ਇਨ੍ਹਾਂ ਘਰੇਲੂ ਨੁਸਖਿਆਂ ਦੇ ਨਾਲ ਵਾਲ ਹੁੰਦੇ ਨੇ ਕਾਲੇ ਤੇ ਲੰਬੇ, ਇੰਝ ਕਰੋ ਵਰਤੋਂ

Friday, Mar 11, 2022 - 03:51 PM (IST)

ਜਲੰਧਰ– ਸੁੰਦਰ ਅਤੇ ਆਕਰਸ਼ਕ ਵਾਲ ਸਭ ਦੀ ਖ਼ੂਬਸੂਰਤੀ ਨੂੰ ਵਧਾ ਦਿੰਦੇ ਹਨ, ਭਾਵੇਂ ਉਹ ਜਨਾਨੀ ਹੋਵੇ ਜਾਂ ਮਰਦ। ਸਮੇਂ ਤੋਂ ਪਹਿਲਾਂ ਜੇਕਰ ਵਾਲ ਝੜ ਗਏ ਹੋਣ ਤਾਂ ਸੁੰਦਰਤਾ ’ਚ ਕੁਝ ਅਧੂਰਾ ਜਿਹਾ ਲੱਗਦਾ ਹੈ। ਖਾਸ ਕਰਕੇ ਜਨਾਨੀਆਂ ਲਈ ਤਾਂ ਵਾਲ ਜਾਨ ਤੋਂ ਵੀ ਪਿਆਰੇ ਹੁੰਦੇ ਹਨ। ਜਿੰਨੇ ਸੰਘਣੇ, ਕਾਲੇ ਅਤੇ ਲੰਬੇ ਵਾਲ ਹੋਣਗੇ, ਉਨ੍ਹਾਂ ਹੀ ਸੁੰਦਰਤਾ ’ਚ ਨਿਖਾਰ ਆਉਂਦਾ ਹੈ। ਇਸ ਲਈ ਪੁਰਸ਼ਾਂ ਦੀ ਤੁਲਨਾ 'ਚ ਜਨਾਨੀਆਂ ਵਾਲਾਂ ਦੀ ਦੇਖਭਾਲ ਵਧੀਆ ਢੰਗ ਨਾਲ ਕਰਦੀਆਂ ਹਨ ਤਾਂ ਕਿ ਵਾਲ ਸਿਹਤਮੰਦ, ਮਜ਼ਬੂਤ ਅਤੇ ਕਾਲੇ ਰਹਿਣ। ਇਸ ਦੇ ਲਈ ਉਪਾਅ ਵੀ ਕਰਦੀਆਂ ਹਨ। ਪ੍ਰਾਚੀਨ ਸਮੇਂ 'ਚ ਜਨਾਨੀਆਂ ਆਪਣੇ ਵਾਲਾਂ ਦੀ ਸੁਰੱਖਿਆ ਲਈ ਅਨੇਕਾਂ ਪ੍ਰਕਾਰ ਦੇ ਉਪਾਆਂ ਦਾ ਵੀ ਪ੍ਰਯੋਗ ਕਰਦੀਆਂ ਸਨ। ਦੇਸੀ ਨੁਸਖਿਆਂ ਦੇ ਨਾਲ ਵੀ ਵਾਲਾਂ ਦੀ ਸਾਂਭ-ਸੰਭਾਲ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਵਾਲਾਂ ਲਈ ਅਪਣਾਏ ਜਾਣ ਵਾਲੇ ਦੇਸੀ ਨੁਸਖਿਆਂ ਬਾਰੇ...

PunjabKesari

ਵਾਲਾਂ ਲਈ ਨਾਰੀਅਲ ਤੇਲ, ਮੇਥੀ ਦੇ ਬੀਜ ਅਤੇ ਕੜੀ ਪੱਤਿਆਂ ਦਾ ਮਿਸ਼ਰਣ ਹੁੰਦਾ ਹੈ ਫਾਇਦੇਮੰਦ
ਨਾਰੀਅਲ ਤੇਲ ਦਾ ਉਪਯੋਗ ਚਮੜੀ ਅਤੇ ਵਾਲਾਂ ਨਾਲ ਸੰਬੰਧਤ ਕਈ ਸਮੱਸਿਆ ਦਾ ਇਲਾਜ ਕਰਨ ਦੇ ਲਈ ਕੀਤਾ ਗਿਆ ਹੈ। ਇਹ ਇਕ ਪੁਰਾਣਾ ਉਪਾਅ ਹੈ, ਇਹ ਤੇਲ ਬਹੁਤ ਪ੍ਰਭਾਵੀ ਹੈ ਕਿਉਂਕਿ ਇਸ 'ਚ ਚਮੜੀ 'ਚ ਡੂੰਘਾਈ ਨਾਲ ਜਾ ਕੇ ਇਸ ਨੂੰ ਅੰਦਰ ਤੋਂ ਮੁਰੰਮਤ ਕਰਨ ਦੀ ਸ਼ਕਤੀ ਹੈ। ਹਾਲਾਂਕਿ ਜੇਕਰ ਤੁਸੀਂ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਇਕੱਲੇ ਨਾਰੀਅਲ ਦਾ ਤੇਲ ਤੁਹਾਡੀ ਸਹਾਇਤਾ ਕਰਨ 'ਚ ਮਦਦਗਾਰ ਨਹੀਂ ਹੋਵੇਗਾ ਪਰ ਜੇਕਰ ਤੁਸੀਂ ਨਾਰੀਅਲ ਦੇ ਤੇਲ 'ਚ ਕੜੀ ਪੱਤੇ ਅਤੇ ਮੇਥੀ ਜਿਹੇ ਪ੍ਰਕਿਰਤਿਕ ਜੜੀ-ਬੂਟੀਆਂ ਦੀ ਸ਼ਕਤੀ ਜੋੜਦੇ ਹੋ ਤਾਂ ਤੁਹਾਡੇ ਵਾਲਾਂ ਦਾ ਝੜਨਾ ਬਹੁਤ ਜਲਦੀ ਬੰਦ ਹੋ ਜਾਵੇਗਾ। ਵਾਲਾਂ ਦੀ ਲੰਬਾਈ ਵਧਾਉਣ 'ਚ ਤੁਹਾਡੀ ਸਹਾਇਤਾ ਕਰੇਗਾ। ਇਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਸ ਨੂੰ ਕਿਸ ਤਰਾਂ ਤਿਆਰ ਅਤੇ ਇਸ ਦਾ ਉਪਯੋਗ ਕਰਨਾ ਚਾਹੀਦਾ ਹੈ।

PunjabKesari

ਜ਼ਰੂਰੀ ਸਮੱਗਰੀ 
ਨਾਰੀਅਲ ਤੇਲ- 200 ਐੱਮ.ਐੱਲ. ਮੇਥੀ ਦੇ ਬੀਜ- 50 ਗ੍ਰਾਮ, ਹਰਾ ਕੜੀ ਪੱਤਾ - 50 ਗ੍ਰਾਮ  

ਬਣਾਉਣ ਦੀ ਵਿਧੀ 
ਸਭ ਤੋਂ ਪਹਿਲਾਂ ਸਾਫ ਪਾਣੀ 'ਚ ਕੜੀ ਪੱਤਿਆਂ ਨੂੰ ਧੋ ਲਵੋ, ਹੁਣ ਕੜੀ ਪੱਤਿਆਂ ਅਤੇ ਮੇਥੀ ਦੇ ਬੀਜਾਂ ਨੂੰ ਧੁੱਪ 'ਚ 5 ਤੋਂ 6 ਘੰਟਿਆਂ ਤੱਕ ਰੱਖ ਦਵੋ, ਇਹ ਉਨ੍ਹਾਂ ਨੂੰ ਸੁਕਾ ਦੇਵੇਗਾ। ਹੁਣ ਪੈਨ 'ਚ ਨਾਰੀਅਲ ਦੇ ਤੇਲ ਨੂੰ ਗਰਮ ਕਰੋ, ਇਕ ਵਾਰ ਗਰਮ ਹੋਣ 'ਤੇ ਇਸ 'ਚ ਸੁੱਕੀਆਂ ਜੜੀ-ਬੂਟੀਆਂ ਨੂੰ ਪਾ ਦੇਵੋ। ਇਸ ਮਿਸ਼ਰਣ ਨੂੰ ਉਬਾਲ ਲਵੋ ਅਤੇ ਇਸ ਨੂੰ 10 ਮਿੰਟ ਦੇ ਲਈ ਥੋੜ੍ਹੀ ਅੱਗ ਉੱਪਰ ਰੱਖੋ। ਉਬਾਲਣ ਦੇ ਬਾਅਦ ਇਸ ਮਿਸ਼ਰਣ ਨੂੰ ਠੰਡਾ ਹੋਣ ਦਵੋ, ਹੁਣ ਇਸ ਤੇਲ ਨੂੰ ਛਾਣ ਕੇ ਇਸ ਨੂੰ ਇਕ ਜਰ 'ਚ ਜਮਾਂ ਕਰੋ। ਇਸ ਤੇਲ ਨੂੰ ਆਪਣੇ ਵਾਲਾਂ ਉੱਪਰ ਇਕ ਹਫਤੇ 'ਚ ਤਿੰਨ ਵਾਰ ਲਗਾਓ। ਇਸ ਨਾਲ ਵਾਲ ਮਜ਼ਬੂਤ ਹੋਣ ਦੇ ਨਾਲ-ਨਾਲ ਲੰਬੇ ਵੀ ਹੁੰਦੇ ਹਨ। 

ਸਿਰ ਧੋਣ ਤੋਂ ਇਕ ਘੰਟਾ ਪਹਿਲਾਂ ਤੇਲ ਲਗਾਉਣ ਨਾਲ ਵੀ ਹੁੰਦਾ ਹੈ ਫਾਇਦਾ
ਆਪਣੇ ਵਾਲਾਂ ਨੂੰ ਧੋਣ ਨਾਲ ਇਕ ਘੰਟਾ ਪਹਿਲਾਂ ਤੁਸੀਂ ਇਸ ਤੇਲ ਨੂੰ ਲਗਾ ਸਕਦੇ ਹੋ, ਇਸ ਨਾਲ ਤੁਹਾਨੂੰ ਬਹੁਤ ਜਲਦੀ ਲਾਭ ਹੋਵੇਗਾ। 

PunjabKesari

ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਲਈ ਅਨੇਕਾਂ ਘਰੇਲੂ ਇਲਾਜ

ਅਮਰਬੇਲ– 250 ਗ੍ਰਾਮ ਅਮਰਬੇਲ ਨੂੰ ਲਗਪਗ 3 ਲੀਟਰ ਪਾਣੀ 'ਚ ਉਬਾਲੋ, ਜਦ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਉਤਾਰ ਲਵੋ। ਸਵੇਰੇ ਇਸ ਨਾਲ ਵਾਲਾਂ ਨੂੰ ਧੋਵੋ। ਇਸ ਨਾਲ ਵਾਲ ਲੰਬੇ ਹੁੰਦੇ ਹਨ। 

ਤਿਰਫਲਾ– ਤਿਰਫਲਾ ਦੇ 2 ਤੋਂ 6 ਗ੍ਰਾਮ ਚੂਰਨ ਨੂੰ ਲਗਭਗ 1 ਗ੍ਰਾਮ ਦਾ ਚੌਥਾ ਭਾਗ ਲੋਹ ਭਸਮ ਮਿਲਾ ਕੇ ਸਵੇਰੇ-ਸ਼ਾਮ ਸੇਵਨ ਕਰਨ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ। 

ਕਲੌਂਜੀ– 50 ਗ੍ਰਾਮ ਕਲੌਂਜੀ 1 ਲੀਟਰ ਪਾਣੀ 'ਚ ਉਬਾਲ ਲਵੋ। ਇਸ ਉਬਲੇ ਹੋਏ ਪਾਣੀ ਨਾਲ ਵਾਲਾਂ ਨੂੰ ਧੋਵੋ।ਇਸ ਨਾਲ ਵਾਲ 1 ਮਹੀਨੇ 'ਚ ਹੀ ਲੰਬੇ ਹੋ ਜਾਂਦੇ ਹਨ। 

ਨਿੰਮ– ਨਿੰਮ ਅਤੇ ਬੇਰ ਦੇ ਪੱਤਿਆਂ ਨੂੰ ਪਾਣੀ ਦੇ ਨਾਲ ਪੀਸ ਕੇ ਸਿਰ ਉੱਪਰ ਲਗਾ ਲਵੋ ਅਤੇ ਇਸ ਦੇ 2-3 ਘੰਟਿਆਂ ਦੇ ਬਾਅਦ ਵਾਲਾਂ ਨੂੰ ਧੋ ਲਵੋ। ਇਸ ਨਾਲ ਵਾਲਾਂ ਦਾ ਝੜਨਾ ਘੱਟ ਹੋ ਜਾਂਦਾ ਹੈ ਅਤੇ ਵਾਲ ਲੰਬੇ ਵੀ ਹੁੰਦੇ ਹਨ। 

ਲਸਣ– ਲਸਣ ਦਾ ਰਸ ਕੱਢ ਕੇ ਸਿਰ 'ਚ ਲਗਾਉਣ ਨਾਲ ਵਾਲ ਉੱਗ ਆਉਂਦੇ ਹਨ। 

ਸੀਤਾਫਲ– ਸੀਤਾਫਲ ਦੇ ਬੀਜ ਅਤੇ ਬੇਰ ਦੇ ਬੀਜ ਦੇ ਪੱਤੇ ਬਰਾਬਰ ਮਾਤਰਾ 'ਚ ਲੈ ਕੇ ਪੀਸ ਕੇ ਵਾਲਾਂ ਦੀਆਂ ਜੜਾਂ 'ਚ ਲਗਾਓ। ਅਜਿਹਾ ਕਰਨ ਨਾਲ ਵਾਲ ਲੰਬੇ ਹੋ ਜਾਂਦੇ ਹਨ।

ਅੰਬ–10 ਗ੍ਰਾਮ ਅੰਬ ਦੀ ਗਿਰੀ ਨੂੰ ਆਂਵਲੇ ਦੇ ਰਸ 'ਚ ਪੀਸ ਕੇ ਵਾਲਾਂ 'ਚ ਲਗਾਉਣਾ ਚਾਹੀਦਾ ਹੈ। ਇਸ ਨਾਲ ਵਾਲ ਲੰਬੇ ਅਤੇ ਸੰਘਣੇ ਹੋ ਜਾਂਦੇ ਹਨ।

ਮੂਲੀ– ਅੱਧੀ ਤੋਂ 1 ਮੂਲੀ ਰੋਜ਼ਾਨਾ ਦੁਪਹਿਰ 'ਚ ਖਾਣਾ ਖਾਣ ਦੇ ਬਾਅਦ ਕਾਲੀ ਮਿਰਚ ਦੇ ਨਾਮ ਨਮਕ ਲਗਾ ਕੇ ਖਾਣ ਨਾਲ ਵਾਲ ਕਾਲੇ ਅਤੇ ਲੰਬੇ ਹੋ ਜਾਂਦੇ ਹਨ। ਇਸ ਦਾ ਪ੍ਰਯੋਗ 3-4 ਮਹੀਨੇ ਤੱਕ ਲਗਾਤਾਰ ਕਰੋ। 1 ਮਹੀਨੇ ਤੱਕ ਇਸ ਦਾ ਸੇਵਨ ਕਰਨ ਨਾਲ ਕਬਜ ਅਤੇ ਭੋਜਨ ਨਾ ਪਚਣ ਦੀ ਸਮੱਸਿਆ ਵਿਚ ਆਰਾਮ ਮਿਲਦਾ ਹੈ। ਮੂਲੀ ਜਿਸ ਦੇ ਲਈ ਫਾਇਦੇਮੰਦ ਹੋਵੇ ਉਹ ਹੀ ਇਸ ਦਾ ਸੇਵਨ ਕਰ ਸਕਦੇ ਹਨ। 

ਆਂਵਲਾ– ਸੁੱਕੇ ਆਂਵਲੇ ਅਤੇ ਮਹਿੰਦੀ ਨੂੰ ਬਰਾਬਰ ਮਾਤਰਾ 'ਚ ਲੈ ਕੇ ਸ਼ਾਨ ਨੂੰ ਪਾਣੀ 'ਚ ਭਿਉਂ ਦਵੋ। ਸਵੇਰੇ ਇਸ ਪਾਣੀ ਨਾਲ ਵਾਲਾਂ ਨੂੰ ਧੋਵੋ। ਇਸ ਦਾ ਵਰਤੋਂ ਲਗਾਤਾਰ ਕਈ ਦਿਨ ਤੱਕ ਕਰਨ ਨਾਲ ਵਾਲ ਮੁਲਾਇਮ ਅਤੇ ਲੰਬੇ ਹੋ ਜਾਣਗੇ।


Rakesh

Content Editor

Related News