ਗਲਤ ਢੰਗ ਨਾਲ ਪੀਤਾ ਗਿਆ ਪਾਣੀ ਸਿਹਤ ਲਈ ਬਣ ਸਕਦੈ 'ਜ਼ਹਿਰ' ! ਜਾਣੋ ਕੀ ਹੈ ਸਹੀ ਤਰੀਕਾ
Sunday, May 24, 2026 - 11:04 AM (IST)
ਹੈਲਥ ਡੈਸਕ - ਪਾਣੀ ਸਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਹੈ। ਸਾਡਾ ਸਰੀਰ ਲਗਭਗ 60 ਫੀਸਦੀ ਪਾਣੀ ਦਾ ਬਣਿਆ ਹੋਇਆ ਹੈ। ਅਕਸਰ ਅਸੀਂ ਸੋਚਦੇ ਹਾਂ ਕਿ ਦਿਨ 'ਚ ਬਹੁਤ ਸਾਰਾ ਪਾਣੀ ਪੀਣਾ ਹੀ ਸਿਹਤਮੰਦ ਰਹਿਣ ਲਈ ਕਾਫ਼ੀ ਹੈ, ਪਰ ਅਜਿਹਾ ਬਿਲਕੁਲ ਨਹੀਂ ਹੈ। ਆਯੁਰਵੇਦ ਅਤੇ ਵਿਗਿਆਨ ਮੁਤਾਬਕ, ਪਾਣੀ ਪੀਣ ਦਾ ਸਹੀ ਤਰੀਕਾ ਅਤੇ ਸਹੀ ਸਮਾਂ ਪਤਾ ਹੋਣਾ ਬੇਹੱਦ ਜ਼ਰੂਰੀ ਹੈ, ਨਹੀਂ ਤਾਂ ਇਹ ਫਾਇਦੇ ਦੀ ਥਾਂ ਨੁਕਸਾਨ ਪਹੁੰਚਾ ਸਕਦਾ ਹੈ।
ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ :-
ਖੜ੍ਹੇ ਹੋ ਕੇ ਪਾਣੀ ਪੀਣਾ
- ਅੱਜਕੱਲ੍ਹ ਦੀ ਭੱਜ-ਦੌੜ ਵਾਲੀ ਜ਼ਿੰਦਗੀ 'ਚ ਲੋਕ ਅਕਸਰ ਖੜ੍ਹੇ-ਖੜ੍ਹੇ ਹੀ ਪਾਣੀ ਪੀ ਲੈਂਦੇ ਹਨ। ਅਜਿਹਾ ਕਰਨ ਨਾਲ ਪਾਣੀ ਬਿਨਾਂ ਫਿਲਟਰ ਹੋਏ ਤੇਜ਼ੀ ਨਾਲ ਪੇਟ 'ਚ ਜਾਂਦਾ ਹੈ, ਜਿਸ ਨਾਲ ਗੁਰਦਿਆਂ 'ਤੇ ਦਬਾਅ ਪੈਂਦਾ ਹੈ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਸਕਦੀ ਹੈ।
ਇੱਕੋ ਸਾਹੇ ਪਾਣੀ ਗਟ-ਗਟ ਪੀਣਾ
- ਬਹੁਤ ਤੇਜ਼ੀ ਨਾਲ ਪਾਣੀ ਪੀਣ ਨਾਲ ਸਰੀਰ ਦਾ ਪਾਚਨ ਤੰਤਰ ਵਿਗੜਦਾ ਹੈ ਅਤੇ ਪੇਟ 'ਚ ਗੈਸ ਦੀ ਸਮੱਸਿਆ ਬਣਦੀ ਹੈ।
ਬਹੁਤ ਜ਼ਿਆਦਾ ਠੰਢਾ ਪਾਣੀ ਪੀਣਾ
- ਬਰਫ਼ ਵਾਲਾ ਜਾਂ ਫ਼ਰਿੱਜ ਦਾ ਬਹੁਤ ਠੰਢਾ ਪਾਣੀ ਪੀਣ ਨਾਲ ਸਾਡੀ ਪਾਚਨ ਅੱਗ ਮੰਦ ਹੋ ਜਾਂਦੀ ਹੈ ਅਤੇ ਗਲਾ ਖ਼ਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ।
ਇਹ ਹੈ ਪਾਣੀ ਪੀਣ ਦਾ ਬਿਲਕੁਲ ਸਹੀ ਤਰੀਕਾ :-
ਹਮੇਸ਼ਾ ਬੈਠ ਕੇ ਪੀਓ
- ਜਦੋਂ ਵੀ ਪਾਣੀ ਪੀਣਾ ਹੋਵੇ, ਹਮੇਸ਼ਾ ਆਰਾਮ ਨਾਲ ਬੈਠ ਕੇ ਪੀਓ। ਇਸ ਨਾਲ ਸਰੀਰ ਦਾ ਤੰਤਰ ਸ਼ਾਂਤ ਰਹਿੰਦਾ ਹੈ ਅਤੇ ਪਾਣੀ ਦੇ ਸਾਰੇ ਪੋਸ਼ਕ ਤੱਤ ਸਰੀਰ ਨੂੰ ਮਿਲਦੇ ਹਨ।
ਘੁੱਟ-ਘੁੱਟ (ਸਿਪ-ਸਿਪ) ਕਰਕੇ ਪੀਓ
- ਪਾਣੀ ਨੂੰ ਚਾਹ ਵਾਂਗ ਹੌਲੀ-ਹੌਲੀ ਘੁੱਟ ਭਰ ਕੇ ਪੀਣਾ ਚਾਹੀਦਾ ਹੈ। ਇਸ ਨਾਲ ਮੂੰਹ ਦੀ ਲਾਰ ਪਾਣੀ ਨਾਲ ਮਿਲ ਕੇ ਪੇਟ 'ਚ ਜਾਂਦੀ ਹੈ, ਜੋ ਪੇਟ ਦੇ ਐਸਿਡ ਨੂੰ ਸ਼ਾਂਤ ਕਰਦੀ ਹੈ ਅਤੇ ਪਾਚਨ ਸ਼ਕਤੀ ਵਧਾਉਂਦੀ ਹੈ।
ਕੋਸਾ ਜਾਂ ਘੜੇ ਦਾ ਪਾਣੀ ਸਭ ਤੋਂ ਬੈਸਟ
ਗਰਮੀ ਦੇ ਮੌਸਮ 'ਚ ਫ਼ਰਿੱਜ ਦੇ ਪਾਣੀ ਦੀ ਬਜਾਏ ਘੜੇ (ਮਟਕੇ) ਦਾ ਪਾਣੀ ਪੀਓ। ਇਹ ਕੁਦਰਤੀ ਤੌਰ 'ਤੇ ਠੰਢਾ ਹੁੰਦਾ ਹੈ ਅਤੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਠੀਕ ਰੱਖਦਾ ਹੈ।
ਸਵੇਰੇ ਖਾਲੀ ਪੇਟ ਪਾਣੀ ਪੀਣਾ
- ਸਵੇਰੇ ਉੱਠਦੇ ਸਾਰ ਬਿਨਾਂ ਬੁਰਸ਼ ਕੀਤੇ 1-2 ਗਲਾਸ ਕੋਸਾ ਪਾਣੀ ਪੀਣਾ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਸਾਫ਼ ਕਰਨ ਲਈ ਸਭ ਤੋਂ ਉੱਤਮ ਮੰਨਿਆ ਗਿਆ ਹੈ।
ਯਾਦ ਰੱਖਣ ਯੋਗ ਗੱਲ
- ਰੋਟੀ ਖਾਣ ਦੇ ਤੁਰੰਤ ਪਹਿਲਾਂ ਜਾਂ ਤੁਰੰਤ ਬਾਅਦ ਬਹੁਤ ਜ਼ਿਆਦਾ ਪਾਣੀ ਪੀਣ ਤੋਂ ਬਚੋ। ਖਾਣਾ ਖਾਣ ਤੋਂ ਘੱਟੋ-ਘੱਟ 40 ਮਿੰਟ ਬਾਅਦ ਹੀ ਪਾਣੀ ਪੀਣਾ ਸਹੀ ਰਹਿੰਦਾ ਹੈ।
