Cooking Tips:ਸਰਦੀਆਂ ''ਚ ਬਣਾ ਕੇ ਖਾਓ ਬ੍ਰੋਕਲੀ-ਬਾਦਾਮ ਸੂਪ

12/15/2020 9:49:57 AM

ਜਲੰਧਰ: ਸਰਦੀਆਂ 'ਚ ਸਰੀਰ ਨੂੰ ਗਰਮ ਰੱਖਣਾ ਹੋਵੇ, ਇਮਿਊਨਿਟੀ ਵਧਾਉਣੀ ਹੋਵੇ ਤਾਂ ਹੋਮਮੇਡ ਸੂਪ ਤੋਂ ਹੈਲਦੀ ਆਪਸ਼ਨ ਕੁਝ ਹੋਰ ਹੋ ਨਹੀਂ ਸਕਦੀ। ਅੱਜ ਅਸੀਂ ਤੁਹਾਡੇ ਲਈ ਸੁਆਦਿਸ਼ਟ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਬ੍ਰੋਕਲੀ ਬਾਦਾਮ ਸੂਪ ਬਣਾਉਣ ਦੀ ਰੈਸਿਪੀ ਲਿਆਏ ਹਾਂ, ਜਿਸ ਨੂੰ ਪੀ ਕੇ ਵੱਡਿਆਂ ਦੇ ਨਾਲ ਬੱਚੇ ਵੀ ਖ਼ੁਸ਼ ਹੋ ਜਾਣਗੇ। ਚੱਲੋ ਤੁਹਾਨੂੰ ਦੱਸਦੇ ਹਾਂ ਇਸ ਰੈਸਿਪੀ ਬਾਰੇ।

ਇਹ ਵੀ ਪੜ੍ਹੋ:Beauty Tips: ਚਿਹਰੇ ਦੇ ਨਾਲ-ਨਾਲ ਵਾਲ਼ਾਂ ਲਈ ਵੀ ਫ਼ਾਇਦੇਮੰਦ ਹੁੰਦੈ ਗੁਲਾਬ ਜਲ,ਇੰਝ ਕਰੋ ਵਰਤੋਂ
ਸਮੱਗਰੀ
ਬ੍ਰੋਕਲੀ-2 ਕੱਪ (ਕੱਟੀ ਹੋਈ)
ਲਸਣ-3-4 ਕਲੀਆਂ (ਬਾਰੀਕ ਕੱਟੀਆਂ ਹੋਈਆਂ)
ਗੰਢਾ-1 ਬਾਰੀਕ (ਕੱਟਿਆ ਹੋਇਆ)
ਦੁੱਧ-1 ਕੱਪ
ਲੂਣ ਸੁਆਦ ਅਨੁਸਾਰ
ਬਾਦਾਮ-1/4 ਕੱਪ
ਕਾਲੀ ਮਿਰਚ-1 ਟੀ ਸਪੂਨ
ਆਲਿਵ ਆਇਲ- 1 ਟੀ ਸਪੂਨ

ਇਹ ਵੀ ਪੜ੍ਹੋ:Cooking Tips: ਘਰ ਦੀ ਰਸੋਈ 'ਚ ਬਣਾ ਕੇ ਖਾਓ ਖਜੂਰ ਵਾਲੀ ਬਰਫ਼ੀ​​​​​​​
ਬਣਾਉਣ ਦੀ ਵਿਧੀ
1. ਇਸ ਲਈ ਸਭ ਤੋਂ ਪਹਿਲਾਂ ਬਾਦਾਮ ਨੂੰ 10 ਮਿੰਟ ਤੱਕ ਪਾਣੀ 'ਚ ਭਿਓ ਕੇ ਰੱਖੋ। ਇਸ ਤੋਂ ਬਾਅਦ ਉਸ ਦੇ ਛਿਲਕੇ ਉਤਾਰ ਦਿਓ।
2. ਪੈਨ 'ਚ ਤੇਲ ਗਰਮ ਕਰਕੇ ਲਸਣ, ਗੁੰਢੇ ਨੂੰ ਗੋਲਡਨ ਭੂਰਾ ਹੋਣ ਤੱਕ ਫਰਾਈ ਕਰੋ।
3. ਇਸ 'ਚ ਬ੍ਰੋਕਲੀ ਪਾ ਕੇ 1 ਮਿੰਟ ਤੱਕ ਹੌਲੀ ਅੱਗ 'ਤੇ ਪਕਾਓ। ਫਿਰ ਉਸ 'ਚ ਲੂਣ ਪਾ ਕੇ 3-4 ਮਿੰਟ ਤੱਕ ਪੱਕਣ ਦਿਓ।
4. ਜਦੋਂ ਬ੍ਰੋਕਲੀ ਪੱਕ ਜਾਵੇ ਤਾਂ ਉਸ ਨੂੰ ਠੰਡਾ ਕਰੋ। ਫਿਰ ਬ੍ਰੋਕਲੀ ਅਤੇ ਬਾਦਾਮ ਨੂੰ ਮਿਕਸ ਕਰਕੇ ਪੀਸ ਕੇ ਸਮੂਦ ਪੇਸਟ ਬਣਾ ਲਓ।
5. ਨਾਨਸਟਿਕ ਪੈਨ ਨੂੰ ਗਰਮ ਕਰਕੇ ਬ੍ਰੋਕਲੀ-ਬਾਦਾਮ ਪੇਸਟ ਨੂੰ ਇਕ ਉਬਾਲ ਆਉਣ ਤੱਕ ਪਕਾਓ।
6. ਹੁਣ ਇਸ ਦੇ ਉੱਪਰ ਸੁਆਦ ਅਨੁਸਾਰ ਲੂਣ ਅਤੇ ਕਾਲੀ ਮਿਰਕ ਪਾਓ।
7. ਲਓ ਜੀ ਤੁਹਾਡਾ ਬ੍ਰੋਕਲੀ-ਬਾਦਾਮ ਸੂਪ ਬਣ ਕੇ ਤਿਆਰ ਹੈ। ਇਸ ਨੂੰ ਕ੍ਰੀਮ ਦੇ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਖਾਓ।


Aarti dhillon

Content Editor

Related News