ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੈ ਅੰਬ, ਜਾਣੋ ਸਰੀਰ ਨੂੰ ਹੋਣ ਵਾਲੇ ਹੋਰ ਵੀ ਬੇਮਿਸਾਲ ਫ਼ਾਇਦਿਆਂ ਬਾਰੇ

Friday, Jul 02, 2021 - 12:05 PM (IST)

ਨਵੀਂ ਦਿੱਲੀ— ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ। ਗਰਮੀਆਂ 'ਚ ਅੰਬ ਖਾਣਾ ਸਾਰਿਆਂ ਨੂੰ ਬਹੁਤ ਹੀ ਪਸੰਦ ਹੁੰਦਾ ਹੈ। ਮਿਠਾਸ ਨਾਲ ਭਰਿਆ ਰਸੀਲਾ ਅੰਬ ਖਾਣ 'ਚ ਸੁਆਦ ਹੋਣ ਦੇ ਨਾਲ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਬੀ 6, ਵਿਟਾਮਿਨ ਏ ਅਤੇ ਵਿਟਾਮਿਨ ਸੀ ਆਦਿ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਹੈਲਦੀ ਰੱਖਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਸ 'ਚ ਕੋਲੈਸਟਰੋਲ ਅਤੇ ਸੋਡੀਅਮ ਦੀ ਮਾਤਰਾ ਵੀ ਘੱਟ ਹੀ ਹੁੰਦੀ ਹੈ ਜੋ ਸਰੀਰ ਨੂੰ ਸਿਹਤਮੰਦ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅੰਬ ਖਾਣ ਨਾਲ ਕਿਹੜੇ-ਕਿਹੜੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਅੰਬ ਖਾਣ ਦੇ ਫਾਇਦਿਆਂ ਬਾਰੇ...
1. ਹਾਈ ਬਲੱਡ ਪ੍ਰੈਸ਼ਰ
ਅੰਬ ਹਾਈ ਬਲੱਡ ਪ੍ਰੈਸ਼ਰ ਰੋਗੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ 'ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਜੋ ਹਾਈ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ 'ਚ ਮਦਦ ਕਰਦਾ ਹੈ।
2. ਭਾਰ ਘਟਾਏ
ਦੁਬਲੇ-ਪਤਲੇ ਲੋਕਾਂ ਲਈ ਅੰਬ ਦੀ ਵਰਤੋਂ ਕਾਫੀ ਚੰਗੀ ਰਹਿੰਦੀ ਹੈ। ਅੰਬ 'ਚ ਕੈਲੋਰੀ ਅਤੇ ਸਟਾਰਚ ਕਾਫੀ ਮਾਤਰਾ 'ਚ ਹੁੰਦਾ ਹੈ ਜੋ ਭਾਰ ਵਧਾਉਂਦੇ ਹਨ।
3. ਪਾਚਨ ਸ਼ਕਤੀ ਕਰੇ ਮਜ਼ਬੂਤ
ਅੰਬ ਖਾਣ ਨਾਲ ਸਰੀਰ 'ਚ ਪੇਟ ਦੀਆਂ ਸਮੱਸਿਆਵਾਂ ਅਪਚ ਅਤੇ ਐਸੀਡਿਟੀ ਖਤਮ ਹੁੰਦੀ ਹੈ ਅਤੇ ਇਹ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ।
4. ਅਨੀਮੀਆ
ਅੰਬ 'ਚ ਆਈਰਨ ਕਾਫੀ ਮਾਤਰਾ 'ਚ ਮੌਜੂਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਸਰੀਰ 'ਚ ਖੂਨ ਦੀ ਕਮੀ ਬਹੁਤ ਜਲਦੀ ਪੂਰੀ ਹੋ ਜਾਂਦੀ ਹੈ ਅਤੇ ਅਨੀਮਿਆ ਵਰਗੀਆਂ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।
5. ਦਿਮਾਗ ਕਰੇ ਤੇਜ਼
ਦਿਮਾਗ ਨੂੰ ਸਿਹਤਮੰਦ ਅਤੇ ਤੇਜ਼ ਕਰਨ ਲਈ ਅੰਬ ਦਾ ਫਲ ਬਹੁਤ ਹੀ ਕਾਰਗਾਰ ਉਪਾਅ ਹੈ ਕਿਉਂਕਿ ਇਸ 'ਚ ਵਿਟਾਮਿਨ ਬੀ 6 ਭਰਪੂਰ ਮਾਤਰਾ 'ਚ ਹੁੰਦਾ ਹੈ।
6. ਡਾਇਬਿਟੀਜ਼
ਅੰਬ ਦਾ ਫਲ ਮਿੱਠਾ ਹੋਣ ਕਾਰਨ ਕੁਝ ਲੋਕਾਂ ਦਾ ਮੰਨਣਾ ਹੈ ਕਿ ਡਾਇਬਿਟੀਜ਼ ਦੇ ਰੋਗੀ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਪਰ ਅਜਿਹਾ ਮੰਨਣਾ ਬਿਲਕੁਲ ਗਲਤ ਹੈ। ਅੰਬ ਦਾ ਫਲ ਹੀ ਨਹੀਂ ਇਸ ਦੇ ਪੱਤੇ ਵੀ ਡਾਇਬਿਟੀਜ਼ ਰੋਗੀ ਲਈ ਕਾਫੀ ਫਾਇਦੇਮੰਦ ਹੁੰਦੇ ਹਨ।
7. ਅੱਖਾਂ ਦੇ ਰੋਗ ਕਰੇ ਦੂਰ
ਅੱਖਾਂ ਦੀ ਡ੍ਰਾਈਨੈੱਸ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਮੈਂਗੋ ਜੂਸ ਪੀਓ। ਇਹ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦ ਕਰਦਾ ਹੈ।
8. ਲੂ ਤੋਂ ਬਚਾਏ
ਗਰਮੀਆਂ 'ਚ ਕੱਚੇ ਅੰਬ ਦੇ ਜੂਸ 'ਚ ਪਾਣੀ ਮਿਲਾ ਕੇ ਪੀਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਇਹ ਸਰੀਰ ਨੂੰ ਲੂ ਲੱਗਣ ਤੋਂ ਬਚਾਉਂਦਾ ਹੈ।


Aarti dhillon

Content Editor

Related News