ਬੇਰ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਲਾਭ, ਖੁਰਾਕ ''ਚ ਜ਼ਰੂਰ ਕਰੋ ਸ਼ਾਮਲ
Monday, Nov 30, 2020 - 12:30 PM (IST)
ਜਲੰਧਰ: ਹਰੇ ਤੇ ਹਲਕੇ ਭੂਰੇ ਰੰਗ ਦੇ ਬੇਰ ਲੋਕ ਬਹੁਤ ਮਜ਼ੇ ਦੇ ਨਾਲ ਖਾਂਦੇ ਹਨ। ਬੇਰ ਇਕ ਮੌਸਮੀ ਫਲ ਹੈ। ਬੇਰ 'ਚ ਬਹੁਤ ਹੀ ਘੱਟ ਮਾਤਰਾ 'ਚ ਕੈਲੋਰੀ ਹੁੰਦੀ ਹੈ ਇਹ ਊਰਜਾ ਦਾ ਇਕ ਚੰਗਾ ਸਰੋਤ ਹੈ। ਇਸ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ, ਵਿਟਾਮਿਨ ਚੰਗੀ ਮਾਤਰਾ 'ਚ ਮੌਜੂਦ ਹੁੰਦੇ ਹਨ। ਇਨ੍ਹਾਂ ਪੋਸ਼ਕ ਤੱਤਾਂ ਨਾਲ ਹੀ ਇਹ ਐਂਟੀ-ਆਕਸੀਡੈਂਟ ਦੇ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਆਓ ਜਾਣਦੇ ਹਾਂ ਬੇਰ ਦੀ ਵਰਤੋਂ ਦੇ ਨਾਲ ਸਰੀਰ ਨੂੰ ਕਿਹੜੇ ਲਾਭ ਹੁੰਦੇ ਨੇ –
ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਖਾਓ ਮੂੰਗਫਲੀ, ਸਰੀਰ ਨੂੰ ਹੋਣਗੇ ਬੇਹੱਦ ਲਾਭ
ਭਾਰ ਘੱਟ ਕਰੇ: ਬਹੁਤ ਸਾਰੇ ਲੋਕ ਭਾਰ ਘਟਾਉਣ ਲਈ ਬਹੁਤ ਮਿਹਨਤ ਕਰਦੇ ਹਨ ਪਰ ਜੇ ਤੁਸੀਂ ਭਾਰ ਘੱਟ ਕਰਨ ਦੇ ਉਪਾਅ ਲੱਭ ਰਹੇ ਹੋ ਤਾਂ ਬੇਰ ਤੁਹਾਡੇ ਲਈ ਇਕ ਚੰਗਾ ਵਿਕਲਪ ਹੈ। ਇਸ 'ਚ ਕੈਲੋਰੀ ਨਾ ਦੇ ਬਰਾਬਰ ਹੁੰਦੀ ਹੈ। ਬੇਰ ਦੀ ਵਰਤੋਂ ਦੇ ਨਾਲ ਭਾਰ ਘੱਟ ਹੁੰਦਾ ਹੈ।
ਲੀਵਰ ਨੂੰ ਠੀਕ ਰੱਖੇ: ਬੇਰ ਫਲ ਲੀਵਰ ਦੇ ਲਈ ਬਹੁਤ ਲਾਭਕਾਰੀ ਹੈ। ਬੇਰ ਐਂਟੀ-ਆਕਸੀਡੈਂਟ ਦਾ ਖਜਾਨਾ ਹੈ। ਲੀਵਰ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਇਹ ਬੇਹੱਦ ਲਾਭਕਾਰੀ ਹੁੰਦਾ ਹੈ।
ਚਮੜੀ ਲਈ ਲਾਭਕਾਰੀ: ਬੇਰ ਖਾਣ ਨਾਲ ਚਮੜੀ ਦੀ ਚਮਕ ਲੰਬੇ ਸਮੇਂ ਤੱਕ ਬਰਕਰਾਰ ਰਹਿੰਦੀ ਹੈ। ਇਸ 'ਚ ਐਂਟੀ-ਆਕਸੀਡੈਂਟ ਵੀ ਮੌਜੂਦ ਹੁੰਦਾ ਹੈ।
ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਖਾਓ ਸੁੰਢ ਦੇ ਲੱਡੂ, ਕਈ ਬੀਮਾਰੀਆਂ ਤੋਂ ਮਿਲੇਗੀ ਰਾਹਤ
ਕਬਜ਼ ਤੋਂ ਰਾਹਤ: ਬਹੁਤ ਸਾਰੇ ਲੋਕ ਕਬਜ਼ ਦੀ ਸਮੱਸਿਆ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਨ। ਉਨ੍ਹਾਂ ਲੋਕਾਂ ਨੂੰ ਬੇਰ ਬਹੁਤ ਫ਼ਾਇਦਾ ਪਹੁੰਚਾ ਸਕਦਾ ਹੈ। ਇਹ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ।
ਦੰਦਾਂ ਅਤੇ ਹੱਡੀਆਂ ਲਈ ਫ਼ਾਇਦੇਮੰਦ: ਬੇਰ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਅਤੇ ਫਾਸਫੋਰਸ ਮੌਜੂਦ ਹੁੰਦਾ ਹੈ। ਇਹ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।