇਲੈਕਟ੍ਰੋਲਾਈਟ ਅਤੇ ਜੀਵਾਣੂ ਰੋਧਕ ਯੋਗਿਕ ਵਰਗੇ ਤੱਤ ਮੌਜੂਦ ਹੁੰਦੇ ਹਨ। ਰੋਜ਼ਾਨਾ ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਨਾਲ ਲਾਰ ਪੇਟ 'ਚ ਜਾ ਕੇ ਰੋਗਾਂ ਤੋਂ ਬਚਾਵੇਗੀ। ਆਉ ਜਾਣਦੇ ਹਾਂ ਇਸ ਦੇ ਗੁਣਾਂ ਬਾਰੇ:

ਐਗਜ਼ੀਮਾ ਰੋਗ ਤੋਂ ਨਿਜ਼ਾਤ ਦਿਵਾਵੇ
ਐਗਜ਼ੀਮਾ ਰੋਗ 'ਚ ਸਵੇਰੇ ਉੱਠ ਕੇ ਲਗਭਗ 1 ਮਹੀਨੇ ਤਕ ਲਾਰ ਲਾਉਣ ਨਾਲ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਸੋਰਾਇਸਿਸ 'ਚ ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਦੀ ਲਾਰ 6 ਮਹੀਨਿਆਂ ਤੋਂ 1 ਸਾਲ ਤਕ, ਜਲਣ ਦੇ ਨਿਸ਼ਾਨ 'ਤੇ 1-2 ਮਹੀਨੇ ਅਤੇ ਸੱਟ 'ਤੇ 5-10 ਦਿਨ ਲਗਾਓ। 

PunjabKesari

ਫ਼ੰਗਲ ਇਨਫ਼ੈਕਸ਼ਨ ਤੋਂ ਨਿਜ਼ਾਤ
ਹੱਥਾਂ-ਪੈਰਾਂ ਦੀਆਂ ਉਂਗਲੀਆਂ ਵਿਚਾਲੇ ਜੇਕਰ ਤੁਹਾਨੂੰ ਫੰਗਲ ਇਨਫੈਕਸ਼ਨ ਹੋ ਗਈ ਹੈ ਤਾਂ ਤੁਸੀਂ ਲਾਰ ਨੂੰ ਲੱਗਾ ਸਕਦੇ ਹੋ। ਅਜਿਹਾ ਰੋਜ਼ਾਨਾ ਕਰਨ ਨਾਲ ਫ਼ੰਗਲ ਇਨਫ਼ੈਕਸ਼ਨ ਤੋਂ ਨਿਜ਼ਾਤ ਮਿਲ ਸਕਦੀ ਹੈ

ਪੇਟ ਦੀ ਸਮੱਸਿਆ
ਅੱਖ ਆਉਣ 'ਤੇ ਦੋ ਦਿਨ ਤਕ ਅਤੇ ਐਲਰਜੀ ਹੋਣ 'ਤੇ 2-3 ਮਹੀਨਿਆਂ ਤਕ ਅੱਖਾਂ 'ਚ ਲਾਰ ਨੂੰ ਕੱਜਲ ਵਾਂਗ ਲਾਉ। ਪੇਟ ਦੀ ਸਮੱਸਿਆ ਜਾਂ ਕੀੜੇ ਹੋਣ 'ਤੇ ਸਵੇਰੇ ਉੱਠ ਕੇ ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਓ। 

ਬਿਊਟੀ ਟਿਪਸ : ਇਸ ਤਰ੍ਹਾਂ ਕਰੋ ਚਿਹਰੇ ਦੀ ਮਸਾਜ, ਚਮੜੀ ਰਹੇਗੀ ਝੁਰੜੀਆਂ ਤੋਂ ਮੁਕਤ

ਸਿਗਰਟਨੋਸ਼ੀ ਨਾਲ ਮੂੰਹ ਸੁੱਕਣ ਲਗਦਾ 
ਸਿਗਰਟਨੋਸ਼ੀ ਨਾਲ ਲਾਰ ਦੇ ਦੂਸ਼ਿਤ ਹੋਣ ਜਾਂ ਤਮਾਕੂ, ਪਾਨ ਅਤੇ ਜ਼ਰਦਾ ਖਾਣ ਅਤੇ ਵਾਰ-ਵਾਰ ਥੁੱਕਣ ਦੀ ਆਦਤ ਨਾਲ ਮੂੰਹ ਸੁੱਕਣ ਲਗਦਾ ਹੈ, ਜਿਸ ਨਾਲ ਲਾਰ ਖ਼ਤਮ ਹੋ ਜਾਂਦੀ ਹੈ। ਅਜਿਹੇ 'ਚ ਲੋੜ ਤੋਂ ਜ਼ਿਆਦਾ ਲਾਰ ਬਾਹਰ ਨਿਕਲ ਜਾਂਦੀ ਹੈ। ਦਵਾਈਆਂ ਜਾਂ ਡਰੱਗ ਆਦਿ ਦੇ ਪ੍ਰਯੋਗ ਨਾਲ ਵੀ ਮੂੰਹ ਸੁਕ ਜਾਂਦਾ ਹੈ ਅਤੇ ਲਾਰ ਨਾ ਦੇ ਬਰਾਬਰ ਰਹਿ ਜਾਂਦੀ ਹੈ। ਜਦਕਿ ਕੈਂਸਰ ਅਤੇ ਦੌਰੇ ਦਾ ਪਤਾ ਲਾਉਣ ਅਤੇ ਡੀ.ਐਨ.ਏ. ਮੈਪਿੰਗ ਆਦਿ ਲਾਰ ਦੇ ਮਾਧਿਅਮ ਨਾਲ ਕੀਤੀ ਜਾਂਦੀ ਹੈ। ਲਾਰ ਦਾ ਜ਼ਿਆਦਾ ਬਣਨਾ ਪੇਟ, ਲਿਵਰ ਅਤੇ ਪੇਟ ਦੇ ਕੀੜੇ ਹੋਣ ਦਾ ਸੰਕੇਤ ਹੁੰਦਾ ਹੈ।

ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

PunjabKesari


author

rajwinder kaur

Content Editor

Related News