ਇਲਾਇਚੀ ਦੀ ਵਰਤੋ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
Monday, Jun 05, 2017 - 02:02 PM (IST)

ਨਵੀਂ ਦਿੱਲੀ— ਇਲਾਇਚੀ ਇਕ ਬਹੁਤ ਹੀ ਅਨੋਖੀ ਚੀਜ਼ ਹੈ ਇਲਾਇਚੀ ਦੇ ਕਈ ਫਾਇਦੇ ਹਨ। ਭਾਰਤ 'ਚ ਲਗਭਗ ਹਰ ਪਕਵਾਨ 'ਚ ਇਲਾਇਚੀ ਦੀ ਵਰਤੋ ਕੀਤੀ ਜਾਂਦੀ ਹੈ ਮਿਠਾਈ ਤੋਂ ਲੈ ਕੇ ਮੇਨ ਕੋਰਸ ਤੱਕ ਅੱਜ ਕਲ ਇਲਾਇਚੀ ਦੀ ਵਰਤੋ ਕੀਤੀ ਜਾਂਦੀ ਹੈ। ਸੁਆਦ,ਸਿਹਤ ਅਤੇ ਚਮੜੀ ਦੇ ਲਈ ਇਸ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਖੂਸ਼ਬੂ ਅਤੇ ਸੁਆਦ ਦੋਹੇ ਹੀ ਲਾਜਵਾਬ ਹੁੰਦੇ ਹੈ।
ਸਿਹਤ ਦੇ ਲਈ
1. ਜੇ ਤੁਹਾਨੂੰ ਵਾਰ-ਵਾਰ ਹਿੱਚਕੀ ਆ ਰਹੀ ਹੈ ਤਾਂ ਤੁਸੀਂ ਇਲਾਇਚੀ ਦੀ ਵਰਤੋ ਕਰ ਸਕਦੇ ਹੋ। ਇਹ ਤੁਹਾਡੀ ਹਿੱਚਕੀ ਨੂੰ ਰੋਕਣ 'ਚ ਫਾਇਦੇਮੰਦ ਹੁੰਦਾ ਹੈ।
2. ਇਲਾਇਚੀ ਤੁਹਾਡੇ ਸਰੀਰ 'ਚ ਸਾਰੀਆਂ ਅਸ਼ੁੱਧੀਆਂ ਸਾਫ ਕਰ ਦਿੰਦਾ ਹੈ। ਇਸ 'ਚ ਵਿਟਾਮਿਨ ਏ,ਬੀ ਅਤੇ ਸੀ ਹੁੰਦਾ ਹੈ ਜੋ ਸਰੀਰ ਨੂੰ ਸਾਫ ਕਰਦਾ ਹੈ।
3. ਸਰਦੀ ਜੁਕਾਮ ਤੋਂ ਰਾਹਤ ਦੇ ਲਈ ਇਲਾਇਚੀ ਬਹੁਤ ਲਾਭਕਾਰੀ ਹੈ। ਇਲਾਇਚੀ ਵਾਲੀ ਚਾਹ ਪੀਣ ਨਾਲ ਸਰਦੀ ਜੁਕਾਮ ਅਤੇ ਸਿਰ ਦਰਦ ਤਿੰਨਾਂ ਨੂੰ ਠੀਕ ਕਰਦੀ ਹੈ।
4. ਇਲਾਇਚੀ ਤੁਹਾਡੇ ਮੂੰਹ ਦੇ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਦਿਨ 'ਚ ਇਕ ਜਾਂ ਦੋ ਵਾਰ ਇਲਾਇਚੀ ਖਾਣ ਨਾਲ ਤੁਹਾਡੇ ਸਾਹ ਤੋਂ ਬਦਬੂ ਅਤੇ ਛਾਲਿਆਂ ਵਰਗੀਆਂ ਸਮੱਸਿਆ ਤੋਂ ਰਾਹਤ ਮਿਲਦੀ ਹੈ।
5. ਪਾਚਨ ਕਿਰਿਆ ਨੂੰ ਸੁਧਾਰਨ ਦੇ ਲਈ ਅਤੇ ਭੁੱਖ ਨੂੰ ਕੰਟਰੋਲ ਕਰਨ ਦੇ ਲਈ ਇਲਾਇਚੀ ਦੀ ਵਰਤੋ ਕਰਨਾ ਕਾਫੀ ਲਾਭਕਾਰੀ ਹੁੰਦਾ ਹੈ।
ਚਮੜੀ ਦੇ ਲਈ
1. ਇਲਾਇਚੀ ਤੁਹਾਡੇ ਸਰੀਰ 'ਚ ਖੂਨ ਦੇ ਸੰਚਾਰ ਨੂੰ ਵਧਾਉਂਦੀ ਹੈ। ਇਸ 'ਚ ਵਿਟਾਮਿਨ ਸੀ ਹੁੰਦਾ ਹੈ। ਜੋ ਖੂਨ 'ਚੋਂ ਅਸ਼ੁੱਧੀਆਂ ਨੂੰ ਸਾਫ ਕਰਕੇ ਅਤੇ ਉਸਦਾ ਸੰਚਾਰ ਬਹਿਤਰ ਕਰਦੀ ਹੈ। ਇਸ ਨਾਲ ਸਾਡਾ ਨਿਖਾਰ ਵਧਦਾ ਹੈ।
2. ਇਸ ਦੀ ਵਰਤੋ ਨਾਲ ਤੁਹਾਡੇ ਚਿਹਰੇ ਦੇ ਦਾਗ ਧੱਬੇ ਦੂਰ ਹੋ ਜਾਂਦੇ ਹਨ। ਇਨ੍ਹਾਂ ਹੀ ਨਹੀਂ ਇਹ ਚਮੜੀ ਦੀ ਐਲਰਜ਼ੀ ਠੀਕ ਕਰਨ 'ਚ ਵੀ ਮਦਦ ਕਰਦੀ ਹੈ।
3. ਇਸ ਦੀ ਖੂਸ਼ਬੂ ਬਹੁਤ ਵਧੀਆ ਹੁੰਦੀ ਹੈ ਤਾਂ ਹੀ ਇਸ ਦੀ ਵਰਤੋ ਤੇਲ, ਸਾਬਨ ਅਤੇ ਪਰਫਿਊਮ ਆਦਿ ਵਰਗੀਆਂ ਚੀਜ਼ਾਂ 'ਚ ਕੀਤੀ ਜਾਂਦੀ ਹੈ।
4. ਰੁੱਖੀ ਚਮੜੀ ਅਤੇ ਬੁੱਲ੍ਹਾਂ ਨੂੰ ਠੀਕ ਕਰਨ ਦੇ ਲਈ ਵੀ ਇਲਾਇਚੀ ਦੀ ਵਰਤੋ ਕੀਤੀ ਜਾਂਦੀ ਹੈ।